ਅੱਜ ਸਵੇਰੇ ਪੀਆਰਟੀਸੀ (ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ) ਬੱਸ ਨੇ ਇੱਕ ਆਟੋ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਉਸ ਰਿਕਸ਼ਾ ਵਿੱਚ ਬੈਠੇ ਸਾਰੇ ਛੇ ਬੱਚੇ ਤੇ ਡਰਾਇਵਰ ਜ਼ਖ਼ਮੀ ਹੋ ਗਏ ਹਨ ਪਰ ਸਾਰੇ ਕਿਸੇ ਗੰਭੀਰ ਸੱਟ ਤੋਂ ਬਚ ਗਏ।
ਇਹ ਹਾਦਸਾ ਇੱਥੇ ਪੁਲਿਸ ਲਾਈਨਜ਼ ਨੇੜੇ ਵਾਪਰਿਆ। ਸਾਰੇ ਜ਼ਖ਼ਮੀਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ `ਚ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਇਸ ਮਾਮਲੇ ਦੀ ਤਹਿਕੀਕਾਤ ਕਰ ਰਹੀ ਹੈ। ਇਸ ਹਾਦਸੇ ਤੋਂ ਬਾਅਦ ਸਕੂਲੀ ਬੱਚੇ ਕਾਫ਼ੀ ਖ਼ੌਫ਼ਜ਼ਦਾ ਵੇਖੇ ਗਏ।