ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਕੁਝ ਹਫ਼ਤਿਆਂ 'ਚ ਟੁੱਟ ਜਾਵੇਗੀ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ'

ਆਮ ਆਦਮੀ ਪਾਰਟੀ

ਪਟਿਆਲਾ ਤੋਂ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਟੁੱਟਣ ਦੀ ਕਗਾਰ ਉੱਤੇ ਖੜ੍ਹੀ ਹੈ।  ਪਾਰਟੀ ਦਾ ਗ੍ਰਾਫ਼ ਹੇਠਾਂ ਵੱਲ ਨੂੰ ਜਾ ਰਿਹਾ ਤੇ ਛੇਤੀ ਹੀ ਕੁਝ ਹਫ਼ਤਿਆ ਦੇ ਅੰਦਰ ਹੀ ਪਾਰਟੀ ਟੁੱਟ ਜਾਵੇਗੀ। 


ਪੰਜਾਬੀ ਇਕਾਈ ਲਈ ਖੁਦ-ਮੁਖਤਿਆਰੀ ਦੀ ਮੰਗ ਕਰਨ ਵਾਲੇ ਡਾ.ਗਾਂਧੀ ਨੂੰ ਤਿੰਨ ਸਾਲ ਪਹਿਲਾਂ ਪਾਰਟੀ ਦੀ ਮੁੱਢਲੀ ਮੈਂਬਰਸ਼ਿੱਪ ਤੋਂ ਹਟਾ ਦਿੱਤਾ ਗਿਆ ਸੀ।  ਉਨ੍ਹਾਂ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਜੋ ਮੁੱਦਾ ਹੁਣ ਉਠਾ ਰਹੇ ਹਨ, ਇਹੀ ਮੁੱਦਾ ਮੈਂ ਪਹਿਲਾਂ ਉਠਾ ਚੁੱਕਾ ਹਾਂ। 


ਆਮ ਆਦਮੀ ਪਾਰਟੀ ਬਾਰੇ ਕਿਹਾ ਜਾਂਦਾ ਸੀ ਕਿ ਉਸ ਵਿਚ ਕੋਈ ਹਾਈਕਮਾਨ ਕਲਚਰ ਨਹੀਂ ਹੋਵੇਗਾ।  ਨਾਂ ਹੀ ਕਿਸੇ ਇੱਕ ਦੀ ਮੁਖਤਿਆਰੀ ਚੱਲੇਗੀ ਪਰ ਹੁਣ ਪਾਰਟੀ ਕੁਝ ਲੋਕਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ। ਗਾਂਧੀ ਜਿਨ੍ਹਾਂ ਨੇ ਖੁਦ ਦਾ ਪੰਜਾਬ ਮੰਚ ਬਣਾਉਣ ਦਾ ਐਲਾਨ ਕਰਦੇ ਹੋਏ ਕੇਂਦਰ-ਰਾਜ ਰਿਸਤਿਆਂ, ਤੇ ਰਾਜਾਂ ਨੂੰ ਹੋਰ ਖੁਦ-ਮੁਖਤਿਆਰੀ ਦੇਣ ਦੀ ਮੰਗ ਕੀਤੀ। 


ਉਨ੍ਹਾਂ ਨੇ ਕਿਹਾ ਕਿ ਕੇਂਦਰ ਰਾਜਾਂ ਦੇ ਅਧਿਕਾਰਾਂ ਨੂੰ ਦਬਾ ਰਿਹਾ ਹੈ।  ਭਾਰਤੀ ਲੋਕਤੰਤਰ ਫਿਰ ਹੀ ਵੱਧ-ਫੁੱਲ ਸਕਦਾ ਹੈ ਜੇਕਰ ਆਜ਼ਾਦੀ, ਬਰਾਬਰੀ, ਦੇ ਸਿਧਾਤਾਂ ਨੂੰ ਮੰਨਿਆ ਜਾਵੇ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Patiala MP Dr Dharamvira Gandhi AAP heading for divide