ਕੰਸਲਟੇਸ਼ਨ ਦੇ ਬਹਾਨੇ ਇੱਕ ਝੋਲਾਛਾਪ ਡਾਕਟਰ ਨੇ ਬੀਮਾਰ ਔਰਤ ਨਾਲ ਰਾਜਪੁਰਾ 'ਚ ਬਲਾਤਕਾਰ ਕੀਤਾ। ਉਸ ਤੋਂ ਬਾਅਦ ਵੀ ਮੁਲਜ਼ਮ ਡਾਕਟਰ ਲਗਾਤਾਰ ਔਰਤ ਨੂੰ ਡਰਾ ਧਮਕਾ ਕੇ ਵੱਖ-ਵੱਖ ਥਾਵਾਂ 'ਤੇ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕਰਦਾ ਰਿਹਾ। ਥਾਣਾ ਪਾਸਿਆਣਾ ਪੁਲਿਸ ਨੇ ਪੀੜਤਾ ਦੇ ਬਿਆਨ 'ਤੇ ਮੁਲਜ਼ਮ ਝੋਲਾਛਾਪ ਡਾਕਟਰ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਨਮਦਿਨ ਮਨਾਉਣ ਘਰੋਂ ਬਾਹਰ ਨਿਕਲੀ ਨਾਬਾਲਿਗ ਨਾਲ 6 ਲੋਕਾਂ ਕੀਤਾ ਬਲਾਤਕਾਰ
ਮਾਮਲੇ ਦੇ ਜਾਂਚ ਅਧਿਕਾਰੀ ਰਾਮਨਗਰ ਪੁਲਿਸ ਚੌਕੀ ਇੰਚਾਰਜ ਐਸ.ਆਈ. ਮੋਹਨ ਸਿੰਘ ਨੇ ਦੱਸਿਆ ਕਿ 32 ਸਾਲਾ ਪੀੜਤ ਦੋ ਬੱਚਿਆਂ ਦੀ ਮਾਂ ਹੈ। ਉਸ ਦੇ ਢਿੱਡ 'ਚ ਦਰਦ ਰਹਿੰਦਾ ਸੀ, ਜਿਸ ਦੇ ਇਲਾਜ ਲਈ ਉਹ ਝੋਲਾਛਾਪ ਡਾਕਟਰ ਗੁਰਪ੍ਰੀਤ ਸਿੰਘ ਵਾਸੀ ਹਰੀਨਗਰ ਖੇੜਕੀ ਦੇ ਕਲੀਨਿਕ ਗਈ ਸੀ। ਕੁੱਝ ਦਿਨ ਦਵਾ ਲੈਣ 'ਤੇ ਵੀ ਜਦੋਂ ਦਰਦ ਠੀਕ ਨਾ ਹੋਇਆ ਤਾਂ ਮੁਲਜ਼ਮ ਬੀਤੀ 10 ਅਕਤੂਬਰ ਨੂੰ ਉਸ ਨੂੰ ਕਿਸੇ ਹੋਰ ਡਾਕਟਰ ਕੋਲ ਇਲਾਜ ਕਰਵਾਉਣ ਦੇ ਬਹਾਨੇ ਰਾਜਪੁਰਾ 'ਚ ਕਿਸੇ ਵਿਅਕਤੀ ਦੇ ਘਰ ਲੈ ਗਿਆ। ਉੱਥੇ ਮੁਲਜ਼ਮ ਨੇ ਵਿਆਹੁਤਾ ਨੂੰ ਡਰਾ ਧਮਕਾ ਕੇ ਬਲਾਤਕਾਰ ਕੀਤਾ।
ਪੁਲਿਸੀਏ ਪਤੀ ਨੇ ਦੋਸਤਾਂ ਨਾਲ ਮਿਲ ਕੇ ਕੀਤਾ ਸਮੂਹਕ ਬਲਾਤਕਾਰ
ਇਸ ਤੋਂ ਬਾਅਦ ਵੀ ਮੁਲਜ਼ਮ ਲਗਾਤਾਰ ਵਿਆਹੁਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ ਅਤੇ ਲਗਭਗ ਇੱਕ ਮਹੀਨੇ ਤਕ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਵੱਖ-ਵੱਖ ਥਾਵਾਂ 'ਤੇ ਲੈ ਗਿਆ। ਉੱਥੇ ਮੁਲਜ਼ਮ ਡਾਕਟਰ ਨੇ ਉਸ ਨਾਲ ਬਲਾਤਕਾਰ ਕੀਤਾ। ਇਹੀ ਨਹੀਂ, ਡਾਕਟਰ ਨੇ ਉਸ ਦੇ ਕੰਨਾਂ ਦੀਆਂ ਵਾਲੀਆਂ, ਸੋਨੇ ਦੇ ਕਾਂਟੇ ਅਤੇ 38 ਹਜ਼ਾਰ ਰੁਪਏ ਵੀ ਲੈ ਲਏ। ਕਿਸੇ ਤਰ੍ਹਾਂ ਔਰਤ ਨੇ ਸਾਰੀ ਗੱਲ ਪਤੀ ਨੂੰ ਦੱਸੀ। ਇਸ ਤੋਂ ਬਾਅਦ ਮਾਮਲਾ ਪੁਲਿਸ ਤੱਕ ਪਹੁੰਚ ਗਿਆ। ਪੁਲਿਸ ਨੇ ਮੁਲਜ਼ਮ ਡਾਕਟਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।