ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟਿਆਲਾ ਅਦਾਲਤ ਵੱਲੋਂ MLA ਸਿਮਰਜੀਤ ਬੈਂਸ ਦੇ ਗ਼ੈਰ–ਜ਼ਮਾਨਤੀ ਵਾਰੰਟ ਜਾਰੀ

ਪਟਿਆਲਾ ਅਦਾਲਤ ਵੱਲੋਂ MLA ਸਿਮਰਜੀਤ ਬੈਂਸ ਦੇ ਗ਼ੈਰ–ਜ਼ਮਾਨਤੀ ਵਾਰੰਟ ਜਾਰੀ

ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਦਾਖ਼ਲ ਕੀਤੀ ਮਾਨਹਾਨੀ ਦੇ ਕੇਸ ਵਿੱਚ ਲੁਧਿਆਣਾ ਦੇ ਵਿਧਾਇਕ (MLA) ਸ੍ਰੀ ਸਿਮਰਜੀਤ ਸਿੰਘ ਬੈਂਸ ਦੇ ਗ਼ੈਰ–ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਗਏ ਹਨ। ਇਹ ਵਾਰੰਟ ਅੱਜ ਸੋਮਵਾਰ ਨੂੰ ਜਾਰੀ ਹੋਏ ਹਨ।

 

 

ਚੇਤੇ ਰਹੇ ਕਿ ਸ੍ਰੀ ਬ੍ਰਹਮ ਮਹਿੰਦਰਾ ਨੇ 1 ਅਗਸਤ, 2018 ਨੂੰ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਰੁੱਧ ਅਪਰਾਧਕ ਮਾਨਹਾਨੀ ਦਾ ਕੇਸ ਦਾਇਰ ਕੀਤਾ ਸੀ ਦਰਅਸਲ, ਬੈਂਸ ਨੇ ਮੰਤਰੀ ਵਿਰੁੱਧ ਦਵਾਈਆਂ ਦੀ ਖ਼ਰੀਦ ` ਕੋਈ ਘੁਟਾਲਾ ਕਰਨ ਦਾ ਦੋਸ਼ ਲਾਇਆ ਸੀ

 


ਬ੍ਰਹਮ ਮਹਿੰਦਰਾ ਲਗਭਗ ਡੇਢ ਸਾਲ ਪਹਿਲਾਂ ਆਪਣੇ ਵਕੀਲਾਂ ਨਾਲ ਜੁਡੀਸ਼ੀਅਲ ਮੈਜਿਸਟ੍ਰੇਟ ਨਿਧੀ ਸੈਨੀ ਦੀ ਅਦਾਲਤ ਸਾਹਵੇਂ ਪੇਸ਼ ਹੋ ਕੇ ਭਾਰਤੀ ਦੰਡ ਸੰਘਤਾ ਦੀਆਂ ਧਾਰਾਵਾਂ 499 ਤੇ 500 ਅਧੀਨ ਅਪਰਾਧਕ ਮਾਨਹਾਨੀ ਦਾ ਮਾਮਲਾ ਚਲਾਉਣ ਲਈ ਆਪਣਾ ਮੁਢਲਾ ਬਿਆਨ ਦਰਜ ਕਰਵਾਇਆ ਸੀ।

 


