ਅਗਲੀ ਕਹਾਣੀ

​​​​​​​ਪੰਜਾਬ ਦੇ ਸਿਹਤ ਵਿਭਾਗ ਨੂੰ ਕੁਝ ਹੱਦ ਤੱਕ ਸੁਧਾਰਨ ਦੇ ਜਤਨ ਕੀਤੇ ਬ੍ਰਹਮ ਮਹਿੰਦਰਾ ਨੇ

ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਦਰਜਾਬੰਦੀ ਵਿੱਚ ਜੇ ਕਿਸੇ ਦਾ ਨਾਂਅ ਆਉਂਦਾ ਹੈ, ਤਾਂ ਉਹ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦਾ ਹੀ ਆਉਂਦਾ ਹੈ। ਉਹ ਛੇ ਵਾਰ ਵਿਧਾਇਕ ਰਹਿ ਚੁੱਕੇ ਹਨ। ਇਸ ਵਾਰ ਉਨ੍ਹਾਂ ਦੀ ਡਿਊਟੀ ਸਰਕਾਰ ਨੂੰ ਸੰਕਟਾਂ ਵਿੱਚੋਂ ਬਾਹਰ ਕੱਢਣ ਉੱਤੇ ਲੱਗੀ ਹੋਈ ਹੈ।

 

 

72 ਸਾਲਾ ਪੋਸਟ–ਗ੍ਰੈਜੂਏਟ ਸ੍ਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਨਸ਼ਾ–ਛੁਡਾਊ ਮੁਹਿੰਮਾਂ ਵੱਡੇ ਪੱਧਰ ਉੱਤੇ ਚੱਲੀਆਂ ਹਨ। ਉਨ੍ਹਾਂ ਹਰੇਕ 1,000 ਲੋਕਾਂ ਦੀ ਆਬਾਦੀ ਪਿੱਛੇ ਇੱਕ ਕਲੀਨਿਕ ਸਥਾਪਤ ਕਰਵਾਉਣ ਦੇ ਵਾਅਦੇ ਕੀਤੇ ਸਨ। ਡਾਕਟਰਾਂ ਦੀ ਨਿਯਮਤ ਭਰਤੀ ਕੀਤੇ ਜਾਣ, ਸਿਵਲ ਹਸਪਤਾਲ ਅਪਗ੍ਰੇਡ ਕਰਵਾਉਣ, ਸਰਕਾਰੀ ਡਿਸਪੈਂਸਰੀਆਂ ਵਿੱਚ ਦਵਾਈਆਂ ਦੀ ਸਪਲਾਈ ਵਿੱਚ ਸੁਧਾਰ ਲਿਆਉਣ, ਵਿਆਪਕ ਸਿਹਤ ਬੀਮਾ ਯੋਜਨਾ ਅਰੰਭਣ ਤੇ ਪੰਜ ਮੈਡੀਕਲ ਕਾਲਜ ਖੋਲ੍ਹਣ ਜਿਹੇ ਵਾਅਦੇ ਕੀਤੇ ਸਨ।

 

 

ਉਪਰੋਕਤ ਵਾਅਦਿਆਂ ਨੂੰ ਅਮਲੀ ਰੂਪ ਦੇਣ ਲਈ ਕੁਝ ਕਦਮ ਚੁੱਕੇ ਗਏ ਸਨ ਪਰ ਸਰਕਾਰ ਉੱਤੇ ਵਿੱਤੀ ਸੰਕਟ ਹੋਣ ਕਾਰਨ ਸਿਹਤ ਵਿਭਾਗ ਬਹੁਤਾ ਕੁਝ ਨਹੀਂ ਕਰ ਸਕਿਆ। ਉਂਝ ਡਾਕਟਰਾਂ ਦੀ ਭਰਤੀ ਵਿੱਚ ਸੁਧਾਰ ਲਿਆਂਦਾ ਗਿਆ ਹੈ। ਪਹਿਲਾਂ ਡਾਕਟਰਾਂ ਉੱਤੇ ਸਿਰਫ਼ ਬੇਸਿਕ ਤਨਖ਼ਾਹ ਲੈਣ ਦੀ ਸ਼ਰਤ ਦਾ ਦਬਾਅ ਬਣਾਇਆ ਜਾਂਦਾ ਸੀ ਪਰ ਹੁਣ ਉਹ ਸ਼ਰਤ ਹਟਾ ਦਿੱਤੀ ਗਈ ਹੈ ਤੇ ਇਹ ਸ੍ਰੀ ਬ੍ਰਹਮ ਮਹਿੰਦਰਾ ਨੇ ਆਪਣੇ ਪ੍ਰਭਾਵ ਸਦਕਾ ਹੀ ਕਰਵਾਇਆ ਹੈ।

