ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟਿਆਲਾ ਦੇ ਦੇਵਦਰਸ਼ਦੀਪ ਸਿੰਘ PCS ’ਚ ਰਹੇ ਅੱਵਲ, ਜਗਨੂਰ ਸਿੰਘ ਗਰੇਵਾਲ ਦੂਜੇ ਤੇ ਪਰਲੀਨ ਕੌਰ ਤੀਜੇ ਸਥਾਨ ’ਤੇ

ਪਟਿਆਲਾ ਦੇ ਦੇਵਦਰਸ਼ਦੀਪ ਸਿੰਘ PCS ’ਚ ਰਹੇ ਅੱਵਲ, ਜਗਨੂਰ ਸਿੰਘ ਗਰੇਵਾਲ ਦੂਜੇ ਤੇ ਪਰਲੀਨ ਕੌਰ ਤੀਜੇ ਸਥਾਨ ’ਤੇ

ਤਸਵੀਰਾਂ: ਵਿਸ਼ਾਲ ਰਾਮਬਾਨੀ, ਭਾਰਤ ਭੂਸ਼ਨ

 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਅੱਜ ਸਾਲ 2018 ਦੌਰਾਨ ਲਈ ਪੀਸੀਐੱਸ (PCS – ਪੰਜਾਬ ਸਿਵਲ ਸਰਵਿਸੇਜ਼) ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ।

 

 

ਇਸ ਵਾਰ ਪਟਿਆਲਾ ਦੇ ਦੇਵਦਰਸ਼ਦੀਪ ਸਿੰਘ ਪੀਸੀਐੱਸ ਦੇ ਇਸ ਇਮਤਿਹਾਨ ਵਿੱਚ ਅੱਵਲ ਆਏ ਹਨ। ਇੰਝ ਹੀ ਮੋਹਾਲੀ ਦੇ ਜਗਨੂਰ ਸਿੰਘ ਗਰੇਵਾਲ ਨੇ ਦੂਜਾ ਤੇ ਚੰਡੀਗੜ੍ਹ ਦੇ ਪਰਲੀਨ ਕੌਰ ਕਾਲੇਕਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ।

 

 

ਪੰਜਾਬ ਭਰ ’ਚੋਂ ਅੱਵਲ ਰਹੇ ਦੇਵਦਰਸ਼ਦੀਪ ਸਿੰਘ ਦੇ ਮੇਨਜ਼ ਪ੍ਰੀਖਿਆ ਵਿੱਚ 662.00 ਤੇ ਇੰਟਰਵਿਊ ਵਿੱਚੋਂ 124.50 ਅੰਕ ਹਨ ਤੇ ਉਨ੍ਹਾਂ ਅੰਕਾਂ ਦੀ ਪ੍ਰਤੀਸ਼ਤਤਾ 52.43 ਬਣੀ ਹੈ। ਇੱਥੇ ਵਰਨਣਯੋਗ ਹੈ ਕਿ ਦੇਵਦਰਸ਼ਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਪ੍ਰੋਫ਼ੈਸਰ ਤੇ ਉੱਘੇ ਪੰਜਾਬੀ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਦੇ ਸਪੁੱਤਰ ਹਨ।

 

 

ਇੰਝ ਹੀ ਦੂਜੇ ਸਥਾਨ ’ਤੇ ਰਹੇ ਜਗਨੂਰ ਸਿੰਘ ਗਰੇਵਾਲ ਨੂੰ 52.33 ਫ਼ੀ ਸਦੀ ਅੰਕ ਹਾਸਲ ਹੋਏ ਹਨ ਤੇ ਉਨ੍ਹਾਂ ਨੇ ਮੇਨਜ਼ ਪ੍ਰੀਖਿਆ ਵਿੱਚ 656.50 ਤੇ ਇੰਟਰਵਿਊ ਵਿੱਚੋਂ 128.50 ਅੰਕ ਹਾਸਲ ਕੀਤੇ ਹਨ।

PCS 'ਚੋਂ ਅੱਵਲ ਰਹੇ ਦੇਵਦਰਸ਼ਦੀਪ ਸਿੰਘ ਪਟਿਆਲਾ 'ਚ ਆਪਣੇ ਪਿਤਾ ਡਾ. ਦਰਸ਼ਨ ਸਿੰਘ ਆਸ਼ਟ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ। ਤ

 

ਪਰਲੀਨ ਕੌਰ ਕਾਲੇਕਾ 52.18 ਫ਼ੀ ਸਦੀ ਅੰਕਾਂ ਨਾਲ ਤੀਜੇ ਸਥਾਨ ਉੱਤੇ ਰਹੇ। ਉਨ੍ਹਾਂ ਨੇ ਮੇਨਜ਼ ਪ੍ਰੀਖਿਆ ਵਿੱਚ 681.00 ਤੇ ਇੰਟਰਵਿਊ ’ਚ 101.67 ਅੰਕ ਹਾਸਲ ਕੀਤੇ ਹਨ।

 

 

ਇਸ ਵਾਰ PCS ਪ੍ਰੀਖਿਆ ਪਾਸ ਕਰਨ ਵਾਲਿਆਂ ਦੀ ਗਿਣਤੀ 146 ਰਹੀ ਹੈ। 146ਵੇਂ ਸਥਾਨ ’ਤੇ ਮਨਪ੍ਰੀਤ ਕੌਰ ਰਹੇ ਹਨ; ਜਿਨ੍ਹਾਂ ਮੇਨਜ਼ ਪ੍ਰੀਖਿਆ ’ਚੋਂ 553.50 ਤੇ ਇੰਟਰਵਿਊ ’ਚੋਂ 53.63 ਅੰਕ ਹਾਸਲ ਕੀਤੇ ਹਨ। ਉਨ੍ਹਾਂ ਦੇ ਅੰਕਾਂ ਦੀ ਪ੍ਰਤੀਸ਼ਤਤਾ 40.48 ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Patiala s Devdarshdeep Singh 1st in PCS Jagnoor Singh Grewal 2nd and Parleen Kaur 3rd