ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਸਵਾਨ ਨੇ ਪੰਜਾਬ ਦੇ 31,000 ਕਰੋੜ ਦੇ ਖਾਤਿਆਂ ਦੇ ਨਿਬੇੜੇ `ਤੇ ਟਿੱਪਣੀ ਤੋਂ ਟਾਲ਼ਾ ਵੱਟਿਆ

ਪਾਸਵਾਨ ਨੇ ਪੰਜਾਬ ਦੇ 31,000 ਕਰੋੜ ਦੇ ਖਾਤਿਆਂ ਦੇ ਨਿਬੇੜੇ `ਤੇ ਟਿੱਪਣੀ ਤੋਂ ਟਾਲ਼ਾ ਵੱਟਿਆ

ਖਪਤਕਾਰ ਮਾਮਲਿਆਂ, ਖ਼ੁਰਾਕ ਤੇ ਜਨਤਕ ਵੰਡ ਬਾਰੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਪੰਜਾਬ ਦੇ ਲਗਭਗ 31,000 ਕਰੋੜ ਰੁਪਏ ਦੇ ਖਾਤਿਆਂ ਦਾ ਨਿਬੇੜਾ ਕਰਨ ਦੇ ਮੁੱਦੇ `ਤੇ ਕੋਈ ਸਿੱਧੀ ਟਿੱਪਣੀ ਕਰਨ ਤੋਂ ਟਾਲ਼ਾ ਵੱਟ ਲਿਆ। ਇਸ ਰਕਮ ਨੂੰ ਦਰਅਸਲ ਤਕਨੀਕੀ ਤੌਰ `ਤੇ ‘ਕੈਸ਼ ਕ੍ਰੈਡਿਟ ਲਿਮਿਟ` (ਸੀਸੀਐੱਲ) ਆਖਿਆ ਜਾਂਦਾ ਹੈ। ਇਹ ਮਾਮਲਾ ਐੱਫ਼ਸੀਆਈ (ਕੇਂਦਰੀ ਖ਼ੁਰਾਕ ਨਿਗਮ) ਲਈ ਸਾਲ 2003-2004 ਤੋਂ ਬਾਅਦ ਕੀਤੀ ਜਾਣ ਵਾਲੀ ਝੋਨੇ ਤੇ ਕਣਕ ਦੀ ਖ਼ਰੀਦ ਲਈ ਖਾਤਿਆਂ ਦੀ ਐਡਜਸਟਮੈਂਟ ਨਾ ਹੋਣ ਕਾਰਨ ਉੱਠਿਆ ਹੈ।


ਪੰਜਾਬ ਨੇ ਇਹ ਮਾਮਲਾ ਕੇਂਦਰ ਕੋਲ ਕਈ ਵਾਰ ਉਠਾਇਆ ਹੈ। ਪਿਛਲੀ ਵਾਰ ਇਸ ਮੁੱਦੇ `ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੀਤੀ 18 ਜੂਨ ਨੂੰ ਗੱਲਬਾਤ ਕੀਤੀ ਸੀ।


ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ `ਚ ਦਖ਼ਲ ਦੇ ਕੇ ਕਣਕ ਤੇ ਝੋਨੇ ਦੀ ਖ਼ਰੀਦ ਲਈ 31,000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਦਾ ਨਿਬੇੜਾ ਕਰਨ ਲਈ ਆਖਿਆ ਹੈ। ਪਿਛਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਇਹ ਮਾਮਲਾ ਗ਼ਲਤ ਢੰਗ ਨਾਲ ਕੇਂਦਰ ਕੋਲ ਉਠਾਇਆ ਸੀ; ਜਦ ਕਿ ਇਸ ਨੂੰ ਕੇਂਦਰ ਤੇ ਸੂਬੇ ਵਿਚਾਲੇ ਐਡਜਸਟ ਕੀਤਾ ਜਾਣਾ ਸੀ।


ਸ੍ਰੀ ਪਾਸਵਾਨ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਮਾਮਲਾ ਪ੍ਰਧਾਨ ਮੰਤਰੀ ਦੇ ਪੱਧਰ `ਤੇ ਸੁਣਵਾਈ ਅਧੀਨ ਹੈ।


ਸ੍ਰੀ ਰਾਮ ਵਿਲਾਸ ਪਾਸਵਾਨ ਅੱਜ ਇੱਥੇ ਭਾਰਤੀ ਖ਼ੁਰਾਕ ਨਿਗਮ ਦੇ ਪੰਜਾਬ ਤੇ ਹਰਿਆਣਾ ਦੇ ਖੇਤਰੀ ਦਫ਼ਤਰਾਂ ਦੀ ਮੀਟਿੰਗ ਵਿੱਚ ਭਾਗ ਲੈਣ ਲਈ ਪੁੱਜੇ ਹੋਏ ਸਨ।


