ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਫਿਊ: ਪਟਿਆਲਾ 'ਚ ਫਸਿਆ ਜੰਮੂ ਦਾ 3 ਸਾਲਾ ਬੱਚਾ ਮਾਪਿਆਂ ਤੱਕ ਪਹੁੰਚਾਇਆ

ਪਟਿਆਲਾ ਦੀ ਬਾਲ ਭਲਾਈ ਕਮੇਟੀ ਨੇ ਕੋਰੋਨਾਵਾਇਰਸ ਕਰਕੇ ਪੰਜਾਬ ਵਿੱਚ ਲਗਾਏ ਗਏ ਕਰਫਿਊ ਅਤੇ ਦੇਸ਼ ਭਰ ' ਲਾਗੂ ਲਾਕਡਾਊਨ ਕਰਕੇ ਪਟਿਆਲਾ ' ਫਸੇ ਜੰਮੂ ਦੇ ਇੱਕ 3 ਸਾਲਾ ਬੱਚੇ ਨੂੰ ਜੰਮੂ ਦੇ ਕਠੂਆ ਦੀ ਬਾਲ ਭਲਾਈ ਕਮੇਟੀ ਦੇ ਸਹਿਯੋਗ ਨਾਲ ਵਿਖੇ ਉਸਦੇ ਮਾਪਿਆਂ ਤੱਕ ਪੁੱਜਦਾ ਕੀਤਾ ਹੈ
 

ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜੰਮੂ ਦੇ ਕਠੂਆ ਦਾ ਇਹ 3 ਸਾਲਾ ਬੱਚਾ ਮਿਯੰਕਵੀਰ ਪਟਿਆਲਾ ਦੇ ਅਰਬਨ ਅਸਟੇਟ ਫੇਜ਼-2 ਵਿਖੇ ਆਪਣੇ ਨਾਨਕੇ ਮਿਲਣ ਲਈ ਆਇਆ ਹੋਇਆ ਸੀ ਪਰੰਤੂ ਇਸੇ ਦੌਰਾਨ ਕਰਫਿਊ ਲੱਗ ਗਿਆ ਅਤੇ ਮਗਰੋਂ ਲਾਕਡਾਊਨ ਲਾਗੂ ਹੋ ਗਿਆ

 

ਉਨ੍ਹਾਂ ਦੱਸਿਆ ਕਿ ਇਸ ਬੱਚੇ ਦੀ ਮਾਂ ਪੁਨੀਤ ਕੌਰ ਜੰਮੂ ਦੇ ਕਠੂਆ ਵਿਖੇ ਹੀ ਰਹਿ ਰਹੀ ਹੈ ਜਦੋਂਕਿ ਉਸਦਾ ਪਿਤਾ ਅਜੀਤ ਸਿੰਘ ਗਵਾਲੀਅਰ ਵਿਖੇ ਕੇਨਰਾ ਬੈਂਕ ਵਿਖੇ ਕਾਰਜਸ਼ੀਲ ਹੈ ਇਸ ਬੱਚੇ ਦੇ ਨਾਨਕਿਆਂ ਅਤੇ ਮਾਤਾ ਵੱਲੋਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੇ ਦਫ਼ਤਰ ਵਿਖੇ ਫੋਨ ਕਰਕੇ ਪਹੁੰਚ ਕੀਤੀ ਸੀ ਅਤੇ ਇਸ ਬੱਚੇ ਨੂੰ ਇਸਦੀ ਮਾਤਾ ਕੋਲ ਪੁੱਜਦਾ ਕਰਨ ਲਈ ਕਿਹਾ ਸੀ


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਹਾਇਕ ਕਮਿਸ਼ਨਰ () ਡਾ. ਇਸਮਤ ਵਿਜੇ ਸਿੰਘ ਨੇ ਇਸ ਬੱਚੇ ਨੂੰ ਕਠੂਆ ਇਸ ਦੀ ਮਾਤਾ ਕੋਲ ਭੇਜਣ ਲਈ ਪਟਿਆਲਾ ਦੀ ਬਾਲ ਭਲਾਈ ਕਮੇਟੀ ਦੇ ਸਹਿਯੋਗ ਨਾਲ ਕਠੂਆ ਦੀ ਬਾਲ ਭਲਾਈ ਕਮੇਟੀ ਨਾਲ ਤਾਲਮੇਲ ਕਰਕੇ ਅੰਤਰ ਰਾਜੀ ਪਾਸ ਮੁਹੱਈਆ ਕਰਵਾਏ ਇਸ ਤੋਂ ਬਾਅਦ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਗੁਲਬਹਾਰ ਸਿੰਘ ਤੂਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੂਪਵੰਤ ਕੌਰ ਨੇ ਇਸ ਬੱਚੇ ਦੇ ਕਠੂਆ ਜਾਣ ਲਈ ਪ੍ਰਬੰਧ ਕੀਤੇ ਅਤੇ ਇਹ ਬੱਚਾ ਮਿਯੰਕਵੀਰ ਸਿੰਘ ਆਪਣੇ ਮਾਪਿਆਂ ਤੱਕ ਪੁੱਜ ਗਿਆ


ਇਸ ਬੱਚੇ ਦੇ ਜੰਮੂ ਦੀ ਸਰਹੱਦ 'ਤੇ ਪੁੱਜਣ 'ਤੇ ਪਹਿਲਾਂ ਜੰਮੂ ਦੇ ਪ੍ਰਸ਼ਾਸਨ ਵੱਲੋਂ ਬੱਚੇ ਦਾ ਮੈਡੀਕਲ ਕਰਵਾਇਆ ਗਿਆ ਅਤੇ ਲੋੜੀਂਦੀ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਇਸ ਨੂੰ ਬੱਚੇ ਦੀ ਮਾਤਾ ਪੁਨੀਤ ਕੌਰ ਨੂੰ ਸੌਂਪ ਦਿੱਤਾ ਇਸ 'ਤੇ ਪੁਨੀਤ ਕੌਰ ਨੇ ਪਟਿਆਲਾ ਜ਼ਿਲ੍ਹਾ ਪ੍ਰਸਾਸਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਜ਼ਿਲ੍ਹਾ ਬਾਲ ਭਲਾਈ ਕਮੇਟੀ ਅਤੇ ਸਮੁੱਚੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੀ ਟੀਮ ਦਾ ਧੰਨਵਾਦ ਕੀਤਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Patiala District Child Welfare Unit sends 3 year old child to his parents in Jammu