ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ਨੇ ਹਾਲੇ ਤੱਕ ਜਾਰੀ ਨਹੀਂ ਕੀਤੇ ਵਿਸ਼ਵ ਕਬੱਡੀ ਕੱਪ 2016 ਦੇ ਇਨਾਮ

ਪੰਜਾਬ ਸਰਕਾਰ ਨੇ ਹਾਲੇ ਤੱਕ ਜਾਰੀ ਨਹੀਂ ਕੀਤੇ ਵਿਸ਼ਵ ਕਬੱਡੀ ਕੱਪ 2016 ਦੇ ਇਨਾਮ

ਸਾਲ 2016 ਦਾ ਸਰਕਲ ਸਟਾਈਲ ਵਿਸ਼ਵ ਕਬੱਡੀ ਕੱਪ ਹੋਇਆਂ ਦੋ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਪੰਜਾਬ ਸਰਕਾਰ ਨੇ ਉਸ ਕਬੱਡੀ ਕੱਪ ਦੌਰਾਨ ਬਿਹਤਰੀਨ ਕਾਰਗੁਜ਼ਾਰੀ ਵਿਖਾਉਣ ਵਾਲੀਆਂ ਟੀਮਾਂ, ਖਿਡਾਰੀਆਂ ਤੇ ਕੋਚਾਂ ਨੂੰ ਹਾਲੇ ਤੱਕ ਇਨਾਮੀ ਰਾਸ਼ੀ ਜਾਰੀ ਨਹੀਂ ਕੀਤੀ ਗਈ।


ਵਿਸ਼ਵ ਕਬੱਡੀ ਕੱਪ ਦੀ ਸ਼ੁਰੂਆਤ ਸਾਬਕਾ ਉੱਪ-ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਲ 2010 `ਚ ਕੀਤੀ ਸੀ। ਵਿਰੋਧੀ ਧਿਰ ਹੁਣ ਤੱਕ ਇਹੋ ਦੋਸ਼ ਲਾਉਂਦੀ ਰਹੀ ਹੈ ਕਿ ਇਹ ਕਬੱਡੀ ਕੱਪ ਸਿਰਫ਼ ਸਿਆਸੀ ਲਾਹਾ ਲੈਣ ਲਈ ਸ਼ੁਰੂ ਕੀਤਾ ਗਿਆ ਸੀ।


ਸਾਲ 2017 ਦੌਰਾਨ ਸੱਤਾ `ਚ ਆਉਣ ਤੋਂ ਬਾਅਦ ਕਾਂਗਰਸ ਸਰਕਾਰ ਨੇ ਇਹ ਵਿਸ਼ਵ ਕੱਪ ਬੰਦ ਕਰਵਾ ਦਿੱਤਾ ਸੀ ਤੇ ਹਾਲੇ ਤੱਕ ਸਾਲ 2016 ਦੇ ਜੇਤੂਆਂ ਨੂੰ ਇਨਾਮੀ ਰਾਸ਼ੀ ਨਹੀਂ ਦਿੱਤੀ ਗਈ।


ਇਹ ਈਵੈਂਟ ਤਦ ਖੇਡ ਵਿਭਾਗ ਤੇ ਪੰਜਾਬ ਸਰਕਾਰ ਦੀ ਸਪੋਰਟਸ ਕੌਂਸਲ ਵੱਲੋਂ ਕਰਵਾਇਆ ਗਿਆ ਸੀ। ਪੰਜਾਬ ਕਬੱਡੀ ਐਸੋਸੀਏਸ਼ਨ ਦੇ ਚੀਫ਼ ਕੋਚ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਕਈ ਵਾਰ ਅਧਿਕਾਰੀਆਂ ਤੱਕ ਪਹੁੰਚ ਕਰ ਕੇ ਇਨਾਮੀ ਰਾਸ਼ੀ ਜਾਰੀ ਕਰਨ ਦੀ ਬੇਨਤੀ ਕਰ ਚੁੱਕੇ ਹਨ।


ਮਰਦਾਂ ਦੇ ਸੈਕਸ਼ਨ `ਚ ਜੇਤੂ ਟੀਮ ਨੂੰ 2 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਂਦਾ ਰਿਹਾ ਹੈ ਤੇ ਦੂਜੇ ਨੰਬਰ `ਤੇ ਰਹਿਣ ਵਾਲੀ ਟੀਮ ਲਈ ਇੱਕ ਕਰੋੜ ਰੁਪਏ ਤੇ ਤੀਜੇ ਨੰਬਰ ਦੀ ਟੀਮ ਨੂੰ 50 ਲੱਖ ਰੁਪਏ ਮਿਲਦੇ ਰਹੇ ਹਨ। ਔਰਤਾਂ ਦੇ ਸੈਕਸ਼ਨ ਵਿੱਚ ਜੇਤੂ ਟੀਮ ਨੂੰ 1 ਕਰੋੜ ਰੁਪਏ, ਦੂਜੇ ਨੰਬਰ ਵਾਲੀ ਟੀਮ ਨੂੰ 51 ਲੱਖ ਰੁਪਏ ਤੇ ਤੀਜੇ ਨੰਬਰ ਦੀ ਟੀਮ ਨੂੰ 30 ਲੱਖ ਰੁਪਏ ਦੇ ਇਨਾਮ ਦਿੱਤੇ ਜਾਂਦੇ ਸਨ।


ਖਿਡਾਰੀਆਂ ਨੂੰ ਆਪਣੀ ਉਹ ਰਕਮ ਲੈਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕਰਨੀ ਪਈ ਸੀ ਤੇ ਅਦਾਲਤ ਨੇ ਸੂਬਾਸਰਕਾਰ ਨੂੰ 10 ਦਸੰਬਰ ਨੂੰ ਹੁਕਮ ਜਾਰੀ ਕੀਤਾ ਸੀ ਕਿ ਉਸ ਸਾਲ ਦੀ ਇਨਾਮੀ ਰਾਸ਼ੀ ਛੇ ਹਫ਼ਤਿਆਂ ਦੇ ਅੰਦਰ-ਅੰਦਰ ਜਾਰੀ ਕੀਤੀ ਜਾਵੇ।


ਸ੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਹਾਈ ਕੋਰਟ ਦੇ ਦਖ਼ਲ ਤੋਂ ਬਾਅਦ ਕੁਝ ਆਸ ਜ਼ਰੂਰ ਬੱਝੀ ਹੈ।


ਇਸ ਮਾਮਲੇ `ਤੇ ਟਿੱਪਣੀ ਲਈ ਪੰਜਾਬ ਦੇ ਖੇਡ ਤੇ ਯੁਵਾ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਉਪਲਬਧ ਨਹੀਂ ਹੋ ਸਕੇ। ਖੇਡ ਤੇ ਯੁਵਾ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਅੰਮ੍ਰਿਤ ਕੌਰ ਗਿੱਲ ਨੇ ਕਿਹਾ ਕਿ ਅਦਾਲਤ ਨੇ ਹਾਲੇ ਹੁਕਮ ਜਾਰੀ ਕੀਤਾ ਹੈ ਪਰ ਉੱਚ ਅਧਿਕਾਰੀਆਂ ਕੋਲ ਇਸ ਮਾਮਲੇ ਦੀ ਕੋਈ ਫ਼ਾਈਲ ਨਹੀਂ ਪੁੱਜੀ; ਜਦੋਂ ਵੀ ਪੁੱਜੀ, ਤਾਂ ਇਸ ਮਾਮਲੇ `ਚ ਕਾਰਵਾਈ ਕੀਤੀ ਜਾ ਸਕਦੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pb Govt didnt release World Kabaddi Cup award money