ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਈ ਅਲਰਟ ਮਾਮਲਾ: ਫੌਜੀ ਜਵਾਨਾਂ ਨੇ ਅੰਬਾਲਾ ਤੋਂ ਪਟਿਆਲਾ ਜਾਣ ਲਈ ਵਰਤੀ ਨਿਜੀ ਕਾਰ

ਫ਼ੋਟੋ: ਭਰਤ ਭੂਸ਼ਣ, ਹਿੰਦੁਸਤਾਨ ਟਾਈਮਜ਼ ਪੰਜਾਬੀ

 

ਟਿਆਲਾ ਵਿਖੇ ਸੋਮਵਾਰ ਸਵੇਰੇ ਫੌਜ ਦੀ ਵਰਦੀ ਪਹਿਨਣ ਵਾਲੇ ਚਾਰ ਸ਼ੱਕੀ ਵਿਅਕਤੀਆਂ ਦੀ ਸੂਚਨਾ ਮਿਲਣ ਕਾਰਨ ਸਥਾਨਕ ਪ੍ਰਸ਼ਾਸਨ ਹਰਕਤ ਚ ਆ ਗਿਆ ਜਿਸ ਤੋਂ ਬਾਅਦ ਪਟਿਆਲਾ ਚ ਹਾਈ ਅਲਰਟ ਜਾਰੀ ਕੀਤਾ ਸੀ। ਹੁਣ ਇਸ ਮਾਮਲੇ ਚ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਇਹ ਕਾਰ ਅਸਲ ਚ ਅੰਬਾਲਾ ਵਿਖੇ ਤਾਇਨਾਤ ਫ਼ੌਜ ਦੇ ਜਵਾਨਾਂ ਦਾ ਨਿਜੀ ਵਾਹਨ ਹੈ।

 

ਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੂਰੀ ਜਾਂਚ ਅਤੇ ਤਲਾਸ਼ੀ ਮੁਹਿੰਮ ਤੋਂ ਬਾਅਦ ਪਾਇਆ ਗਿਆ ਕਿ ਇਹ ਵਾਹਨ ਫੌਜ ਦੇ ਜਵਾਨਾਂ ਦੁਆਰਾ ਵਰਤਿਆ ਗਿਆ ਸੀ, ਜਿਹੜੇ ਕਿ ਪਟਿਆਲੇ ਵਿੱਚ ਫੌਜੀ ਛਾਉਣੀ ਵਿਖੇ ਕਿਸੇ ਸਰਕਾਰੀ ਕੰਮ ਲਈ ਆਏ ਸਨ।

 

ਐਸਐਸਪੀ ਨੇ ਕਿਹਾ, “ਸੀਨੀਅਰ ਫੌਜ ਦੇ ਅਧਿਕਾਰੀਆਂ ਨੇ ਪੁਲਿਸ ਨੂੰ ਦੱਸਿਆ ਕਿ ਫ਼ੌਜ ਦੇ ਕਰਮਚਾਰੀ ਕਿਸੇ ਨਿਜੀ ਕਾਰ ਵਿੱਚ ਅੰਬਾਲਾ ਤੋਂ ਪਟਿਆਲੇ ਵਿਖੇ ਕਿਸੇ ਕੰਮ ਲਈ ਆਏ ਹੋਏ ਸਨ।

 

ਜ਼ਿਕਰਯੋਗ ਹੈ ਕਿ ਸੋਮਵਾਰ ਸਵੇਰੇ ਫ਼ੌਜ ਦੀ ਵਰਦੀ ਪਹਿਨੇ ਚਾਰ ਸ਼ੱਕੀ ਵਿਅਕਤੀਆਂ ਦੀ ਸੂਚਨਾ ਮਿਲਣ ਦੇ ਬਾਅਦ ਪਟਿਆਲੇ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਸੀ। ਇਸ ਦੇ ਨਾਲ ਹੀ ਜ਼ਿਲੇ ਭਰ ਵਿਚ ਸੁਰੱਖਿਆ ਵਧਾ ਦਿੱਤੀ ਗਈ ਸੀ ਅਤੇ ਸਾਰੇ ਨਿਕਾਸ ਸਥਾਨਾਂ 'ਤੇ ਵਿਸ਼ੇਸ਼ ਚੈੱਕ ਪੋਸਟਾਂ ਸਥਾਪਤ ਕੀਤੀਆਂ ਗਈਆਂ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Patiala on High alert due to 4 suspects in uniform of Army