ਅਗਲੀ ਕਹਾਣੀ

ਹਾਈ ਅਲਰਟ ਤੋਂ ਬਾਅਦ ਪਠਾਨਕੋਟ ਸੀਲ, ਹਲਵਾਰਾ ਏਅਰਫੋਰਸ ਸਟੇਸ਼ਨ ਦੀ ਸੁਰੱਖਿਆ ਵਧਾਈ

ਫਾਈਲ ਫ਼ੋਟੋ ਐੱਚ ਟੀ

ਸੁਰੱਖਿਆ ਏਜੰਸੀਆਂ ਤੋਂ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਪਠਾਨਕੋਟ ਵਿੱਚ ਹਾਈ ਅਲਰਟ ਐਲਾਨ ਦਿੱਤਾ ਹੈ। ਇਸ ਤੋਂ ਬਾਅਦ ਬੱਸ ਸਟੈਂਡ, ਰੇਲਵੇ ਸਟੇਸ਼ਨਾਂ ਤੇ ਹੋਰ ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ।

 

ਮਾਧੋਪੁਰ ਅਤੇ ਕਥਲੋਰ ਬਲਾਕਾਂ ਵਿੱਚ ਪੰਜਾਬ ਨੂੰ ਜੰਮੂ-ਕਸ਼ਮੀਰ ਨਾਲ ਜੋੜਨ ਵਾਲੇ ਰਾਹਾਂ ਉੱਤੇ ਚੌਕਸੀ ਵਰਤੀ ਜਾ ਰਹੀ ਹੈ। ਸੈਨਿਕ ਖੇਤਰਾਂ ਦੇ ਕੁਝ ਸਕੂਲਾਂ ਵਿੱਚ ਸੁਰੱਖਿਆ ਕਾਰਨਾਂ ਕਰਕੇ ਛੁੱਟੀ ਕਰ ਦਿੱਤੀ ਗਈ ਅਤੇ ਲੋੜੀਂਦੀਆਂ ਥਾਵਾਂ ਉੱਤੇ ਸੈਨਿਕਾਂ ਦੀ ਗਿਣਤੀ ਵਿੱਚ ਵਾਧਾ ਕਰ ਦਿੱਤਾ ਗਿਆ ਹੈ।

 

ਐਸਐਸਪੀ ਦੀਪਕ ਹਿਲੌਰੀ ਨੇ ਦੱਸਿਆ ਕਿ ਪਠਾਨਕੋਟ ਨੂੰ ਬੀਤੀ ਰਾਤ ਸੀਲ ਕਰ ਦਿੱਤਾ ਗਿਆ ਸੀ ਅਤੇ ਜ਼ਿਲ੍ਹੇ ਭਰ ਵਿੱਚ 50 ਦੇ ਕਰੀਬ ਲਗਾ ਕੇ ਵਾਹਨਾਂ, ਹੋਟਲਾਂ ਅਤੇ ਹੋਰ ਥਾਵਾਂ ਤੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਉਥੇ, ਪਠਾਨਕੋਟ ਏਅਰਬੇਸ, ਮਾਮੂਨ ਮਿਲਟਰੀ ਸਟੇਸ਼ਨ ਸਮੇਤ ਸਾਰੀਆਂ ਫੌਜੀ ਅਦਾਰਿਆਂ ਦੇ ਸੁਰੱਖਿਆ ਪ੍ਰਬੰਧ ਸਖ਼ਤ ਰੱਖੇ ਗਏ ਸਨ। ਡੀਐਸਪੀ ਰਾਜਿੰਦਰ ਮਨਹਾਸ ਨੇ ਦੱਸਿਆ ਕਿ ਰੈਡ ਅਲਰਟ ਕਾਰਨ ਪਠਾਨਕੋਟ ਸ਼ਹਿਰ ਵਿੱਚ ਸਿਰਫ 40 ਨਾਕੇ ਲਾਏ ਗਏ ਹਨ।

 

ਪੁਲਿਸ ਨੇ ਏਅਰਫੋਰਸ ਸਟੇਸ਼ਨ ਦੇ ਆਸ ਪਾਸ ਦੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਲੁਧਿਆਣਾ-ਬਠਿੰਡਾ ਹਾਈਵੇ ਉੱਤੇ ਵੀ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pathankot Seals Increase Security at Halvara Airport Station After High Alert