ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਤਾਪ ਸਿੰਘ ਬਾਜਵਾ ਨੇ ਛੱਡੀ ਕਾਂਗਰਸ ਦੀ ਵਾਈਸ–ਚੇਅਰਮੈਨੀ

ਪ੍ਰਤਾਪ ਸਿੰਘ ਬਾਜਵਾ ਨੇ ਛੱਡੀ ਕਾਂਗਰਸ ਦੀ ਵਾਈਸ–ਚੇਅਰਮੈਨੀ

ਕਾਂਗਰਸੀ ਆਗੂ ਸ੍ਰੀ ਪ੍ਰਤਾਪ ਸਿੰਘ ਬਾਜਵਾ ਨੇ ਕੱਲ੍ਹ ਸਰਬ ਹਿੰਦ ਕਾਂਗਰਸ ਕਮੇਟੀ ਦੇ ਵਿਦੇਸ਼ ਮਾਮਲਿਆਂ ਬਾਰੇ ਵਿਭਾਗ ਦੇ ਮੀਤ ਪ੍ਰਧਾਨ ਦੇ ਵਾਈਸ–ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

 

 

ਪੰਜਾਬ ਤੋਂ ਰਾਜ ਸਭਾ ਮੈਂਬਰ ਸ੍ਰੀ ਬਾਜਵਾ ਨੇ ਕਿਹਾ ਕਿ ਉਹ ਪਾਰਟੀ ਦੇ ਸੀਨੀਅਰ ਮੈਂਬਰ ਵਜੋਂ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇ ਰਹੇ ਹਨ। ਉਨ੍ਹਾਂ ਇਹ ਕਦਮ ਦੇਸ਼ ਵਿੱਚ ਕਾਂਗਰਸ ਪਾਰਟੀ ਦੀ ਮੌਜੂਦਾ ਹਾਲਤ ਦੇ ਮੱਦੇਨਜ਼ਰ ਲਿਆ ਹੈ।

 

 

ਚੇਤੇ ਰਹੇ ਕਿ ਪਾਰਟੀ ਦੇ ਕੁੱਲ–ਹਿੰਦ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ; ਭਾਵੇਂ ਅਸਤੀਫ਼ਾ ਹਾਲੇ ਤੱਕ ਪ੍ਰਵਾਨ ਨਹੀਂ ਹੋਇਆ।

 

 

ਸ੍ਰੀ ਬਾਜਵਾ ਨੇ ਸ੍ਰੀ ਰਾਹੁਲ ਗਾਂਧੀ ਨੂੰ ਬੇਨਤੀ ਕੀਤੀ ਹੈ ਕਿ ਉਹ ਪ੍ਰਧਾਨਗੀ ਨੂੰ ਮੁੜ ਸੰਭਾਲਣ ਤੇ ਪਾਰਟੀ ਨੂੰ ਜਗੀਰੂ ਸੋਚ ਤੇ ਆਪਸੀ ਨਿਜੀ ਦੁਸ਼ਮਣੀਆਂ ਤੋਂ ਉਤਾਂਹ ਰੱਖਣ।

 

 

ਸ੍ਰੀ ਬਾਜਵਾ ਨੇ ਕਿਹਾ,‘ਮੈਨੂੰ ਆਸ ਹੈ ਕਿ ਕਾਂਗਰਸ ਦੋਬਾਰਾ ਅਜਿਹੀ ਪਾਰਟੀ ਬਣੇਗੀ, ਜੋ ਪੂਰੇ ਮਾਣ–ਤਾਣ ਨਾਲ ਫਿਰਕੂ ਤਾਕਤਾਂ ਦਾ ਮੁਕਾਬਲਾ ਮਜ਼ਬੂਤੀ ਨਾਲ ਕਰ ਸਕੇਗੀ।’

 

 

ਇੱਥੇ ਵਰਨਣਯੋਗ ਹੈ ਕਿ ਹਾਲੀਆ ਲੋਕ ਸਭਾ ਚੋਣਾਂ ਵਿੱਚ ਵੱਡੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਅਹੁਦੇਦਾਰਾਂ ਵੱਲੋਂ ਅਸਤੀਫ਼ੇ ਦੇਣ ਦਾ ਦੌਰ ਲਗਾਤਾਰ ਜਾਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Partap Singh Bajwa quits Congress Party s Vice Chairmanship