ਅਗਲੀ ਕਹਾਣੀ

ਬੁੱਢਾ ਦਲ ਪਬਲਿਕ ਸਕੂਲ ਅੱਗੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਧਰਨਾ, ਡਾ. ਗਾਂਧੀ ਵੱਲੋਂ ਹਿਮਾਇਤ

ਬੁੱਢਾ ਦਲ ਪਬਲਿਕ ਸਕੂਲ ਅੱਗੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਧਰਨਾ

1 / 3ਬੁੱਢਾ ਦਲ ਪਬਲਿਕ ਸਕੂਲ ਅੱਗੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਧਰਨਾ। ਫੋਟੋ : ਭਾਰਤ ਭੂਸ਼ਣ, ਹਿੰਦੁਸਤਾਨ ਟਾਈਮਜ਼

ਬੁੱਢਾ ਦਲ ਪਬਲਿਕ ਸਕੂਲ ਅੱਗੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਧਰਨਾ

2 / 3ਬੁੱਢਾ ਦਲ ਪਬਲਿਕ ਸਕੂਲ ਅੱਗੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਧਰਨਾ। ਫੋਟੋ : ਭਾਰਤ ਭੂਸ਼ਣ, ਹਿੰਦੁਸਤਾਨ ਟਾਈਮਜ਼

ਬੁੱਢਾ ਦਲ ਪਬਲਿਕ ਸਕੂਲ ਅੱਗੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਧਰਨਾ

3 / 3ਬੁੱਢਾ ਦਲ ਪਬਲਿਕ ਸਕੂਲ ਅੱਗੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਧਰਨਾ। ਫੋਟੋ : ਭਾਰਤ ਭੂਸ਼ਣ, ਹਿੰਦੁਸਤਾਨ ਟਾਈਮਜ਼

PreviousNext

ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ ਦੇ ਮਾਪਿਆਂ ਦੀ ਐਸੋਸੀਏਸ਼ਨ ਵੱਲੋਂ ਸਕੂਲ ਦੀ ਪ੍ਰਬੰਧਕ ਕਮੇਟੀ ਵਿਰੁੱਧ ਸਕੂਲ ਦੇ ਗੇਟ ਉਤੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।  ਇਸ ਮੌਕੇ ਸਕੂਲ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਸਾਡਾ ਕੇਸ 2015 ਤੋਂ ਲੈ ਕੇ ਸਾਡਾ ਕੇਸ ਬੁੱਢਾ ਦਲ ਪਬਲਿਕ ਸਕੂਲ ਖਿਲਾਫ ਫੀਸਾਂ ਨੂੰ ਲੈ ਕੇ ਚੱਲ ਰਿਹਾ ਹੈ।  

 

ਵਿਦਿਆਰਥੀ ਦੀ ਮਾਤਾ ਸੀਮਾ ਨੇ ਕਿਹਾ ਕਿ ਸਕੂਲ ਪ੍ਰਬੰਧਕ ਸਾਡੇ ਕੋਲੋ ਹਰ ਸਾਲ ਸਾਲਾਨਾ ਫੰਡ ਲੈਂਦੇ ਹਨ, ਜੋ ਕਿ ਨਿਯਮਾਂ ਦੇ ਮੁਤਾਬਕ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਰ ਸਾਲ ਰਿਜਲਟ ਲੈਣ ਵਾਸਤੇ ਧੱਕੇ ਖਾਣੇ ਪੈਂਦੇ ਹਨ, ਵੱਖ ਵੱਖ ਦਫ਼ਤਰਾਂ ਤੋਂ ਆਰਡਰ ਲੈ ਕੇ ਆਉਣੇ ਪੈਂਦੇ ਹਨ। 

 

ਉਨ੍ਹਾਂ ਦੱਸਿਆ ਕਿ ਸਕੂਲ ਵਾਲੇ ਹਾਈਕੋਰਟ ਦੇ ਹੁਕਮ ਵੀ ਨਹੀਂ ਮੰਨਣ ਨੂੰ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ 300 ਤੋਂ ਉਪਰ ਵਿਦਿਆਰਥੀ ਧੁੱਪ ਵਿਚ ਬਾਹਰ ਬੈਠੇ ਹਨ, ਪ੍ਰੰਤੂ ਸਕੂਲ ਪ੍ਰਬੰਧਕ ਮੰਨਣ ਨੂੰ ਤਿਆਰ ਨਹੀਂ ਹਨ। ਇਸ ਮੌਕੇ ਪਹੁੰਚੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਨੇ ਪਹੁੰਚਕੇ ਮਾਪਿਆਂ ਦੇ ਧਰਨੇ ਦੀ ਹਿਮਾਇਤ ਕੀਤੀ।

 

ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਸਕੂਲ ਸਬੰਧੀ ਕੇਂਦਰੀ ਮੰਤਰੀ ਕੋਲ ਵੀ ਸ਼ਿਕਾਇਤ ਕੀਤੀ ਸੀ, ਜਿਨ੍ਹਾਂ ਵਿਸ਼ਵਾਸ ਦਿਵਾਇਆ ਸੀ ਕਿ ਇਸਦਾ ਹੱਲ ਕੀਤਾ ਜਾਵੇ।  ਉਨ੍ਹਾਂ ਕਿਹਾ ਕਿ ਪਟਿਆਲਾ ਵਿਚ ਇਕੱਲਾ ਇਕੋ ਇਕ ਇਹ ਅਜਿਹਾ ਸਕੂਲ ਹੈ, ਜੋ ਕਿਸੇ ਦੇ ਹੁਕਮ ਨਹੀਂ ਮੰਨ ਰਿਹਾ। 

 

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬੱਚਿਆਂ ਤੋਂ ਸਿੱਖਿਆ ਖੋਹੀ ਜਾ ਰਹੀ ਹੈ ਉਹ ਇੱਥੋਂ ਦੀ ਸਰਕਾਰ ਅਤੇ ਪ੍ਰਸ਼ਾਸਨ ਦੇ ਫੇਲ੍ਹ ਹੋ ਰਿਹਾ ਹੈ। ਡਾ. ਗਾਂਧੀ ਨੇ ਕਿਹਾ ਕਿ ਉਨ੍ਹਾਂ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨਾਲ ਇਸ ਸਬੰਧੀ ਗੱਲ ਕੀਤੀ ਹੈ, ਜਿਨ੍ਹਾਂ ਕਿਹਾ ਕਿ ਸਾਨੂੰ ਸ਼ਾਮ ਤੱਕ ਮਸਲਾ ਹੱਲ ਕਰ ਦਿੱਤਾ ਜਾਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Parents assocation BDPS school holding a protest against Bhudha dal school