ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਰਖਜੀਤ ਦਾ ‘ਰਾਜ਼ੀ’ ਸੋਸ਼ਲ–ਮੀਡੀਆ ’ਤੇ ਲੁੱਟ ਰਿਹੈ ਵਾਹ–ਵਾਹੀ

ਪਰਖਜੀਤ ਦਾ ‘ਰਾਜ਼ੀ’ ਸੋਸ਼ਲ–ਮੀਡੀਆ ’ਤੇ ਲੁੱਟ ਰਿਹੈ ਵਾਹ–ਵਾਹੀ

ਚੰਗਾ ਸੰਗੀਤ ਰੂਹ ਨੂੰ ਸਕੂਨ ਦਿੰਦਾ ਹੈ ਪਰ ਜੇ ਤਰਜ਼ ਤੇ ਆਵਾਜ਼ ਦਾ ਸੁਮੇਲ ਹੋ ਜਾਵੇ ਤਾਂ ਗੱਲ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਕੁੱਝ ਅਜਿਹੀ ਹੀ ਪ੍ਰਤਿਭਾ ਦਾ ਮਾਲਕ ਹੈ 'ਪਰਖਜੀਤ'

 

 

ਪਿਛਲੇ ਦਿਨੀੰ ਮੰਨਤ ਮੀਡੀਆ ਦੇ ਬੈਨਰ ਹੇਠ ਉਸਦਾ ਗੀਤ "ਰਾਜ਼ੀ" ਲੋਕ ਅਰਪਣ ਹੋਇਆ ਤਾਂ "ਸੋਸ਼ਲ ਮੀਡੀਆ" 'ਤੇ ਵਾਹ-ਵਾਹੀ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸੰਗੀਤ ਦੇ ਖੇਤਰ 'ਚ ਨਾਮਵਰ  ਹਸਤਾਖ਼ਰ  ਹੋ ਨਿਬੜੇ "ਪਰਖਜੀਤ ਸਿੰਘ" ਦੀ ਗਾਇਕੀ ਨਾਲ  ਪੁਰਾਣੀ ਸਾਂਝ ਹੈ।

 

 

ਰਾਜ਼ੀ ਤੋੰ ਪਹਿਲਾਂ ਉਸ ਦੇ "ਲੌੰਗ ਡਰਾਈਵ" ਤੇ  ਰਾਜਿਆ ਵੇਗੀਤ ਵੀ ਚੰਗੀ ਮਕਬੂਲੀਅਤ ਪਾ ਚੁੱਕੇ ਹਨ। ਜਲੰਧਰ ਦੂਰਦਰਸ਼ਨ 'ਤੇ ਸੰਗੀਤਕ ਮੁਕਾਬਲੇਬਾਜ਼ੀ ਦੇ ਪ੍ਰੋਗਰਾਮ 'ਸੁਰ-ਸਰਤਾਜ' ਦੇ ਫ਼ਾਈਨਲ ਵਿਚ ਜਗ੍ਹਾ ਬਣਾਉਣ ਵਿਚ ਵੀ ਕਾਮਯਾਬ ਰਿਹਾ। 

 

 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸ ਨੇ ਦੱਸਿਆ ਹੈ ਕਿ ਉਹ ਹਮੇਸ਼ਾਂ ਸੱਭਿਆਚਾਰਕ ਵੰਨਗੀਆਂ ਤੇ ਸਮਾਜ ਨਾਲ ਜੁੜੇ ਮੁੱਦਿਆਂ 'ਤੇ ਗੀਤ-ਅਜ਼ਮਾਈ ਕਰਦਾ ਰਹੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Parkhjit s RAAZI getting accolades upon Social Media