ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ 'ਚ ਮਿਲੇ 7 ਹੋਰ ਕੋਰੋਨਾ–ਪਾਜ਼ਿਟਿਵ, ਕੁੱਲ ਮਰੀਜ਼ 305

ਪਠਾਨਕੋਟ ਦਾ ਡਾਕਟਰ ਮਿਲਿਆ ਕੋਰੋਨਾ–ਪਾਜ਼ਿਟਿਵ, ਪੰਜਾਬ ’ਚ ਕੁੱਲ ਮਰੀਜ਼ 299

ਤਸਵੀਰ: ਸਮੀਰ ਸਹਿਗਲ, ਹਿੰਦੁਸਤਾਨ ਟਾਈਮਜ਼ – ਅੰਮ੍ਰਿਤਸਰ

 

ਅੱਜ ਪੰਜਾਬ 'ਚ ਸੱਤ ਹੋਰ ਕੋਰੋਨਾ–ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਛੇ ਰਾਜਪੁਰਾ 'ਚ ਅਤੇ ਇੱਕ ਪਠਾਨਕੋਟ 'ਚ ਮਿਲਿਆ ਹੈ। ਰਾਜਪੁਰਾ ਦੇ ਸਾਰੇ 6 ਨਵੇਂ ਮਾਮਲੇ ਪਹਿਲਾਂ ਪਾਜ਼ਿਟਿਵ ਪਾਏ ਗਏ ਵਿਅਕਤੀ ਦੇ ਨੇੜਲੇ ਸੰਪਰਕ ਤੋਂ ਹੀ ਹਨ।

 

 

ਅੱਜ ਪਠਾਨਕੋਟ ਜ਼ਿਲ੍ਹਾ ਹੈੱਡਕੁਆਰਟਰਜ਼ ਦੀ ਇੱਕ ਲੇਡੀ ਡਾਕਟਰ ਵੀ ਕੋਰੋਨਾ–ਪਾਜ਼ਿਟਿਵ ਪਾਈ ਗਈ ਹੈ। ਉਂਝ ਉਸ ’ਚ ਸਾਹਮਣੇ ਤੋਂ ਕੋਈ ਲੱਛਣ ਨਹੀਂ ਦਿਸਦਾ – ਨਾ ਖੰਘ, ਨਾ ਜ਼ੁਕਾਮ ਤੇ ਨਾ ਹੀ ਸਾਹ ਲੈਣ ’ਚ ਔਖ ਆਦਿ। ਇੰਝ ਪੰਜਾਬ ’ਚ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 305 ਹੋ ਗਈ ਹੈ।

 

 

ਪਠਾਨਕੋਟ ਜ਼ਿਲ੍ਹੇ ਦੇ ਸਿਵਲ ਸਰਨ ਡਾ. ਵਿਨੋਦ ਸਰੀਨ ਨੇ ਇਸ ਤਾਜ਼ਾ ਮਾਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਇਸ ਪਾਜ਼ਿਟਿਵ ਡਾਕਟਰ ਦੇ ਸੰਪਰਕ ’ਚ ਆਏ ਸਾਰੇ ਵਿਅਕਤੀਆਂ ਦੀ ਭਾਲ਼ ਸ਼ੁਰੂ ਕਰ ਦਿੱਤੀ ਗਈ ਹੈ।

 

 

ਇਸ ਤੋਂ ਪਹਿਲਾਂ ਕੱਲ੍ਹ ਪੰਜਾਬ ’ਚ 11 ਨਵੇਂ ਕੋਰੋਨਾ–ਪਾਜ਼ਿਟਿਵ ਮਰੀਜ਼ ਪਾਏ ਗਏ ਸਨ; ਜਿਨ੍ਹਾਂ ਛੇ ਇਕੱਲੇ ਰਾਜਪੁਰਾ ਤੋਂ ਹਨ। ਦੋ ਮਾਨਸਾ ਤੋਂ, ਇੱਕ–ਇੱਕ ਮਰੀਜ਼ ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਤੋਂ ਹਨ।

 

 

ਰਾਜਪੁਰਾ ਹੁਣ ਪੰਜਾਬ ਦਾ ਨਵਾਂ ਕੋਵਿਡ–19 ਹੌਟ–ਸਪੌਟ ਬਣ ਗਿਆ ਹੈ। ਪਟਿਆਲਾ ਜ਼ਿਲ੍ਹੇ ’ਚ ਹੁਣ ਤੱਕ 61 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 42 ਇਕੱਲੇ ਰਾਜਪੁਰਾ ਤੋਂ ਹੀ ਹਨ।

 

 

