ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ਵੱਲੋਂ ਅਕਾਲੀਆਂ ਨੂੰ ਫ਼ਰੀਦਕੋਟ ਰੈਲੀ ਦੀ ਪ੍ਰਵਾਨਗੀ ਦੇਣ ਤੋਂ ਕੋਰੀ ਨਾਂਹ

ਪੰਜਾਬ ਸਰਕਾਰ ਵੱਲੋਂ ਅਕਾਲੀਆਂ ਨੂੰ ਫ਼ਰੀਦਕੋਟ ਰੈਲੀ ਦੀ ਪ੍ਰਵਾਨਗੀ ਦੇਣ ਤੋਂ ਕੋਰੀ ਨਾਂਹ

ਪੰਜਾਬ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਉਂਦੀ 16 ਸਤੰਬਰ ਨੂੰ ਫ਼ਰੀਦਕੋਟ `ਚ ‘ਪੋਲ ਖੋਲ੍ਹ` ਰੈਲੀ ਦੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਇਨਕਾਰ ਉਦੋਂ ਕੀਤਾ ਗਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਫ਼ਰੀਦਕੋਟ ਪੁੱਜਣ ਵਾਲੇ ਸਨ।


ਜਿ਼ਲ੍ਹਾ ਪ੍ਰਸ਼ਾਸਨ ਨੇ ਇਸ ਫ਼ੈਸਲੇ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਜਾਣੂ ਕਰਵਾ ਦਿੱਤਾ ਹੈ।


ਫ਼ਰੀਦਕੋਟ ਦੇ ਐੱਸਐੱਸਪੀ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਕਾਨੂੰਨ ਤੇ ਵਿਵਾਸਥਾ ਦੀ ਹਾਲਤ ਨੂੰ ਧਿਆਨ `ਚ ਰੱਖਦਿਆਂ ਇਸ ਰੈਲੀ ਦੀ ਇਜਾਜ਼ਤ ਦੇਣ ਤੋਂ ਇਨਕਾਰ ਕੀਤਾ ਗਿਆ ਹੈ।


ਸ਼੍ਰੋਮਣੀ ਅਕਾਲੀ ਦਲ ਨੇ ਇਹ ਰੈਲੀ ਪਹਿਲਾਂ 15 ਸਤੰਬਰ ਨੂੰ ਕੋਟਕਪੂਰਾ `ਚ ਕਰਨੀ ਸੀ ਪਰ ਬਾਅਦ `ਚ ਜਦੋਂ ਖ਼ੁਫ਼ੀਆ ਏਜੰਸੀਆਂ ਨੇ ਕਾਨੂੰਨ ਤੇ ਵਿਵਸਥਾ ਦੀ ਦੁਹਾਈ ਦਿੰਦਿਆਂ ਉਸ ਰੈਲੀ ਦਾ ਵਿਰੋਧ ਕੀਤਾ, ਤਾਂ ਉਸ ਦਾ ਸਥਾਨ ਬਦਲ ਕੇ ਫ਼ਰੀਦਕੋਟ ਤੇ ਤਰੀਕ ਬਦਲ ਕੇ 16 ਸਤਬੰਰ ਕਰ ਦਿੱਤੇ ਗਏ ਸਲ।


ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਦਰਅਸਲ ਜਿਸ ਹਿਸਾਬ ਨਾਲ ਅਕਾਲੀ ਦਲ ਨੂੰ ਆਮ ਜਨਤਾ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉਸ ਤੋਂ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਘਬਰਾ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਰਾਸ਼ਟਰ-ਵਿਰੋਧੀਆਂ ਨੂੰ ਬਰਗਾੜੀ `ਚ ਪਿਛਲੇ ਤਿੰਨ ਮਹੀਨਿਆਂ ਤੋਂ ਰੋਸ ਮੁਜ਼ਾਹਰੇ ਕਰਨ ਦੀ ਪ੍ਰਵਾਨਗੀ ਦਿੱਤੀ ਹੋਈ ਹੈ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਇਕੱਠ ਕਰਨ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਇਹ ਪੂਰੀ ਤਰ੍ਹਾਂ ਗ਼ੈਰ-ਜਮਹੂਰੀ ਹੈ।


ਇੱਥੇ ਵਰਨਣਯੋਗ ਹੈ ਕਿ ਫ਼ਰੀਦਕੋਟ ਜਿ਼ਲ੍ਹੇ ਦੇ ਬਰਗਾੜੀ ਸਮੇਤ ਪੰਜਾਬ `ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਕਈ ਘਟਨਾਵਾਂ ਵਾਪਰਨ ਤੋਂ ਬਾਅਦ ਅਕਤੂਬਰ 2015 ਦੌਰਾਨ ਬਹਿਬਲ ਕਲਾਂ `ਚ ਪੁਲਿਸ ਗੋਲੀਕਾਂਡ ਵਾਪਰ ਗਿਆ ਸੀ; ਜਿਸ ਕਾਰਨ ਸਮੁੱਚੇ ਸੂਬੇ `ਚ ਵੱਡੇ ਪੱਧਰ `ਤੇ ਰੋਸ ਮੁਜ਼ਾਹਰੇ ਹੋਣ ਲੱਗ ਪਏ ਸਨ।


ਅਕਾਲੀ ਦਲ ਦੇ ਸੂਤਰਾਂ ਨੇ ਦੱਸਿਆ ਕਿ ਉਹ ਇਹ ਰੈਲੀ ਕਰਨ ਲਈ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਇਜਾਜ਼ਤ ਲੈਣਗੇ।

ਫ਼ਰੀਦਕੋਟ ਦੇ ਐੱਸਡੀਐੱਮ ਦੀ ਉਹ ਚਿੱਠੀ, ਜਿਸ ਰਾਹੀਂ ਸ਼੍ਰੋਮਣੀ ਅਕਾਲੀ ਦਲ

ਨੂੰ ‘ਪੋਲ ਖੋਲ੍ਹ ਰੈਲੀ` ਦੀ ਪ੍ਰਵਾਨਗੀ ਦੇਣ ਤੋਂ ਇਨਕਾਰ ਕੀਤਾ ਗਿਆ ਹੈ

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pb Govt denies permission to SAD for Faridkot Rally