ਬ੍ਰਹਮ ਮਹਿੰਦਰਾ ਨੇ ਤਦ ਕਿਹਾ ਸੀ ਕਿ – ਬੈਂਸ ਨੇ ਸਿਰਫ਼ ਸਸਤੀ ਸ਼ੋਹਰਤ ਖੱਟਣ ਲਈ ਬੇਬੁਨਿਆਦ ਦੋਸ਼ ਲਾਏ ਹਨ। ਉਨ੍ਹਾਂ ਦੇ ਦੋਸ਼ ਵਿੱਚ ਰੱਤੀ ਭਰ ਵੀ ਸੱਚਾਈ ਨਹੀਂ ਹੈ। ਮੈਂ ਉਨ੍ਹਾਂ ਨੂੰ ਆਪਣੇ ਬਿਆਨ ਵਾਪਸ ਲੈਣ ਅਤੇ ਮਾਫ਼ੀ ਮੰਗਣ ਦਾ ਮੌਕਾ ਦਿੱਤਾ ਸੀ ਪਰ ਉਨ੍ਹਾਂ ਅਜਿਹਾ ਨਹੀਂ ਕੀਤਾ; ਇਸ ਲਈ ਹੁਣ ਮਾਨਹਾਨੀ ਦਾ ਕੇਸ ਕਰਨ ਤੋਂ ਬਿਨਾ ਹੋਰ ਕੋਈ ਚਾਰਾ ਬਾਕੀ ਨਹੀਂ ਰਹਿ ਜਾਂਦਾ।` ਉਲ੍ਹਾਂ ਕਿਹਾ ਕਿ ਹੁਣ ਉਹ ਇਸ ਕੇਸ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ ਕਿਉਂਕਿ ਹੁਣ ਇਹ ਮਾਮਲਾ ਅਦਾਲਤ ਦੇ ਜ਼ੇਰੇ ਗ਼ੌਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬੈਂਸ ਨੇ ਉਨ੍ਹਾਂ ਦੀ ਈਮਾਨਦਾਰੀ ਤੇ ਦਿਆਨਤਦਾਰੀ ਨੂੰ ਨਿਸ਼ਾਨਾ ਬਣਾਉਣ ਦਾ ਜਤਨ ਕੀਤਾ ਸੀ, ਇਸੇ ਲਈ ਉਨ੍ਹਾਂ ਅਪਰਾਧਕ ਮਾਨਹਾਨੀ ਦਾ ਇਹ ਮਾਮਲਾ ਦਰਜ ਕਰਵਾਇਆ ਹੈ

 


ਇੱਥੇ ਵਰਨਣਯੋਗ ਹੈ ਕਿ ਜੁਲਾਈ 2018 ’ਚ ਸਿਮਰਜੀਤ ਸਿੰਘ ਬੈਂਸ ਨੇ ਦੋਸ਼ ਲਾਇਆ ਸੀ ਕਿ - ‘ਬ੍ਰਹਮ ਮਹਿੰਦਰਾ ਦੀ ਇੱਕ ਫ਼ਾਰਮਾਸਿਊਟੀਕਲ ਕੰਪਨੀ ਨਾਲ ਨੇੜਤਾ ਹੈ ਅਤੇ ਉਹ ਨਸ਼ਾ-ਛੁਡਾਊ ਕੇਂਦਰਾਂ `ਤੇ ਵੀ ਇੱਕ ਖ਼ਾਸ ਮਹਿੰਗੀ ਦਵਾਈ ਖ਼ਰੀਦਣ ਦਾ ਦਬਾਅ ਪਾ ਰਹੇ ਹਨ।` ਬਾਅਦ ` ਉਨ੍ਹਾਂ ਦੋਸ਼ ਲਾਇਆ ਸੀ ਕਿ ਪੰਜਾਬ ਦੇ ਸਿਹਤ ਵਿਭਾਗ ` ਦਵਾਈਆਂ ਦੀ ਖ਼ਰੀਦ ਵਿੱਚ ਇੱਕ ਘੁਟਾਲਾ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਕੁਝ ਖ਼ਾਸ ਕੰਪਨੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਸਿਹਤ ਵਿਭਾਗ ਨੇ ਖ਼ਾਸ ਕਿਸਮ ਦਾ ਟੈਂਡਰ ਜਾਰੀ ਕੀਤਾ ਸੀ, ਤਾਂ ਜੋ ਉਨ੍ਹਾਂ ਕੰਪਨੀਆਂ ਦੀਆਂ ਹੀ ਮਹਿੰਗੀਆਂ ਦਵਾਈਆਂ ਖ਼ਰੀਦੀਆਂ ਜਾਣ। ਉਨ੍ਹਾਂ ਤਦ ਇਹ ਵੀ ਦਾਅਵਾ ਕੀਤਾ ਸੀ ਕਿ ਕੁਝ ਬਹੁ-ਰਾਸ਼ਟਰੀ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਵਿਸ਼ਵ ਸਿਹਤ ਸੰਗਠਨ ਦੀ ਪ੍ਰਮਾਣਿਕਤਾ ਤੇ 50 ਕਰੋੜ ਦੀ ਟਰਨਓਵਰ ਦੀਆਂ ਸ਼ਰਤਾਂ ਰੱਖ ਦਿੱਤੀਆਂ ਗਈਆਂ ਹਨ। ਬਾਅਦ ` ਸ੍ਰੀ ਸਿਮਰਜੀਤ ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੋ ਚਿੱਠੀਆਂ ਵੀ ਲਿਖੀਆਂ ਸਨ ਤੇ ਮੰਗ ਕੀਤੀ ਸੀ ਕਿ ਬ੍ਰਹਮ ਮਹਿੰਦਰਾ ਹੁਰਾਂ ਨੂੰ ਕੈਬਿਨੇਟ `ਚੋਂ ਲਾਂਭੇ ਕੀਤਾ ਜਾਵੇ ਅਤੇ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ

