ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਟੀ–ਤਰਨ ਤਾਰਨ ਦੇ ਪੱਤਰਕਾਰ ਦਾ ਮੋਗਾ ਲਾਗੇ ਕਤਲ, ਦੂਜਾ ਫੱਟੜ

ਪੱਟੀ–ਤਰਨ ਤਾਰਨ ਦੇ ਪੱਤਰਕਾਰ ਦਾ ਮੋਗਾ ਲਾਗੇ ਕਤਲ, ਦੂਜਾ ਫੱਟੜ

ਇੱਕ ਟੀਵੀ ਚੈਨਲ ਨਾਲ ਜੁੜੇ ਤਰਨ ਤਾਰਨ ਤੋਂ ਪੱਤਰਕਾਰ ਜੋਬਨਪ੍ਰੀਤ ਸਿੰਘ ਨੂੰ ਮੋਗਾ ਲਾਗੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਜਦੋਂ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਘੀਪੁਰਾ ਲਾਗੇ ਉਨ੍ਹਾਂ ਦੀ ਕਾਰ ’ਤੇ ਹਮਲਾ ਹੋਇਆ, ਤਦ ਉਨ੍ਹਾਂ ਨਾਲ ਇੱਕ ਹੋਰ ਪੱਤਰਕਾਰ ਗੁਰਚੇਤ ਸਿੰਘ ਵੀ ਮੌਜੂਦ ਸੀ।

 

 

ਗੁਰਚੇਤ ਸਿੰਘ ਵੀ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਬੰਗਲਾ ਰਾਏ ਦਾ ਰਹਿਣ ਵਾਲਾ ਹੈ। ਹਮਲਾਵਰਾਂ ਦੀ ਹਾਲੇ ਤੱਕ ਪਛਾਣ ਨਹੀਂ ਹੋਈ।

 

 

ਇਹ ਖ਼ਬਰ ਲਿਖੇ ਜਾਣ ਤੱਕ ਇੱਕ ਵੈੱਬ ਚੈਨਲ ਦੇ ਪੱਤਰਕਾਰ ਜੋਬਨਪ੍ਰੀਤ ਸਿੰਘ ਦੇ ਮਾਪੇ ਪੱਟੀ ਤੋਂ ਮੋਗਾ ਪੁੱਜ ਚੁੱਕੇ ਸਨ। ਲਾਸ਼ ਵੀ ਦੁਪਹਿਰੇ 1 ਵਜੇ ਦੇ ਲਗਭਗ ਪੁੱਜੀ ਹੈ।

 

 

ਉਨ੍ਹਾਂ ਦੀ ਕਾਰ ਦਾ ਡਰਾਇਵਰ ਇਸ ਵੇਲੇ ਇੱਕ ਪ੍ਰਾਈਵੇਟ ਹਸਪਤਾਲ ’ਚ ਜ਼ੇਰੇ ਇਲਾਜ ਹੈ।

 

 

ਦੂਜੇ ਜ਼ਖ਼ਮੀ ਗੁਰਚੇਤ ਸਿੰਘ ਨੂੰ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ; ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

 

 

ਗੁਰਚੇਤ ਸਿੰਘ ਜ਼ਖ਼ਮੀ ਹਾਲਤ ‘ਚ ਕਾਰ ਨੂੰ 20 ਕਿਲੋਮੀਟਰ ਤੱਕ ਚਲਾ ਕੇ ਕੋਟ ਈਸੇ ਖ਼ਾਨ ਦੇ ਇੱਕ ਹਸਪਤਾਲ ਤੱਕ ਲੈ ਕੇ ਗਿਆ।

 

 

ਇਹ ਵੀ ਪਤਾ ਲੱਗਾ ਹੈ ਕਿ ਹਮਲਾਵਰਾਂ ਨੇ ਆਟੋਮੈਟਿਕ ਹਥਿਆਰਾਂ ਨਾਲ ਉਨ੍ਹਾਂ ਉੱਤੇ ਗੋਲੀਆਂ ਚਲਾਈਆਂ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Patti Tarn Taran Journalist murdered near Moga another injured