ਪ੍ਰੈੱਸ ਕਾਨਫ਼ਰੰਸ ਦੌਰਾਨ ਜਦੋਂ ਰਾਮ ਵਿਲਾਸ ਪਾਸਵਾਨ ਤੋਂ ਇਸ ਰਕਮ ਦੀ ਭਰੌਤੀ ਦੀ ਚਿਰੋਕਣੀ ਮੰਗ ਬਾਰੇ ਸੁਆਲ ਪੁੱਛਿਆ ਗਿਆ, ਤਾਂ ਉਨ੍ਹਾਂ ਜਵਾਬ ਦਿੱਤਾ,‘‘ਇਹ ਮਾਮਲਾ ਸਿਆਸੀ ਪੱਧਰ `ਤੇ ਨਹੀਂ, ਸਗੋਂ ਪ੍ਰਸ਼ਾਸਕੀ ਪੱਧਰ `ਤੇ ਹੱਲ ਹੋਣ ਵਾਲਾ ਹੈ। ਇਹ ਮੁੱਦਾ ਸਾਲ 2003-04 ਤੋਂ ਹੀ ਮੁਲਤਵੀ ਪਿਆ ਹੈ ਤੇ ਹੱਲ ਨਹੀਂ ਹੋ ਸਕਿਆ। ਮੇਰੇ ਮੰਤਰਾਲੇ ਦੇ ਪੱਧਰ `ਤੇ ਇਸ ਮਾਮਲੇ ਦਾ ਨਿਬੇੜਾ ਕਰਨ ਵਿੱਚ ਮੇਰੀ ਕੋਈ ਭੂਮਿਕਾ ਨਹੀਂ ਹੈ।``


ਪੰਜਾਬ ਨੇ ਕੇਂਦਰ ਨੂੰ ਵਾਰ-ਵਾਰ ਇਹ ਸਪੱਸ਼ਟ ਕੀਤਾ ਹੈ ਕਿ - ‘ਸੂਬੇ ਸਾਲਾਨਾ 324 ਕਰੋੜ ਰੁਪਏ ਦੇ ਵਿਆਜ ਦਾ ਭੁਗਤਾਨ ਕਰਨਾ ਪੈਂਦਾ ਹੈ ਅਤੇ ਕੁੱਲ ਪੇਅ-ਆੱਫ਼ 65,000 ਕਰੋੜ ਰੁਪਏ ਨੂੰ ਛੋਹ ਸਕਦਾ ਹੈ, ਜੋ ਸੂਬੇ ਲਈ ਵਾਜਬ ਨਹੀਂ ਹੈ।`


ਸ੍ਰੀ ਰਾਮ ਵਿਲਾਸ ਪਾਸਵਾਨ ਨੇ ਮੋਦੀ ਸਰਕਾਰ ਦੀਆਂ ਦਲਿਤ-ਪੱਖੀ ਨੀਤੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੀ ਸੁਪਰੀਮ ਕੋਰਟ ਨੇ ਪਹਿਲਾਂ ਅਨੁਸੂਚਿਤ ਜਾਤਾਂ/ਅਨੁਸੁਚਿਤ ਕਬੀਲਿਆਂ ਨਾਲ ਹੋਣ ਵਾਲੀਆਂ ਵਧੀਕੀਆਂ ਦੀ ਰੋਕਥਾਮ ਬਾਰੇ ਕਾਨੂੰਨ ਨੂੰ ਖ਼ਤਮ ਕਰਦਿਆਂ ਮੁਲਜ਼ਮ ਦੀ ਤੁਰੰਤ ਗ੍ਰਿਫ਼ਤਾਰੀ `ਤੇ ਰੋਕ ਲਾ ਦਿੱਤੀ ਸੀ ਪਰ ਕੇਂਦਰ ਨੇ ਦੇਸ਼ ਦੀ ਸਰਬਉੱਚ ਅਦਾਲਤ ਦੇ ਉਸ ਫ਼ੈਸਲੇ ਨੂੰ ਪਲਟ ਦਿੱਤਾ ਸੀ; ਇਹ ਸਰਕਾਰ ਦਾ ਇੱਕ ਇਤਿਹਾਸਕ ਕਦਮ ਸੀ। ਸ੍ਰੀ ਪਾਸਵਾਨ ਨੇ ਕਿਹਾ ਕਿ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਨ ਲਈ ਉਨ੍ਹਾਂ ਦੀ ਲੋਕ ਜਨਸ਼ਕਤੀ ਪਾਰਟੀ ਪੂਰੇ ਦੇਸ਼ ਵਿੱਚ ਰੈਲੀਆਂ ਕਰੇਗੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Paswan refrained from comment on 31000 crore Pb account