ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਰਮਿੰਦਰ ਸਿੰਘ ਢੀਂਡਸਾ ਸੋਸ਼ਲ ਮੀਡੀਆ ’ਤੇ ਹੋਏ ਹੱਦੋਂ ਵੱਧ ਸਰਗਰਮ

ਪਰਮਿੰਦਰ ਸਿੰਘ ਢੀਂਡਸਾ ਸੋਸ਼ਲ ਮੀਡੀਆ ’ਤੇ ਹੋਏ ਹੱਦੋਂ ਵੱਧ ਸਰਗਰਮ

ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕ ਪਾਰਟੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਲਹਿਰਾ ਹਲਕੇ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਸੋਸ਼ਲ ਮੀਡੀਆ ’ਤੇ ਬਹੁਤ ਜ਼ਿਆਦਾ ਸਰਗਰਮ ਹੋ ਗਏ ਹਨ।

 

 

ਪੰਜਾਬ ਦੇ ਸਾਬਕਾ ਵਿੱਤ ਮੰਤਰੀ ਹੁਣ ਤੱਕ ਕਦੇ ਵੀ ਟਵਿਟਰ, ਫ਼ੇਸਬੁੱਕ, ਇੰਸਟਾਗ੍ਰਾਮ, ਹੈਲੋ ਜਿਹੀਆਂ ਸੋਸ਼ਲ ਮੀਡੀਆ ਵੈੱਬਸਾਈਟਸ ਉੱਤੇ ਇੰਨੇ ਸਰਗਰਮ ਨਹੀਂ ਵੇਖੇ ਗਏ। ਉਹ ਆਮ ਤੌਰ ਉੱਤੇ ਕਦੇ ਇੱਕ ਮਹੀਨੇ ’ਚ ਇੱਕ ਜਾਂ ਦੋ ਪੋਸਟਾਂ ਹੀ ਪਾਉਂਦੇ ਰਹੇ ਹਨ।

 

 

ਪਰ ਹੁਣ ਜਦ ਤੋਂ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖਣ ਦਾ ਮਨ ਬਣਾ ਲਿਆ ਹੈ, ਤਦ (ਪਿਛਲੇ ਕੁਝ ਹਫ਼ਤਿਆਂ) ਤੋਂ ਉਹ ਇੰਟਰਨੈੱਟ ਉੱਤੇ ਬਹੁਤ ਸਰਗਰਮ ਹੋ ਗਏ ਹਨ। ਹੁਣ ਉਹ ਆਪਣੇ ਇੰਟਰਵਿਊ ਤੇ ਭਾਸ਼ਣ ਆਪਣੇ ਫ਼ੇਸਬੁੱਕ ਪੰਨੇ ਉੱਤੇ ਲਗਾਤਾਰ ਅਪਲੋਡ ਕਰ ਰਹੇ ਹਨ।

 

 

ਜਦ ਤੋਂ ਸ੍ਰੀ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੋਧੀ ਰੁਖ਼ ਅਪਣਾਇਆ ਹੈ, ਤਦ ਤੋਂ ਉਨ੍ਹਾਂ ਦੀਆਂ ਪੋਸਟਾਂ ਨੂੰ ਇੰਟਰਨੈੱਟ ਉੱਤੇ ਵਧੇਰੇ ਹੁੰਗਾਰਾ ਵੀ ਮਿਲ ਰਿਹਾ ਹੈ।

 

 

ਚੇਤੇ ਰਹੇ ਕਿ ਬੀਤੇ ਦਿਨੀਂ ਜੂਨੀਅਰ ਢੀਂਡਸਾ ਨੇ ਕਿਹਾ ਸੀ ਕਿ ‘ਸ਼੍ਰੋਮਣੀ ਅਕਾਲੀ ਦਲ ਹੁਣ ਚਾਪਲੂਸਾਂ ਦੀ ਜੁੰਡਲ਼ੀ ਬਣ ਚੁੱਕਾ ਹੈ। ਅਸੀਂ ਵਿਚਾਰਧਾਰਕ ਜੰਗ ਲੜ ਰਹੇ ਹਾਂ।’

 

 

ਸ੍ਰੀ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੇ ਤਾਜ਼ਾ ਫ਼ੈਸਲੇ ਤੋਂ ਅਕਾਲੀ ਦਲ ਦੇ ਕਾਰਕੁੰਨ ਤੇ ਆਗੂ ਡਾਢੇ ਖ਼ੁਸ਼ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਹ ਤਾਂ ਸਗੋਂ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਲਈ ਕਦਮ ਚੁੱਕ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Parminder Singh Dhindsa gone ultra active on Social Media