ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟਿਆਲਾ ਤੇ ਮੋਗਾ `ਚ ਨਕਲੀ ਦੁੱਧ ਤੇ ਦੁੱਧ ਤੋਂ ਬਣੀਆਂ ਵਸਤਾਂ ਕੀਤੀਆਂ ਜ਼ਬਤ

ਨਕਲੀ ਦੁੱਧ ਤੇ ਦੁੱਧ ਤੋਂ ਬਣੀਆਂ ਵਸਤਾਂ ਕੀਤੀਆਂ ਜ਼ਬਤ

ਪੰਜਾਬ ਦੇ ਫੂਡ ਅਤੇ ਡਰੱਗ ਪ੍ਰਸ਼ਾਸਨ ਵੱਲੋਂ ਪਟਿਆਲਾ ਤੇ ਮੋਗਾਂ `ਚ ਵੱਖ ਵੱਖ ਥਾਵਾਂ `ਤੇ ਛਾਪੇਮਾਰੀ ਕੀਤੀ ਗਈ, ਜਿੱਥੋਂ ਵੱਡੀ ਮਾਤਰਾ `ਚ ਨਕਲੀ ਦੁੱਧ ਤੇ ਅਜਿਹੇ ਦੁੱਧ ਤੋਂ ਬਣੇ ਉਤਪਾਦਾਂ ਦਾ ਬਹੁਤ ਵੱਡਾ ਜ਼ਖੀਰਾ ਜ਼ਬਤ ਕੀਤਾ ਗਿਆ।

 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਪੰਜਾਬ ਦੇ ਕਮਿਸ਼ਨਰ ਕੇ ਐਸ ਪੰਨੂ ਨੇ ਦੱਸਿਆ ਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ `ਤੇ ਹੀ ਫੂਡ ਸੇਫਟੀ ਦੀ ਟੀਮਾਂ ਅਤੇ ਪੁਲਿਸ ਕਰਮੀਆਂ ਵੱਲੋਂ ਸਾਂਝੇ ਤੌਰ `ਤੇ ਸਿੰਗਲਾ ਮਿਲਕ ਚਿਲਿੰਗ ਸੈਂਟਰ ਨੇੜੇ ਦੇਵੀਗੜ੍ਹ, ਪਟਿਆਲਾ `ਤੇ ਛਾਪੇਮਾਰੀ ਕੀਤੀ ਗਈ। ਜਿਸ ਦੌਰਾਨ ਵੱਡੀ ਮਾਤਰਾ `ਚ ਨਕਲੀ ਦੁੱਧ, ਪਨੀਰ ਅਤੇ ਦੇਸੀ ਘੀ ਬਰਾਮਦ ਕੀਤਾ ਗਿਆ ਹੈ। ਜਾਂਚ ਦੌਰਾਨ 53 ਬੋਰੀਆਂ ਦੁੱਧ ਬਣਾਉਣ ਵਾਲਾ ਪਾਊਡਰ, 250 ਲਿਟਰ ਸਲਫਿਉਰਿਕ ਐਸਿਡ, 1530 ਲਿਟਰ ਕੈਮੀਕਲ, 750 ਲਿਟਰ ਸਿਰਕਾ, 10 ਕਵਿੰਟਲ ਚਿੱਟਾ ਪਾਉਡਰ, 9 ਕਿੱਲੋ ਸਰਫ਼, 7000 ਲਿਟਰ ਦੁੱਧ, 3 ਟੈਂਕਰ, 20 ਕਵਿੰਟਲ ਪਨੀਰ ਅਤੇ 45 ਕਿੱਲੋ ਮੱਖਣ ਮੌਕੇ ਤੋਂ ਹੀ ਜ਼ਬਤ ਕੀਤਾ ਗਿਆ।


ਇਸੇ ਤਰ੍ਹਾਂ ਜ਼ਿਲ੍ਹਾ ਮੋਗਾ ਦੇ ਵਿਸ਼ਨੂ ਮਿਲਕ ਸੈਂਟਰ ਬਾਘਾਪੁਰਾਣਾ `ਤੇ ਕੀਤੀ ਛਾਪੇਮਾਰੀ ਦੌਰਾਨ 1 ਕਵਿੰਟਲ ਸੁੱਕਾ ਦੁੱਧ ਪਾਉਡਰ, 15 ਕਿੱਲੋ ਡਿਟਰਜੈਂਟ ਪਾਉਡਰ, 28 ਕਵਿੰਟਲ ਨਕਲੀ ਦੇਸੀ ਘੀ, 300 ਲਿਟਰ ਸ਼ੱਕੀ ਦਹੀਂ, 300 ਕਿੱਲੋ ਪਨੀਰ ਮੌਕੇ ਤੋਂ ਬਰਾਮਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਲਈ ਭਰੇ ਗਏ ਸੈਂਪਲਾਂ ਨੂੰ ਸਟੇਟ ਲੈਬ ਖਰੜ ਵਿਖੇ ਭੇਜਿਆ ਗਿਆ ਹੈ ਅਤੇ ਜਾਂਚ ਤੋਂ ਬਾਅਦ ਨਤੀਜਿਆਂ ਦੇ ਆਧਾਰ `ਤੇ ਸਬੰਧਤਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Patiala and Moga seized goods made from adulterated milk