ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਲੱਖਣ ਹੋਵੇਗਾ ਪਟਿਆਲਾ ਦੀ ਜੇਲ੍ਹ `ਚ ਬਣਿਆ ਕੈਫ਼ੇ

ਵਿਲੱਖਣ ਹੋਵੇਗਾ ਪਟਿਆਲਾ ਦੀ ਜੇਲ੍ਹ `ਚ ਬਣਿਆ ਕੈਫ਼ੇ

ਪੰਜਾਬ ਦੇ ਜੇਲ੍ਹ ਵਿਭਾਗ ਨੇ ਸ਼ੁੱਕਰਵਾਰ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ `ਚ ਇੱਕ ਕੈਫ਼ੇ ਖੋਲ੍ਹਿਆ ਹੈ, ਜਿੱਥੇ ਕੈਦੀਆਂ ਵੱਲੋਂ ਤਿਆਰ ਕੀਤਾ ਖਾਣਾ ਪਰੋਸਿਆ ਜਾਇਆ ਕਰੇਗਾ। ਦਰਅਸਲ, ਬਹੁਤ ਸਾਰੇ ਲੋਕ ਜੇਲ੍ਹਾਂ `ਚ ਆ ਕੇ ਖ਼ਾਸ ਤੌਰ `ਤੇ ਕੈਦੀਆਂ ਵੱਲੋਂ ਤਿਆਰ ਕੀਤਾ ਭੋਜਨ ਖਾਣਾ ਪਸੰਦ ਕਰਦੇ ਹਨ। ਦਰਅਸਲ, ਲੋਕਾਂ ਦਾ ਅਜਿਹਾ ਵਿਸ਼ਵਾਸ ਹੈ ਤੇ ਮੰਨਣਾ ਹੈ ਅਤੇ ਜੋਤਸ਼ੀ ਵੀ ਅਕਸਰ ਇਹੋ ਸਲਾਹ ਦਿੰਦੇ ਹਨ ਕਿ ਸ਼ਨੀ ਗ੍ਰਹਿ ਨੂੰ ਖ਼ੁਸ਼ ਕਰਨ ਲਈ ਜੇਲ੍ਹ ਦੀ ਰੋਟੀ ਖਾਣੀ ਚਾਹੀਦੀ ਹੈ। ਅਜਿਹੀ ਧਾਰਨਾ ਹੈ ਕਿ ਜੇਲ੍ਹ ਦੀ ਰੋਟੀ ਖਾਣ ਨਾਲ ਕਿਸਮਤ ਦਾ ਮਾੜਾ ਗੇੜ ਖ਼ਤਮ ਹੋ ਜਾਂਦਾ ਹੈ ਅਤੇ ਚੰਗੇ ਦਿਨ ਸ਼ੁਰੂ ਹੋ ਜਾਂਦੇ ਹਨ। ਇਹ ਵੀ ਮਾਨਤਾ ਹੈ ਕਿ ਜਿਹੜਾ ਵੀ ਜੇਲ੍ਹ ਦਾ ਖਾਣਾ ਖਾਂਦਾ ਹੈ, ਉਹ ਕੈਦ ਦੀ ਸਜ਼ਾ ਤੇ ਅਦਾਲਤੀ ਮਾਮਲਿਆਂ ਤੋਂ ਬਚਿਆ ਰਹਿੰਦਾ ਹੈ।


