ਅਗਲੀ ਕਹਾਣੀ

ਪਠਾਨਕੋਟ: ਕੀ ਕਿਸੇ ਆਪਣੇ ਨੇ ਜ਼ਮੀਨ ਦੇ ਝਗੜੇ ਨੂੰ ਲੈ ਕੇ ਕੀਤਾ ਬਜ਼ੁਰਗ ਦਾ ਕਤਲ?

ਪਠਾਨਕੋਟ: ਕੀ ਕਿਸੇ ਆਪਣੇ ਨੇ ਜ਼ਮੀਨ ਦੇ ਝਗੜੇ ਨੂੰ ਲੈ ਕੇ ਕੀਤਾ ਬਜ਼ੁਰਗ ਦਾ ਕਤਲ?

ਪਠਾਨਕੋਟ ਦੇ ਹਲਕਾ ਭੋਆ ਦੇ ਪਿੰਡ ਮਨੀਪੁਰ ਵਿਖੇ ਜ਼ਮੀਨ ਦੇ ਝਗੜੇ ਵਿੱਚ ਇੱਕ ਕਤਲ ਹੋ ਗਿਆ ਹੈ। ਮ੍ਰਿਤਕ ਦੀ ਸ਼ਨਾਖ਼ਤ ਬਚਨ ਲਾਲ ਵਜੋਂ ਹੋਈ ਹੈ।

 

 

ਬਜ਼ੁਰਗ ਬਚਨ ਲਾਲ ਦੇ ਕਤਲ ਨੂੰ ਲੈ ਕੇ ਧੀਆਂ ਤੇ ਜਵਾਈ ਇੱਕ–ਦੂਜੇ ਉੱਤੇ ਇਲਜ਼ਾਮ ਲਾ ਰਹੇ ਹਨ। ਇਸੇ ਲਈ ਪੁਲਿਸ ਨੇ ਪੁੱਛਗਿੱਛ ਲਈ ਦੋਵੇਂ ਧੀਆਂ ਤੇ ਇੱਕ ਜਵਾਈ ਨੂੰ ਸ਼ੱਕ ਦੇ ਘੇਰੇ ਵਿੱਚ ਰੱਖਿਆ ਜਾ ਰਿਹਾ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਬਚਨ ਲਾਲ ਦਾ ਕੱਲ੍ਹ ਆਪਣੀਆਂ ਧੀਮਾਂ ਤੇ ਜਵਾਈਆਂ ਨਾਲ ਕੱਲ੍ਹ ਕੁਝ ਝਗੜਾ ਹੋਇਆ ਸੀ। ਉਸ ਤੋਂ ਬਾਅਦ ਹੀ ਕਤਲ ਹੋਇਆ ਦੱਸਿਆ ਜਾਂਦਾ ਹੈ।

 

 

ਬਚਨ ਲਾਲ ਦੀਆਂ ਤਿੰਨ ਧੀਆਂ ਹਨ। ਉਨ੍ਹਾਂ ਦੀ ਵਿਆਹੀ ਹੋਈ ਵੱਡੀ ਧੀ ਦਰਸ਼ਨਾ ਦੇਵੀ ਤੇ ਛੋਟੀ ਧੀ ਬੇਬੀ ਪੇਕੇ ਘਰ ਵਿੱਚ ਹੀ ਰਹਿ ਰਹੀਆਂ ਸਨ।

 

 

ਦਰਸ਼ਨਾ ਆਪਣੇ ਪਤੀ ਕਰਤਾਰ ਚੰਦ ਨਾਲ ਘਰ ਵਿੱਚ ਰਹਿ ਰਹੀ ਹੈ; ਜਦ ਕਿ ਛੋਟੀ ਧੀ ਇਕੱਲੀ ਰਹਿੰਦੀ ਹੈ। ਉਸ ਦਾ ਪਤੀ ਕਿਤੇ ਬਾਹਰ ਨੌਕਰੀ ਕਰਦਾ ਹੈ।

 

 

ਤੀਜੀ ਧੀ ਇੰਦਰਪੁਰ ਵਿਖੇ ਵਿਆਹੀ ਹੋਈ ਹੈ। ਪੇਕੇ ਘਰ ਰਹਿ ਰਹੀਆਂ ਧੀਆਂ ਨੇ ਆਪਣੇ ਪਿਤਾ ਦੇ ਮਕਾਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਤੇ ਦੋਵੇਂ ਧੀਆਂ ਵਿਚਾਲੇ ਇਹ ਮਾਮਲਾ ਅਦਾਲਤ ਦੇ ਵੀ ਜ਼ੇਰੇ ਗ਼ੌਰ ਹੈ।

 

 

ਹੁਣ ਸਭ ਦੇ ਮਨ ਵਿੱਚ ਇਹੋ ਸੁਆਲ ਉੱਠ ਰਿਹਾ ਹੈ ਕਿ ਕੀ ਬਜ਼ੁਰਗ ਦਾ ਕਤਲ ਕਿਸੇ ਆਪਣੇ ਨੇ ਹੀ ਕੀਤਾ ਹੈ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pathankot who murdered old man in in the wake of property dispute