ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਾ.ਧਰਮਵੀਰ ਗਾਂਧੀ ਨੇ ਸਿਹਤ ਮੰਤਰੀ ਨੂੰ ਮਹਿੰਗੇ ਟੈਸਟਾਂ ਬਾਰੇ ਲਿਖਿਆ ਖ਼ਤ

ਫ਼ੋਟੋ- ਆਊਟਲੁੱਕ ਹਿੰਦੀ

ਪਟਿਆਲਾ ਤੋਂ ਸੰਸਦ ਮੈਂਬਰ ਡਾ.ਧਰਮਵੀਰ ਗਾਂਧੀ ਨੇ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ  ਇੱਕ ਪੱਤਰ ਲਿਖ ਕੇ ਸਿਹਤ ਜਾਂਚ ਲਈ ਕੀਤੇ ਜਾਣ ਵਾਲੇ ਟੈਸਟਾਂ ਦੇ ਰੇਟਾਂ ਚ ਕਟੌਤੀ ਦੀ ਮੰਗ ਕੀਤੀ ਹੈ. ਗਾਂਧੀ ਨੇ  ਕਈ ਟੈਸਟਾਂ ਦੇ ਨਾਮ ਲਿਖਦੇ ਹੋਏ ਕਿਹਾ ਕਿ ਪੰਜਾਬ 'ਚ ਇਨ੍ਹਾਂ ਟੈਸਟਾਂ ਲਈ ਜਿਆਦਾ ਪੈਸੇ ਵਸੂਲੇ ਜਾਂਦੇ ਹਨ. ਜਿਸ ਬਾਰੇ ਉਹ ਪਹਿਲਾਂ ਸੰਸਦ 'ਚ ਵੀ ਬੋਲ ਚੁੱਕੇ ਹਨ. 

 

 ਡਾ.ਧਰਮਵੀਰ ਨੇ ਫ਼ੇਸਬੁੱਕ ਪੋਸਟ ਚ ਲਿਖਿਆ ਕਿ ਪੰਜਾਬ ਅੰਦਰ ਲੈਬੋਰਟਰੀਆਂ, ਸੀਟੀ ਸਕੈਨ ਸੈਂਟਰ, ਅਲਟਰਾਸਾਊਂਡ ਸੈਂਟਰ, ਐਮ.ਆਰ.ਆਈ. ਸੈਂਟਰ, ਰੇਡਿਓਲਾਜੀ ਸੈਂਟਰ ਵੱਲੋਂ ਇਹ ਸੇਵਾਵਾਂ ਮਰੀਜ਼ਾਂ ਨੂੰ ਲਾਗਤ ਤੋਂ ਕਿਤੇ ਵੱਧ ਉੱਚੇ ਰੇਟਾਂ 'ਤੇ ਮੁਹੱਈਆ ਕਰਾਉਣ ਦੇ ਚਲ ਰਹੇ ਅਮਲ ਨੂੰ ਸਰਕਾਰੀ ਦਖਲਅੰਦਾਜੀ ਰਾਹੀਂ ਤਰਕਸੰਗਤ ਬਨਾਉਣ ਲਈ ਡਾ. ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਜੀ ਨੇ ਸਿਹਤ ਮੰਤਰੀ ਮਾਨਯੋਗ ਬ੍ਰਹਮ ਮਹਿੰਦਰਾ ਜੀ ਨੂੰ ਬੇਨਤੀ ਪੱਤਰ ਲਿਖਿਆ। ਇੱਥੇ ਇਹ ਵਰਣਨਯੋਗ ਹੈ ਕਿ ਇਹ ਮੁੱਦਾ ਪਹਿਲਾਂ ਹੀ ਡਾ. ਗਾਂਧੀ ਸੰਸਦ ਵਿੱਚ ਉਠਾ ਚੁੱਕੇ ਹਨ।"

ਇਸਦੇ ਨਾਲ ਹੀ ਉਨ੍ਹਾਂ ਇੱਕ ਵੀਡੀਓ ਵੀ ਸ਼ੇਅਰ ਕੀਤੀ. ਜੋ ਕਿ ਸੰਸਦ ਚ ਉਨ੍ਹਾਂ ਦੇ ਬਿਆਨ ਦੀ ਹੈ. ਪੰਜਾਬ 'ਚ ਕਾਂਗਰਸ ਸਰਕਾਰ 'ਤੰਦਰੁਸਤ ਪੰਜਾਬ ਮਿਸ਼ਨ' ਤਹਿਤ ਇੱਕ ਸਿਹਤ ਮੋਬਾਈਲ ਵੈਨ ਵੀ ਚਲਾ ਰਹੀ ਹੈ ਜੋ ਖਾਸ ਕਰਕੇ ਔਰਤਾਂ 'ਚ ਫੈਲ ਰਹੀ ਕੈਂਸਰ ਦੀ ਬਿਮਾਰੀ ਦਾ ਜਾਂਚ ਕਰਨ ਲਈ ਹੈ. 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:patiala mp gandhi writes to healh minister mohindra over health tests high price in punjab