ਅਜਿਹੇ ਵਿਚਾਰਾਂ ਵਾਲੇ ਲੋਕਾਂ ਤੇ ਜੇਲ੍ਹ ਦੀ ਆਮਦਨ ਲਈ ਇਹ ਕੈਫ਼ੇ ਖੋਲ੍ਹਿਆ ਗਿਆ ਹੈ। ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਵੀ ਕਦੇ ਸਰਕਾਰ ਬਦਲਦੀ ਹੈ, ਤਾਂ ਬਹੁਤ ਸਾਰੇ ਸਿਆਸੀ ਆਗੂ ਜੇਲ੍ਹ ਦਾ ਪੱਕਿਆ ਖਾਣਾ ਖਾਂਦੇ ਹਨ। ਲੁਧਿਆਣਾ ਦੇ ਬਹੁਤ ਸਾਰੇ ਕਾਰੋਬਾਰੀ ਵੀ ਉੱਥੋਂ ਦੀ ਜੇਲ੍ਹ `ਚ ਜਾ ਕੇ ਖਾਣਾ ਖਾਂਦੇ ਅਕਸਰ ਵੇਖੇ ਜਾ ਸਕਦੇ ਹਨ। ਉਹ ਜਾ ਕੇ ਵਾਰ-ਵਾਰ ਉਹ ਖਾਣਾ ਖਾਣ ਲਈ ਮਿੰਨਤਾਂ ਕਰਦੇ ਹਨ ਤੇ ਕਈ ਵਾਰ ਤਾਂ ਇਸ ਲਈ ਮੋਟੀਆਂ ਰਕਮਾਂ ਦੀ ਅਦਾਇਗੀ ਦੀ ਪੇਸ਼ਕਸ਼ ਵੀ ਕਰਦੇ ਹਨ।


ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਮੁੱਖ ਦੁਆਰ ਦੇ ਅੰਦਰ ਜਾ ਕੇ ਬਿਲਕੁਲ ਨਾਲ ਹੀ ‘ਜੇਲ੍ਹ ਵਿਊ ਕੈਫ਼ੇ ਬਣਾਇਆ ਗਿਆ ਹੈ, ਜਿੱਥੇ ਰੋਟੀਆਂ, ਦਾਲ, ਦਹੀਂ ਤੇ ਕੋਈ ਮਿੱਠੀ ਡਿਸ਼ ਮਿਲਿਆ ਕਰੇਗੀ। ਇੱਕ ਪਲੇਟ 90 ਰੁਪਏ ਦੀ ਹੋਵੇਗੀ।


ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਕੈਫ਼ੇ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ, ਏਡੀਜੀਪੀ ਜੀਐੱਸ ਸਹੋਤਾ ਨਾਲ ਮਿਲ ਕੇ ਜੇਲ੍ਹ `ਚ ਤਿਆਰ ਹੋਇਆ ਭੋਜਨ ਵੀ ਛਕਿਆ। ਇਸ ਮੌਕੇ ਉੱਥੇ ਬਹੁਤ ਸਾਰੇ ਪ੍ਰਸ਼ਾਸਨਿਕ ਤੇ ਜੇਲ੍ਹ ਅਧਿਕਾਰੀ ਮੌਜੂਦ ਸਨ।

ਵਿਲੱਖਣ ਹੋਵੇਗਾ ਪਟਿਆਲਾ ਦੀ ਜੇਲ੍ਹ `ਚ ਬਣਿਆ ਕੈਫ਼ੇ


ਖਾਣੇ ਦੇ ਮਿਆਰ `ਤੇ ਨਜ਼ਰ ਰੱਖਣ ਲਈ ਕੈਦੀਆਂ ਨੂੰ ਵੀ ਖਾਣਾ ਕੈਫ਼ੇ `ਚ ਹੀ ਪਰੋਸਿਆ ਜਾਵੇਗਾ। ਇਸ ਤੋਂ ਹੋਣ ਵਾਲੀ ਆਮਦਨ ਕੈਦੀਆਂ ਦੀ ਭਲਾਈ ਲਈ ਹੀ ਵਰਤੀ ਜਾਵੇਗੀ।


ਇਸ ਤੋਂ ਇਲਾਵਾ ਵਿਭਾਗ ਨੇ ਜੇਲ੍ਹ ਕੈਂਪਸ ਦੇ ਅੰਦਰ ਹੀ ਪੈਕਡ ਭੋਜਨ ਦੇ ਨਾਲ-ਨਾਲ ਵੇਰਕਾ ਤੇ ਮਾਰਕਫ਼ੈੱਡ ਦੇ ਬੂਥ ਵੀ ਖੋਲ੍ਹੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Patiala Central Jail View Cafe