ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੇ ਮਹੀਨੇ ਲੱਗਣਗੇ ਪਟਿਆਲਾ ਦੇ ASI ਹਰਜੀਤ ਸਿੰਘ ਨੂੰ ਪੂਰੀ ਤਰ੍ਹਾਂ ਨੌ–ਬਰ–ਨੌ ਹੋਣ ਨੂੰ

ਛੇ ਮਹੀਨੇ ਲੱਗਣਗੇ ਪਟਿਆਲਾ ਦੇ ASI ਹਰਜੀਤ ਸਿੰਘ ਨੂੰ ਪੂਰੀ ਤਰ੍ਹਾਂ ਨੌ–ਬਰ–ਨੌ ਹੋਣ ਨੂੰ

ਪਟਿਆਲਾ ’ਚ ਇੱਕ ਸ਼ਰਾਰਤੀ ਅਨਸਰ ਵੱਲੋਂ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਪੰਜਾਬ ਪੁਲਿਸ ਦੇ ਏਐੱਸਆਈ (ASI) ਹਰਜੀਤ ਸਿੰਘ ਉਂਝ ਗੱਲੀਂ–ਬਾਤੀਂ ਤਾਂ ਚੜ੍ਹਦੀ ਕਲਾ ’ਚ ਹਨ ਪਰ ਉਹ ਪੂਰੀ ਤਰ੍ਹਾਂ ਨੌ–ਬਰ–ਨੌ ਅਗਲੇ ਛੇ ਮਹੀਨਿਆਂ ’ਚ ਹੀ ਹੋ ਸਕਣਗੇ। ਇੱਕ ਸ਼ਰਾਰਤੀ ਅਨਸਰ ਨੇ ਐਤਵਾਰ ਨੂੰ ਉਨ੍ਹਾਂ ਦਾ ਹੱਥ ਵੱਢ ਸੁੱਟਿਆ ਸੀ।

 

 

ਪੀਜੀਆਈ ਚੰਡੀਗੜ੍ਹ ’ਚ ਪਲਾਸਟਿਕ ਸਰਜਰੀ ਵਿਭਾਗ ਦੇ ਮੁਖੀ ਡਾ. ਆਰ.ਕੇ. ਸ਼ਰਮਾ ਨੇ ਦੱਸਿਆ ਕਿ ਚੰਗੀ ਗੱਲ ਇਹ ਹੈ ਕਿ ਏਐੱਸਆਈ ਦੇ ਹੱਥ ਵਿੱਚ ਖੂਨ ਦਾ ਪ੍ਰਵਾਹ ਪਿਛਲੇ 24 ਘੰਟਿਆਂ ’ਚ ਬਿਲਕੁਲ ਠੀਕ ਰਿਹਾ ਹੈ। ਅਗਲੇ ਚਾਰ ਦਿਨ ਹਾਲੇ ਅਹਿਮ ਹੋਣਗੇ। ਸਾਰੀਆਂ ਨਸਾਂ ਤੇ ਧਮਣੀਆਂ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਹਾਲੇ ਦੋ ਤੋਂ ਤਿੰਨ ਹਫ਼ਤੇ ਲੱਗ ਜਾਣਗੇ। ਉਨ੍ਹਾਂ ਕਿਹਾ ਕਿ ਹਰਜੀਤ ਸਿੰਘ 90 ਫ਼ੀ ਸਦੀ ਠੀਕ ਹੋ ਜਾਣਗੇ।

 

 

ਹਾਲੇ ਡਾਕਟਰਾਂ ਨੇ ਸ੍ਰੀ ਹਰਜੀਤ ਸਿੰਘ ਦਾ ਹੱਥ ਉਨ੍ਹਾਂ ਦੀ ਬਾਂਹ ਨਾਲ ਜੋੜ ਕੇ ਇੱਕ ਮੈਡੀਕਲ ਉਪਕਰਣ ਵਿੱਚ ਰੱਖਿਆ ਹੈ, ਤਾਂ ਜੋ ਉਸ ਦੀ ਪਲਾਸਟਿਕ ਸਰਜਰੀ ਨਾਲ ਕੀਤੀ ਮੁਰੰਮਤ ਕਿਤੇ ਹਿੱਲ ਨਾ ਜਾਵੇ।

 

 

ਡਾ. ਸ਼ਰਮਾ ਨੇ ਦੱਸਿਆ ਕਿ ਮਰੀਜ਼ ਦਾ ਹਾਂ–ਪੱਖੀ ਵਤੀਰਾ ਉਨ੍ਹਾਂ ਨੂੰ ਹੋਰ ਵੀ ਛੇਤੀ ਠੀਕ ਕਰੇਗਾ। ਅਜਿਹੇ ਮਾਮਲਿਆਂ ’ਚ ਹੌਸਲਾ ਬਹੁਤ ਜ਼ਰੂਰੀ ਹੁੰਦਾ ਹੈ।

