ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਕੂਕਾ ਚਿੰਨ੍ਹ ਸੰਸਦ ’ਚ ਲਵਾਉਣ ਲਈ ਕੇਂਦਰ ਤੱਕ ਪਹੁੰਚ ਕਰੇਗੀ ਪੰਜਾਬ ਸਰਕਾਰ’

‘ਕੂਕਾ ਚਿੰਨ੍ਹ ਸੰਸਦ ’ਚ ਲਵਾਉਣ ਲਈ ਕੇਂਦਰ ਤੱਕ ਪਹੁੰਚ ਕਰੇਗੀ ਪੰਜਾਬ ਸਰਕਾਰ’

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੰਸਦ ‘ਚ ਕੂਕਾ ਚਿੰਨ੍ਹ ਸਥਾਪਤ ਕਰਵਾਉਣ ਲਈ ਕੇਂਦਰ ਸਰਕਾਰ ਤੱਕ ਪਹੁੰਚ ਕਰੇਗੀ। ਅੱਜ 66 ਸ਼ਹੀਦ ਨਾਮਧਾਰੀ ਕੂਕਿਆਂ ਦੀ ਯਾਦ ਵਿੱਚ ਮਾਲੇਰਕੋਟਲਾ ਵਿਖੇ ਸੂਬਾ ਪੱਧਰੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਸੋਢੀ ਨੇ ਕਿਹਾ ਕਿ ਨਾਮਧਾਰੀ ਅੰਦੋਲਨ ਦੀ ਸਮਾਜ ਸੁਧਾਰ ਅਤੇ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਮਹਾਨ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਅੰਦੋਲਨ ਦੇ ਚਿੰਨ੍ਹ ਨੂੰ ਸੰਸਦ ‘ਚ ਸਥਾਪਤ ਕਰਵਾਉਣ ਦੀ ਮੰਗ ਕੇਂਦਰ ਸਰਕਾਰ ਕੋਲ ਰੱਖੇਗੀ।

 

 

ਇੱਥੇ ਵਰਨਣਯੋਗ ਹੈ ਕਿ ਸੰਗਰੂਰ ਦੇ ਸ਼ਹਿਰ ਮਾਲੇਰਕੋਟਲਾ ’ਚ ਸਾਲ 1872 ਦੌਰਾਨ 66 ਨਾਮਧਾਰੀ ਕੂਕਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਬੱਚੇ ਵੀ ਤੋਪਾਂ ਨਾਲ ਬੰਨ੍ਹ ਕੇ ਉਡਾ ਦਿੱਤੇ ਗਏ ਸਨ।

 

 

ਸ੍ਰੀ ਰਾਣਾ ਸੋਢੀ ਨੇ ਮਾਲੇਰਕੋਟਲਾ ਸਥਿਤ ਯਾਦਗਾਰ ਲਈ 10 ਲੱਖ ਰੁਪਏ ਦੀ ਗ੍ਰਾਂਟ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ‘ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਲੁਧਿਆਣਾ ‘ਚ ਭੈਣੀ ਸਾਹਿਬ ਵਿਖੇ ਇੱਕ ਐਸਟ੍ਰੋਟਰਫ਼ ਨੂੰ ਪ੍ਰਵਾਨ ਕੀਤਾ ਹੈ। ਇਸ ਮੌਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਐੱਚਐੱਸ ਹੰਸਪਾਲ ਤੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋੜੀ ਵੀ ਮੌਜੂਦ ਸਨ।

 

 

ਬੀਤੇ ਦਿਨੀਂ ਕੁਝ ਅਜਿਹੀਆਂ ਖ਼ਬਰਾਂ ਵੀ ਆਈਆਂ ਸਨ ਕਿ ਰਾਣਾ ਗੁਰਮੀਤ ਸਿੰਘ ਸੋਢੀ ਆਪਣੇ ਲਈ ਜਾਂ ਆਪਣੇ ਪੁੱਤਰ ਅਨੂਮੀਤ ਸਿੰਘ ਲਈ ਲੋਕ ਸਭਾ ਚੋਣਾਂ ਵਾਸਤੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੀ ਟਿਕਟ ਮੰਗ ਰਹੇ ਹਨ; ਇਸ ਬਾਰੇ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੇ ਪਾਰਟੀ ਉਨ+੍ਹਾਂ ਦੇ ਪਰਿਵਾਰ ਨੂੰ ਟਿਕਟ ਦਿੰਦੀ ਹੈ, ਤਾਂ ਇਸ ਨੂੰ ਪਰਿਵਾਰਵਾਦ ਨਹੀਂ ਕਿਹਾ ਜਾਣਾ ਚਾਹੀਦਾ ਹੈ।

 

 

ਸ੍ਰੀ ਸੋਢੀ ਨੇ ਇਹ ਵੀ ਕਿਹਾ ਕਿ ਕੋਈ ਵੀ ਯੋਗ ਉਮੀਦਵਾਰ ਕਿਸੇ ਵੀ ਪਰਿਵਾਰ ‘ਚੋਂ ਚੁਣਿਆ ਜਾ ਸਕਦਾ ਹੈ। ਇਹ ਪਰਿਵਾਰਵਾਦ ਨਹੀਂ, ਸਗੋਂ ਸੇਵਾ ਹੈ। ‘ਮੈਂ ਆਪਣੇ ਪੁੱਤਰ ਲਈ ਟਿਕਟ ਨਹੀਂ ਮੰਗ ਰਿਹਾ ਪਰ ਜੇ ਉਸ ਨੇ ਪਾਰਟੀ ਲਈ ਕੋਈ ਕੰਮ ਕੀਤਾ ਹੈ, ਤਾਂ ਉਹ ਆਪਣੀ ਕਾਰਗੁਜ਼ਾਰੀ ਦੇ ਆਧਾਰ ‘ਤੇ ਟਿਕਟ ਮੰਗੇਗਾ।’

ਮਾਲੇਰਕੋਟਲਾ 'ਚ ਸਥਾਪਤ ਕੂਕਾ ਚਿੰਨ੍ਹ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pb Govt will approach Centre to get Kuka symbol installed in Parliament