ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਠਾਨਕੋਟ ਦੇ ਪੰਜਾਬੀ ਨੌਜਵਾਨ ਦੀ ਮਸਕਟ ਸੜਕ ਹਾਦਸੇ `ਚ ਮੌਤ

ਪਠਾਨਕੋਟ ਦੇ ਪੰਜਾਬੀ ਨੌਜਵਾਨ ਦੀ ਮਸਕਟ ਸੜਕ ਹਾਦਸੇ `ਚ ਮੌਤ

ਸੰਯੁਕਤ ਅਰਬ ਅਮੀਰਾਤ ਦੇ ਦੇਸ਼ ਓਮਾਨ ਦੀ ਰਾਜਧਾਨੀ ਮਸਕਟ `ਚ ਪੰਜਾਬੀ ਨੌਜਵਾਨ ਜਤਿੰਦਰ ਸਿੰਘ ਦੀ ਇੱਕ ਸੜਕ ਹਾਦਸੇ `ਚ ਮੌਤ ਹੋ ਗਈ ਹੈ।  24 ਸਾਲਾ ਜਤਿੰਦਰ ਸਿੰਘ ਪਠਾਨਕੋਟ ਜਿ਼ਲ੍ਹੇ ਪਿੰਡ ਬਾਰਥ ਸਾਹਿਬ ਦਾ ਜੰਮਪਲ਼ ਸੀ। ਹਾਦਸਾ ਐਤਵਾਰ ਨੂੰ ਵਾਪਰਿਆ। ਪਰਿਵਾਰ ਨੇ ਜਤਿੰਦਰ ਦੀ ਮ੍ਰਿਤਕ ਦੇਹ ਵਤਨ ਵਾਪਸ ਲਿਆਉਣ ਲਈ ਭਾਰਤ ਸਰਕਾਰ ਤੋਂ ਮਦਦ ਮੰਗੀ ਹੈ।


ਪਿਤਾ ਕਮਲਜੀਤ ਸਿੰਘ ਨੇ ਦੱਸਿਆ ਕਿ ਜਤਿੰਦਰ ਮਸਕਟ `ਚ ਇੱਕ ਪ੍ਰਾਈਵੇਟ ਕੰਪਨੀ `ਚ ਕ੍ਰੇਨ ਆਪਰੇਟਰ ਸੀ। ਉਹ ਆਪਣੇ ਪਰਿਵਾਰ ਦੀ ਆਰਥਿਕਤਾ ਵਿੱਚ ਸੁਧਾਰ ਲਿਆਉਣ ਦੇ ਮੰਤਵ ਨਾਲ ਵਿਦੇਸ਼ ਗਿਆ ਸੀ।


ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨਾਲ ਕੰਮ ਕਰਦੇ ਇੱਕ ਵਿਅਕਤੀ ਦਾ ਫ਼ੋਨ ਆਇਆ ਸੀ ਕਿ ਜਤਿੰਦਰ ਸਿੰਘ ਇੱਕ ਸੜਕ ਹਾਦਸੇ `ਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ ਪਰ ਬਾਅਦ `ਚ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ ਸੀ।


ਉਨ੍ਹਾਂ ਕਿਹਾ ਕਿ ਉਹ ਬਹੁਤ ਬੇਵੱਸ ਹਨ ਤੇ ਉਹ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਹਨ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਵਾਪਸ ਲਿਆਉਣ ਦੇ ਇੰਤਜ਼ਾਮ ਕੀਤੇ ਜਾਣ। ਪਰਿਵਾਰ ਲਈ ਹੁਣ ਕਮਾਉਣ ਲਈ ਹੋਰ ਕੋਈ ਵੀ ਨਹੀਂ ਹੈ।


ਸਰਪੰਚ ਰਾਜਿੰਦਰ ਸਿੰਘ ਨੇ ਦੱਸਿਆ ਕਿ ਮਦਦ ਲਹੀ ਜਿ਼ਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕਰਨਗੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pathankot youth dies in Muscat mishap