 

 

ਸ੍ਰੀ ਬ੍ਰਹਮ ਮਹਿੰਦਰਾ ਨੇ ਜਿੱਥੇ ਬਲੱਡ ਬੈਂਕਾਂ ਵਿੱਚ ਖ਼ੂਨ ਮੁਫ਼ਤ ਉਪਲਬਧ ਕਰਵਾਇਆ ਹੈ, ਉੱਥੇ ਸਰਕਾਰੀ ਹਸਪਤਾਲਾਂ ਵਿੱਚ ਡਾਇਲਾਇਸਿਸ ਵੀ ਮੁਫ਼ਤ ਕਰਵਾ ਦਿੱਤਾ ਗਿਆ ਹੈ। ਫ਼ੰਡਾਂ ਦੀ ਘਾਟ ਕਾਰਨ ਉਨ੍ਹਾਂ ਦਾ ਵਿਭਾਗ ਕੁਝ ਜ਼ਰੂਰੀ ਦਵਾਈ ਖ਼ਰੀਦਣ ਤੋਂ ਨਾਕਾਮ ਰਿਹਾ ਹੈ। ਉਨ੍ਹਾਂ ਸਿਵਲ ਹਸਪਤਾਲਾਂ ਦੀਆਂ OPDs ਲਈ ਪ੍ਰਾਈਵੇਟ ਹਸਪਤਾਲਾਂ ਤੋਂ ਸੁਪਰ ਸਪੈਸ਼ਲਿਸਟਸ ਡਾਕਟਰਾਂ ਦੀਆਂ ਸੇਵਾਵਾਂ ਲੈਣ ਦੀ ਯੋਜਨਾ ਅਰੰਭੀ ਸੀ।

 

 

ਸਿਹਤ ਵਿਭਾਗ ਨੇ ‘ਆਊਟ–ਪੇਸ਼ੈਂਟ ਓਪੀਆਇਡ ਅਸਿਸਟਡ ਟ੍ਰੀਟਮੈਂਟ’ (OAAT) ਕੇਂਦਰ ਸ਼ੁਰੂ ਕਰਵਾਏ ਪਰ ਉੱਥੇ ਬੁਪ੍ਰੇਨੋਫ਼ੀਨ ਦੀ ਦੁਰਵਰਤੋਂ ਦੀਆਂ ਖ਼ਬਰਾਂ ਆਉਣ ਲੱਗੀਆਂ।

 

 

ਇਸ ਤੋਂ ਇਲਾਵਾ ਮੋਹਾਲੀ ਵਿੱਚ ਨਵਾਂ ਮੈਡੀਕਲ ਕਾਲਜ ਹਾਲੇ ਤੱਕ ਸੰਭਵ ਨਹੀਂ ਹੋ ਸਕਿਆ।

 

 

ਪਿੱਛੇ ਜਿਹੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸ੍ਰੀ ਮਹਿੰਦਰਾ ਉੱਤੇ ਦੋਸ਼ ਲਾਇਆ ਸੀ ਕਿ ਉਹ ਆਪਣੀਆਂ ਮਨਪਸੰਦ ਫ਼ਰਮਾਂ ਤੋਂ ਬੁਪ੍ਰੇਨੋਫ਼ੀਨ ਸਪਲਾਈ ਕਰਵਾ ਰਹੇ ਹਨ। ਪਰ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਸ੍ਰੀ ਬੈਂਸ ਵਿਰੁੱਧ ਮਾਨਹਾਨੀ ਦਾ ਮੁਕੱਦਮਾ ਠੋਕ ਦਿੱਤਾ ਹੈ।

 

 

ਸ੍ਰੀ ਬ੍ਰਹਮ ਮਹਿੰਦਰਾ ਆਖਦੇ ਹਨ ਕਿ ਸਿਹਤ ਵਿਭਾਗ ਵਿੱਚ ਉਨ੍ਹਾਂ ਬਹੁਤ ਕੁਝ ਠੀਕ ਕਰ ਦਿੱਤਾ ਹੈ, ਗੱਡੀ ਮੁੜ ਲੀਹ ਉੱਤੇ ਆਉਂਦੀ ਜਾ ਰਹੀ ਹੈ ਤੇ ਛੇਤੀ ਹੀ ਨਤੀਜੇ ਵਿਖਾਈ ਦੇਣ ਲੱਗ ਪੈਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pb Health Dept improved to some extent under Braham Mahindra