ਅਗਲੀ ਕਹਾਣੀ

ਪੰਜਾਬ ਦੇ ਨਸ਼ਾ-ਛੁਡਾਊ ਕੇਂਦਰਾਂ `ਚ ਮਰੀਜ਼ਾਂ ਦੀ ਗਿਣਤੀ 7 ਗੁਣਾ ਵਧੀ

ਪੰਜਾਬ ਦੇ ਨਸ਼ਾ-ਛੁਡਾਊ ਕੇਂਦਰਾਂ `ਚ ਮਰੀਜ਼ਾਂ ਦੀ ਗਿਣਤੀ 7 ਗੁਣਾ ਵਧੀ

ਪੰਜਾਬ ਸਿਹਤ ਤੇ ਪਰਿਵਾਰ ਨਿਯੋਜਨ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਸੂਬੇ ਦੇ ਨਸ਼ਾ-ਛੁਡਾਊ ਕੇਂਦਰਾਂ `ਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ `ਚ ਚੋਖਾ ਵਾਧਾ ਹੋੲਆ ਹੈ। ਜੇ ਜੂਨ ਮਹੀਨੇ ਦੇ ਅੰਕੜਿਆਂ ਦੇ ਮੁਕਾਬਲੇ ਜੁਲਾਈ ਦੇ ਅੰਕੜਿਆਂ ਨਾਲ ਕਰੀਏ, ਤਾਂ ਇਹ ਵਾਧਾ ਸੱਤ-ਗੁਣਾ ਹੈ। ਜੂਨ ਮਹੀਨੇ ਦੌਰਾਨ ਸਰਕਾਰੀ ਨਸ਼ਾ-ਛੁਡਾਊ ਕੇਂਦਰਾਂ `ਚ ਇਲਾਜ ਲਈ 2,095 ਮਰੀਜ਼ ਆਏ ਸਨ ਪਰ ਜੁਲਾਈ `ਚ ਇਹ ਗਿਣਤੀ ਵਧ ਕੇ 15,782 ਹੋ ਗਈ। ਇਨ੍ਹਾਂ ਵਿਸ਼ੇਸ਼ ਕਲੀਨਿਕਾਂ ਦੀਆਂ ਓਪੀਡੀਜ਼ `ਚ ਹੁਣ ਤੱਕ 5.3 ਲੱਖ ਮਰੀਜ਼ ਆ ਚੁੱਕੇ ਹਨ।


ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਪੰਜ ‘ਸੂਚਨਾ, ਸਿੱਖਿਆ ਤੇ ਸੰਚਾਰ` ਵੈਨਾਂ ਸੂਬੇ `ਚ ਨਸ਼ੇ ਛੁਡਾਉਣ ਸਬੰਧੀ ਸੂਬਾ ਸਰਕਾਰ ਦੇ ਪ੍ਰੋਗਰਾਮ ਬਾਰੇ ਜਾਗਰੂਕਤਾ ਫੈਲਾਉਣ ਲਈ ਝੰਡੀ ਵਿਖਾ ਕੇ ਰਵਾਨਾ ਕੀਤੀਆਂ। ਇਨ੍ਹਾਂ ਹਾਈ-ਟੈੱਕ ਵੈਨਾਂ `ਚ ਇਲਾਜ ਸੁਵਿਧਾਵਾਂ, ਨਸਿ਼ਆਂ ਦੇ ਮਾੜੇ ਪ੍ਰਭਾਵਾਂ ਤੇ ਸੂਬਾ ਸਰਕਾਰ ਦੀ ਨਸ਼ਾ-ਵਿਰੋਧੀ ਮੁਹਿੰਮ ਬਾਰੇ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਉਣ ਦੀ ਸਮਰੱਥਾ ਮੌਜੂਦ ਹੈ। ਸੂਬੇ ਨੂੰ ਪੰਜ ਸਮੂਹਾਂ `ਚ ਵੰਡਿਆ ਗਿਆ ਹੈ ਅਤੇ ਅਜਿਹੇ ਹਰੇਕ ਸਮੂਹ `ਚ ਇੱਕ-ਇੱਕ ਵੈਨ ਭੇਜੀ ਗਈ ਹੈ।


ਮੰਤਰੀ ਨੇ ਦੰਸਿਆ ਕਿ ਹਰੇਕ ਵੈਨ ਦੂਰ-ਦੁਰਾਡੇ ਸਥਿਤ ਪਿੰਡਾਂ ਵਿੱਚ ਵੀ ਜਾਵੇਗੀ। ਇਹ ਇੱਕ ਮਹੀਨੇ ਅੰਦਰ 30 ਸਟੇਸ਼ਨਾਂ ਦੇ ਪਿੰਡਾਂ ਤੇ ਬਲਾਕਾਂ ਨੂੰ ਕਵਰ ਕਰੇਗੀ।


ਮੰਤਰੀ ਨੇ ਇਹ ਵੀ ਦੱਸਿਆ ਕਿ ਮੋਹਾਲੀ, ਰੋਪੜ, ਫ਼ਤਿਹਗੜ੍ਹ ਸਾਹਿਬ, ਲੁਧਿਆਣਾ, ਬਰਨਾਲਾ, ਬਠਿੰਡਾ, ਫ਼ਰੀਦਕੋਟ ਤੇ ਫਿ਼ਰੋਜ਼ਪੁਰ ਜਿ਼ਲ੍ਹਿਆਂ `ਚ 37 ਨਵੇਂ ਕਲੀਨਿਕ ਸ਼ੁਰੂ ਕੀਤੇ ਗਏ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Patients number increased 7 fold in Punjab drug deaddiction centre