 


ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰਹਮ ਮਹਿੰਦਰਾ ਨੇ ਆਪਣੀ ਪਟੀਸ਼ਨ ` ਦੋਸ਼ ਲਾਇਆ ਹੈ ਕਿ ਉਨ੍ਹਾਂ ਕੈਗ ਦੀ ਇੱਕ ਰਿਪੋਰਟ ਦੇ ਆਧਾਰ `ਤੇ ਖ਼ੁਦ ਉਸ ਕੰਪਨੀ ਖਿ਼ਲਾਫ਼ ਸਾਲ 2017 ਦੌਰਾਨ ਜਾਂਚ ਦੇ ਹੁਕਮ ਦਿੱਤੇ ਸਨ। ਇਸ ਤੋਂ ਇਲਾਵਾ ਉਹ ਵਸਤਾਂ ਦੀ ਖ਼ਰੀਦ ਦੀ ਵੀ ਜਾਂਚ ਲਈ ਆਖ ਚੁੱਕੇ ਹਨ ਤੇ ਪਾਰਦਰਸ਼ਤਾ ਅਪਨਾਉਣ ਲਈ ਹੋਰ ਕਈ ਕਦਮ ਚੁੱਕੇ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਬੈਂਸ ਅਜਿਹਾ ਕੁਝ ਖ਼ਾਸ ਫ਼ਾਰਮਾਸਿਊਟੀਕਲ ਕੰਪਨੀਆਂ ਦੇ ਇਸ਼ਾਰਿਆਂ `ਤੇ ਕਰ ਰਹੇ ਹਨ

 


ਇਸ ਦੌਰਾਨ ਸਿਮਰਜੀਤ ਬੈਂਸ ਨੇ ਪਹਿਲਾਂ ਲੁਧਿਆਣਾ ` ਮੀਡੀਆ ਨਾਲ ਗੱਲਬਾਤ ਦੌਰਾਨ ਆਖਿਆ ਸੀ ਕਿ ਉਹ ਆਪਣੇ ਨੁਕਤਿਆਂ ਨੂੰ ਸਿੱਧ ਕਰਨ ਲਈ ਸਾਰੇ ਦਸਤਾਵੇਜ਼ ਅਦਾਲਤ ` ਪੇਸ਼ ਕਰਨਗੇ ਕਿਮੰਤਰੀ ਇਸ ਘੁਟਾਲੇ ` ਸ਼ਾਮਲ ਰਿਹਾ ਹੈ।` ਉਨ੍ਹਾਂ ਕਿਹਾ,‘ਜਦੋਂ ਵੀ ਮੈਨੂੰ ਅਦਾਲਤ ਸੱਦੇਗੀ, ਮੈਂ ਉੱਥੇ ਹਾਜ਼ਰ ਹੋਵਾਂਗਾ। ਮੈਂ ਮੁੱਖ ਮੰਤਰੀ ਨੁੰ ਆਪਣੀ ਸਿ਼ਕਾਇਤ ਭੇਜੀ ਸੀ ਤੇ ਹੁਣ ਮੈਨੂੰ ਆਪਣੇ ਦੋਸ਼ ਸਿੱਧ ਕਰਨ ਦਾ ਮੌਕਾ ਮਿਲ ਗਿਆ ਹੈ।`

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Patiala Court issues Non Bailable Warraant against MLA Simerjit Bains