 

 

ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਏਐੱਸਆਈ ਹਰਜੀਤ ਸਿੰਘ ਨੂੰ ਪਟਿਆਲਾ ਤੋਂ ਪੀਜੀਆਈ–ਚੰਡੀਗੜ੍ਹ ਲਿਜਾਂਦਾ ਜਾ ਰਿਹਾ ਸੀ, ਤਦ ਉਹ ਰਾਹ ਵਿੱਚ ਆਪਣੇ ਕੋਲ ਬਹੁਤੇ ਪੈਸੇ ਨਾ ਹੋਣ ਦੀ ਗੱਲ ਕਰ ਰਹੇ ਸਨ। ਉਨ੍ਹਾਂ ਨੂੰ ਚਿੰਤਾ ਇਸ ਗੱਲ ਦੀ ਸੀ ਕਿ ਉਨ੍ਹਾਂ ਕੋਲ ਇਲਾਜ ਲਈ ਪੈਸੇ ਨਹੀਂ ਹਨ।

 

 

ਡਾਕਟਰਾਂ ਦੀ ਜਿਸ ਟੀਮ ਨੇ ਸ੍ਰੀ ਹਰਜੀਤ ਸਿੰਘ ਦਾ ਹੱਥ ਦੋਬਾਰਾ ਜੋੜਿਆ, ਉਸ ਦੇ ਮੁਖੀ ਡਾ. ਸੁਨੀਲ ਗਾਬਾ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਸਭ ਤੋਂ ਵੱਡੀ ਚੁਣੌਤੀ ਸਾਰੀਆਂ ਨਸਾਂ ਤੇ ਧਮਣੀਆਂ ਨੂੰ ਪਹਿਲਾਂ ਵਾਂਗ ਦੋਬਾਰਾ ਜੋੜਨਾ ਸੀ। ਉਸੇ ਵਿੱਚ ਅੱਠ ਘੰਟੇ ਲੱਗੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਹਰਜੀਤ ਸਿੰਘ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਹਾਲੇ ਛੇ ਮਹੀਨੇ ਲੱਗਣਗੇ।

 

 

ਪੰਜਾਬ ’ਚ ਕੋਵਿਡ–19 ਦੇ ਖ਼ਤਰਿਆਂ ਦੇ ਬਾਵਜੂਦ ਪੁਲਿਸ, ਸਿਹਤ ਤੇ ਸਫ਼ਾਈ ਕਰਮਚਾਰੀ ਪੂਰੀ ਤਰ੍ਹਾਂ ਡਟੇ ਹੋਏ ਹਨ। ਉਂਝ ਤਾਂ ਪੂਰੇ ਦੇਸ਼ ’ਚ ਹੀ ਇਨ੍ਹਾਂ ਕੋਰੋਨਾ–ਜੋਧਿਆਂ ਉੱਤੇ ਹਮਲਿਆਂ ਦੀਆਂ ਵੀ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਪਰ ਸਭ ਤੋਂ ਵੱਧ ਹੌਲਨਾਕ ਘਟਨਾ ਐਤਵਾਰ ਸਵੇਰੇ ਵਾਪਰੀ ਸੀ, ਜਦੋਂ ਪਟਿਆਲਾ ਦੀ ਸਬਜ਼ੀ ਮੰਡੀ ’ਚ ਇੱਕ ਵਿਅਕਤੀ ਨੇ ਕ੍ਰਿਪਾਨ ਨਾਲ ਪੰਜਾਬ ਪੁਲਿਸ ਦੇ ਇੱਕ ਏਐੱਸਆਈ ਹਰਜੀਤ ਸਿੰਘ ਦਾ ਖੱਬਾ ਹੱਥ ਗੁੱਟ ਤੋਂ ਵੱਢ ਸੁੱਟਿਆ ਸੀ।

 

 

ਉੱਥੇ ਉਸ ਵਿਅਕਤੀ ਤੇ ਉਸ ਦੇ ਤਿੰਨ ਹੋਰ ਸਾਥੀਆਂ ਤੋਂ ਪੁਲਿਸ ਨੇ ਸਿਰਫ਼ ਕਰਫ਼ਿਊ ਪਾਸ ਮੰਗਿਆ ਸੀ। ਪਾਸ ਦੇਣ ਦੀ ਥਾਂ ਸਗੋਂ ਉਨ੍ਹਾਂ ਆਪਣਾ ਵਾਹਨ ਬੈਰੀਅਰ ’ਚ ਮਾਰ ਕੇ ਅੱਗੇ ਵਧਣ ਦਾ ਜਤਨ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Patiala ASI Harjit Singh will be completely well after six months