ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਰਮੀਸ਼ ਵਰਮਾ ਤੋਂ ਵੀ ਪੁੱਛਗਿੱਛ ਕਰੇਗੀ ਪੁਲਿਸ

ਪਰਮੀਸ਼ ਵਰਮਾ ਤੋਂ ਵੀ ਪੁੱਛਗਿੱਛ ਕਰੇਗੀ ਪੁਲਿਸ

-- ਦਿਲਪ੍ਰੀਤ ਸਿੰਘ ਨੂੰ ਚੁੱਪ-ਚੁਪੀਤੇ 10 ਲੱਖ ਰੁਪਏ ਦੀ ਫਿ਼ਰੌਤੀ ਦੇਣ ਦਾ ਮਾਮਲਾ

 


ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਨੂੰ 10 ਲੱਖ ਰੁਪਏ ਦੀ ਫਿ਼ਰੌਤੀ ਦੇਣ ਦੇ ਮਾਮਲੇ `ਚ ਮੋਹਾਲੀ ਪੁਲਿਸ ਹੁਣ ਪੰਜਾਬੀ ਗਾਇਕ ਪਰਮੀਸ਼ ਵਰਮਾ ਤੋਂ ਪੁੱਛਗਿੱਛ ਕਰਨ ਜਾ ਰਹੀ ਹੈ।


ਦਿਲਪ੍ਰੀਤ ਸਿੰਘ ਨੇ ਪੁਲਿਸ ਪੁੱਛਗਿੱਛ ਦੌਰਾਨ ਇਹ ਕਬੂਲ ਕੀਤਾ ਸੀ ਕਿ ਪਰਮੀਸ਼ ਵਰਮਾ ਨੇ ਬੀਤੇ ਅਪ੍ਰੈਲ ਮਹੀਨੇ `ਚ ਹਮਲੇ ਤੋਂ ਬਾਅਦ ਉਸ ਨੂੰ ਆਪਣੇ ਸੰਪਰਕ-ਸੂਤਰਾਂ ਰਾਹੀਂ ਉਸ ਨੁੰ 10 ਲੱਖ ਰੁਪਏ ਦਿੱਤੇ ਸਨ। ਪੁਲਿਸ ਅਧਿਕਾਰੀ ਨੇ ਕਿਹਾਾ,‘‘ਜੇ ਪਰਮੀਸ਼ ਨੇ ਉਸ ਨੂੰ ਫਿ਼ਰੌਤੀ ਦਿੱਤੀ ਸੀ, ਤਾਂ ਇਹ ਚਿੰਤਾ ਵਾਲੀ ਗੱਲ ਹੈ ਕਿਉਂਕਿ ਉਸ ਨੂੰ ਇਸ ਬਾਰੇ ਸਾਨੂੰ ਦੱਸਿਆ ਹੀ ਨਹੀਂ।``


ਪਰਮੀਸ਼ ਵਰਮਾ ਵੱਲੋਂ ਅਦਾ ਕੀਤੇ 10 ਲੱਖ ਰੁਪਏ ਵਿੱਚੋਂ ਦਿਲਪ੍ਰੀਤ ਸਿੰਘ ਤੇ ਉਸ ਦੇ ਗਿਰੋਹ ਨੂੰ ਅੱਧੀ ਰਕਮ ਮਿਲੀ ਸੀ ਅਤੇ ਅੱਧੀ ਰਕਮ ਅਮਰੀਕਾ `ਚ ਉਸ ਵਿਅਕਤੀ ਨੇ ਆਪਦੇ ਕੋਲ ਰੱਖ ਲਈ ਸੀ, ਜਿਸ ਰਾਹੀਂ ਉਹ ਰਕਮ ਮਿਲੀ ਸੀ। ਪਰਮੀਸ਼ ਵਰਮਾ (31) ਅਤੇ ਉਸ ਦੇ ਦੋਸਤ ਕੁਲਵੰਤ ਸਿੰਘ ਚਾਹਲ ਦੇ ਬੀਤੀ 14 ਅਪ੍ਰੈਲ ਦੀ ਅੱਧੀ ਰਾਤ ਨੂੰ ਗੋਲੀਆਂ ਮਾਰੀਆਂ ਗਈਆਂ ਸਨ, ਜਦੋਂ ਉਹ ਚੰਡੀਗੜ੍ਹ `ਚ ਇੱਕ ਸਮਾਰੋਹ ਤੋਂ ਬਾਅਦ ਪਰਤ ਰਹੇ ਸਨ।


ਪਰਮੀਸ਼ ਵਰਮਾ ਦੇ ਗੋਲੀ ਮਾਰਨ ਦਾ ਦਾਅਵਾ ਬਾਅਦ `ਚ ਦਿਲਪ੍ਰੀਤ ਸਿੰਘ ਨੇ ਫ਼ੇਸਬੁੱਕ `ਤੇ ਕੀਤਾ ਸੀ। ਉਸ ਨੇ ਪਿਸਤੌਲ ਨਾਲ ਆਪਣੀ ਇੱਕ ਤਸਵੀਰ ਅਪਲੋਡ ਕੀਤੀ ਸੀ ਅਤੇ ਨਾਲ ਹੀ ਇੱਕ ਤਸਵੀਰ ਪਰਮੀਸ਼ ਦੀ ਵੀ ਅਪਲੋਡ ਕੀਤੀ ਗਈ ਸੀ, ਜਿਸ ਉੱਤੇ ਕਾਟੀ ਦਾ ਨਿਸ਼ਾਨ ਮਾਰਿਆ ਗਿਆ ਸੀ।


ਬੀਤੀ 1 ਜੂਨ ਨੂੰ ਪੰਜਾਬੀ ਫਿ਼ਲਮ ਅਦਾਕਾਰ ਗਿੱਪੀ ਗਰੇਵਾਲ ਤੋਂ ਵੀ ਫਿ਼ਰੌਤੀ ਵਸੂਲਣ ਦੀ ਇੱਕ ਕਾਲ ਆਈ ਸੀ ਤੇ ਉਸ ਨੇ ਇਸ ਬਾਰੇ ਸਿ਼ਕਾਇਤ ਪੁਲਿਸ ਕੋਲ ਵੀ ਦਰਜ ਕਰਵਾਈ ਸੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Parmish Verma will also be questioned