ਪਟਿਆਲਾ ਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੰਸਿਆ ਕਿ ਵੀਰਵਾਰ ਨੂੰ 58 ਸੈਂਪਲ ਲਏ ਗਏ ਸਲ, ਜਿਨ੍ਹਾਂ ਵਿੱਚੋਂ 6 ਕੱਲ੍ਹ ਸ਼ੁੱਕਰਵਾਰ ਨੂੰ ਪਾਜ਼ਿਟਿਵ ਪਾਏ ਗਏ ਸਨ।

 

 

ਜਲੰਧਰ ’ਚ ਵੀ ਕੱਲ੍ਹ ਕੋਰੋਨਾ ਦਾ ਇੱਕ ਹੋਰ ਮਰੀਜ਼ ਸਾਹਮਣੇ ਆਇਆ ਤੇ ਹੁਣ ਇਸ ਜ਼ਿਲ੍ਹੇ ’ਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 63 ਹੋ ਗਈ ਹੈ। ਜਲੰਧਰ ਸਿਹਤ ਵਿਭਾਗ ਦੇ ਨੋਡਲ ਅਧਿਕਾਰੀ ਡਾ. ਟੀਪੀਐੱਸ ਸੰਧੂ ਨੇ ਦੱਸਿਆ ਕਿ ਬਸਤੀ ਬਾਵਾਖੇਲ ਦੇ ਨਵੇਂ ਰਾਜ ਨਗਰ  ਦਾ 36 ਸਾਲਾ ਨਿਵਾਸੀ ਜਲੰਧਰ ਦੇ ਇੱਕ ਮੀਡੀਆ ਹਾਊਸ ਦਾ ਕਰਮਚਾਰੀ ਹੈ, ਜੋ ਰਾਜਾ ਗਾਰਡਨ ਦੇ ਉਸ 40 ਸਾਲਾ ਵਿਅਕਤੀ ਦੇ ਨੇੜਲੇ ਸੰਪਰਕ ’ਚ ਰਿਹਾ ਹੈ, ਜਿਹੜਾ ਪਹਿਲਾਂ ਪਾਜ਼ਿਟਿਵ ਪਾਇਆ ਗਿਆ ਸੀ।

 

 

ਉੱਧਰ ਲੁਧਿਆਣਾ ’ਚ ਕੁਝ ਦਿਨ ਪਹਿਲਾਂ ਜ਼ਿਲ੍ਹਾ ਮੰਡੀ ਅਫ਼ਸਰ ਕੋਰੋਨਾ–ਪਾਜ਼ਿਟਿਵ ਪਾਈ ਗਈ ਸੀ, ਉਸ ਦੀ 35 ਸਾਲਾ ਧੀ ਵੀ ਹੁਣ ਪਾਜ਼ਿਟਿਵ ਪਾਈ ਗਈ ਸੀ। ਡਾ. ਰਾਜੇਸ਼ ਬੱਗਾ ਨੇ ਇਸ ਦੀ ਪੁਸ਼ਟੀ ਕੀਤੀ।

 

 

ਉਂਝ ਧੀ ਨੂੰ ਜਦੋਂ ਹੀ ਆਪਣੀ ਮਾਂ ਦੇ ਪਾਜ਼ਿਟਿਵ ਹੋਣ ਬਾਰੇ ਪਤਾ ਲੱਗਾ ਸੀ, ਉਸ ਨੇ ਖੁਦ ਨੂੰ ਆਪੇ ਹੀ ਕੁਆਰੰਟੀਨ ਕਰ ਲਿਆ ਸੀ ਤੇ ਹੁਣ ਉਸ ਵਿੱਚ ਕੋਈ ਲੱਛਣ ਨਹੀਂ ਪਾਇਆ ਗਿਆ।

 

 

ਫ਼ੂਡ ਤੇ ਸਿਵਲ ਸਪਲਾਈ ਮਹਿਕਮੇ ਦਾ 46 ਸਾਲਾ ਮੁਲਾਜ਼ਮ ਕੱਲ੍ਹ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ’ਚ ਭੇਤ ਭਰੀ ਹਾਲਤ ਵਿੱਚ ਦਮ ਤੋੜ ਗਿਆ। ਉਹ ਪਿਛਲੇ 10 ਦਿਨਾਂ ਤੋਂ ਠੀਕ ਨਹੀਂ ਸੀ ਤੇ ਉਸ ਨੂੰ ਹਾਈਪਰ–ਟੈਨਸ਼ਨ ਅਤੇ ਡਾਇਬਟੀਜ਼ ਜਿਹੇ ਰੋਗ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pathankot s Doctor found Corona Positive Punjab s Total Patients 299