ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟਿਆਲਾ : ਤਾੜੀਆਂ ਤੇ ਥਾਲ ਵਜਾਉਣ ਲਈ ਵੱਡੀ ਗਿਣਤੀ 'ਚ ਇਕੱਤਰ ਹੋਏ ਲੋਕ, ਮਾਮਲਾ ਦਰਜ

ਦੇਸ਼ ਭਰ 'ਚ ਫੈਲੇ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ 'ਜਨਤਾ ਕਰਫ਼ਿਊ' ਲਗਾਇਆ ਗਿਆ ਸੀ ਅਤੇ ਲੋਕਾਂ ਨੂੰ ਕਿਹਾ ਗਿਆ ਸੀ ਕਿ ਉਹ ਸ਼ਾਮੀਂ 5 ਵਜੇ ਆਪਣੇ ਘਰਾਂ 'ਚ ਤਾਲੀ ਤੇ ਥਾਲੀ ਵਜਾ ਕੇ ਡਾਕਟਰਾਂ, ਨਰਸਾਂ, ਫ਼ੌਜੀਆਂ, ਪੁਲਿਸ, ਏਅਰਲਾਈਨ ਮੁਲਾਜ਼ਮਾਂ, ਟਰਾਂਸਪੋਰਟਰਾਂ, ਕੈਮਿਸਟ ਦੁਕਾਨਦਾਰਾਂ ਦੀ ਹੌਸਲਾ ਅਫ਼ਜਾਈ ਕਰਨ।

 


 

ਪਟਿਆਲਾ ਦੇ ਅਦਾਲਤ ਬਾਜ਼ਾਰ 'ਚ ਲੋਕਾਂ ਦੀ ਮੂਰਖਤਾ ਅਤੇ ਅਣਗਹਿਲੀ ਦਾ ਨਮੂਨਾ ਵੇਖਣ ਨੂੰ ਮਿਲਿਆ। ਲੋਕ ਤਾੜੀਆਂ ਤੇ ਥਾਲੀਆਂ ਵਜਾਉਣ ਲਈ ਗਲੀ 'ਚ ਇਕੱਤਰ ਹੋ ਗਏ ਅਤੇ ਕਿਸੇ ਰੈਲੀ ਵਾਂਗ ਨੱਚਦੇ-ਟੱਪਦੇ ਸੈਰ-ਸਪਾਟਾ ਕਰਦੇ ਵਿਖਾਈ ਦਿੱਤੇ। ਇਨ੍ਹਾਂ ਲੋਕਾਂ ਨੂੰ ਸਰਕਾਰ, ਪ੍ਰਸ਼ਾਸਨ ਅਤੇ ਮੀਡੀਆ ਵੱਲੋਂ ਦਿਨ-ਰਾਤ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਨਾ ਜਾਣ ਅਤੇ ਇੱਕ-ਦੂਜੇ ਨਾਲ 2-3 ਫੁੱਟ ਦੀ ਦੂਰੀ ਬਣਾ ਕੇ ਚੱਲਣ।

 


 

ਇਨ੍ਹਾਂ ਵਿਰੁੱਧ ਜ਼ਿਲ੍ਹਾ ਪਟਿਆਲਾ ਦੀ ਥਾਣਾ ਕੋਤਵਾਲੀ ਪੁਲਿਸ ਨੇ ਧਾਰਾ 188, 269 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਿਕ ਇਹ ਲੋਕ ਤਾੜੀਆਂ ਅਤੇ ਥਾਲੀਆਂ ਵਜਾਉਂਦੇ ਹੋਏ ਗਲੀ 'ਚ ਇਕੱਤਰ ਹੋ ਗਏ ਅਤੇ ਕਾਫੀ ਦੇਰ ਤਕ ਹੋ-ਹੱਲਾ ਕਰਦੇ ਰਹੇ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Patiala Kotwali police FIR against some people for carrying out a procession with utensils in their hand