ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਸਖਸ ਬੀਜ ਕਸੂਤੇ ਫਸ ਸਕਦੇ ਨੇ ਡਾ.ਧਰਮਵੀਰ ਗਾਂਧੀ

ਧਰਮਵੀਰ ਗਾਂਧੀ

ਪਟਿਆਲਾ ਤੋਂ ਸਾਂਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਅਫ਼ੀਮ ਦੀ ਖੇਤੀ ਦੀ ਸ਼ੁਰੂਆਤ ਕਰਨ ਦੀ ਪਹਿਲਕਦਮੀ ਵਿੱਚ ਖਸ-ਖਸ ਦੇ ਬੀਜ ਲਾ ਆਏ ਸਨ। ਡਾ.ਗਾਂਧੀ ਨੂੰ ਕਾਂਗਰਸੀ ਆਗੂ ਤੇ ਮੰਤਰੀ ਨਵਜੋਤ ਸਿੱਧੂ ਦਾ ਸਾਥ ਵੀ ਇਸ ਮਾਮਲੇ ਵਿੱਚ ਮਿਲਿਆ।  

 

ਪਰ ਹੁਣ ਗਾਂਧੀ ਲਈ ਨਵੀਂ ਮੁਸੀਬਤ ਖੜ੍ਹੀ ਹੋ ਸਕਦੀ ਹੈ. ਅਸਲ ਵਿੱਚ ਪੰਜਾਬ ਵਿੱਚ ਰਿਵਾਈਤੀ ਨਸ਼ਿਆਂ ਦੀ ਖੇਤੀ ਕਰਨ ਦੀ ਇਜ਼ਾਜਤ ਨਹੀਂ ਹੈ. ਇਸੇ ਲਈ ਉਹ ਹੁਣ ਕਸੂਤੇ ਫਸ ਸਕਦੇ ਹਨ। 

 

ਪੰਜਾਬ ਪੁਲੀਸ ਨੇ ਵੀ  ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।  ਪੰਜਾਬ ਪੁਲੀਸ ਲੁਧਿਆਣਾ ਰੇਂਜ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਗਾਂਧੀ ਖ਼ਿਲਾਫ਼ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕੀਤੀ ਹੈ ਤੇ ਦੋਸ਼ੀ ਪਾਏ ਜਾਣ 'ਤੇ ਕੋਈ ਕਾਰਵਾਈ ਵੀ ਹੋ ਸਕਦੀ ਹੈ। 

 

ਕੈਪਟਨ ਸਰਕਾਰ ਵਿੱਚ ਮੰਤਰੀ ਨਵਜੋਤ ਸਿੰਘ ਸਿੱਧੂ ਉੱਧਰ ਦੂਜੇ ਪਾਸੇ ਡਾ.ਗਾਂਧੀ ਦੇ ਹੱਕ ਵਿੱਚ ਡਟੇ ਹੋਏ ਹਨ।  ਇਸ ਤੋਂ ਪਹਿਲਾ ਵੀ ਗਾਂਧੀ ਨੇ ਕੀ ਵਾਰ ਕਿਹਾ ਸੀ ਕਿ ਪੰਜਾਬ ਵਿੱਚ ਰਿਵਾਇਤੀ ਨਸ਼ਿਆ ਦਾ ਬਿਜਾਈ ਨੂੰ ਮਨਜ਼ੂਰੀ ਮਿਲਣੀ ਚਾਹੀਦੀ ਹੈ. ਉਹ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੂੰ ਮਿਲ ਕੇ ਵੀ ਇਹ ਮੁੱਦਾ ਚੁੱਕ ਚੁੱਕੇ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:patiala mp dharamvir gandhi may get in trouble over opium issue