ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਿਸ ਇਕੱਠੇ ਕਰਨ ਲੱਗੀ ਪੰਜਾਬ `ਚ ਪੜ੍ਹਦੇ ਹੋਰਨਾਂ ਰਾਜਾਂ ਦੇ ਪਾੜ੍ਹਿਆਂ ਦੇ ਵੇਰਵੇ

ਪੁਲਿਸ ਇਕੱਠੇ ਕਰਨ ਲੱਗੀ ਪੰਜਾਬ `ਚ ਪੜ੍ਹਦੇ ਹੋਰਨਾਂ ਰਾਜਾਂ ਦੇ ਪਾੜ੍ਹਿਆਂ ਦੇ ਵੇਰਵੇ

ਪੰਜਾਬ ਦੇ ਵੱਖੋ-ਵੱਖਰੇ ਵਿਦਿਅਕ ਅਦਾਰਿਆਂ `ਚ ਪੜ੍ਹ ਰਹੇ ਹੋਰਨਾਂ ਸੂਬਿਆਂ ਦੇ ਵਿਦਿਆਰਥੀਆਂ ਬਾਰੇ ਹੁਣ ਸੂਬਾ ਪੁਲਿਸ ਨੇ ਹਰ ਤਰ੍ਹਾਂ ਦੀ ਲੋੜੀਂਦੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ। ਅਜਿਹੇ ਵਿਦਿਆਰਥੀਆਂ (ਪਾੜ੍ਹਿਆਂ) ਦੇ ਆਧਾਰ ਨੰਬਰ, ਸੰਪਰਕ ਵੇਰਵੇ ਤੇ ਤਾਜ਼ਾ ਤਸਵੀਰਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ।


ਪੰਜਾਬ ਪੁਲਿਸ ਨੇ ਇਹ ਕਦਮ ਜਲੰਧਰ ਦੇ ਇੱਕ ਵਿਦਿਅਕ ਅਦਾਰੇ ਦੇ ਹੋਸਟਲ `ਚੋਂ ਤਿੰਨ ਕਸ਼ਮੀਰੀ ਅੱਤਵਾਦੀਆਂ ਨੂੰ ਫੜਨ ਤੋਂ ਬਾਅਦ ਚੁੱਕਿਆ ਹੈ। ਇਹ ਕਾਰਵਾਈ ਪੰਜਾਬ ਪੁਲਿਸ ਤੇ ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪਰੇਸ਼ਨਜ਼ ਗਰੁੱਪ ਵੱਲੋਂ ਸਾਂਝੇ ਤੌਰ `ਤੇ ਕੀਤੀ ਗਈ ਸੀ। ਉਨ੍ਹਾਂ ਤਿੰਨੇ ਕਸ਼ਮੀਰੀ ਵਿਦਿਆਰਥੀਆਂ ਕੋਲੋਂ ਇੱਕ ਅਸਾਲਟ ਰਾਈਫ਼ਲ ਤੇ ਵਿਸਫ਼ੋਟਕ ਪਦਾਰਥ ਬਰਾਮਦ ਕੀਤੇ ਗਏ ਸਨ। ਇਹ ਤਿੰਨੇ ਕਸ਼ਮੀਰੀ ਦਹਿਸ਼ਤਗਰਦ ਜੱਥੇਬੰਦੀ ‘ਅੰਸਾਰ ਗ਼ਾਜ਼ਵਤ-ਉਲ-ਹਿੰਦ` ਨਾਲ ਸਬੰਧਤ ਦੱਸੇ ਜਾਂਦੇ ਹਨ ਤੇ ਉਨ੍ਹਾਂ ਦੇ ਸੰਪਰਕ ਜੈਸ਼-ਏ-ਮੁਹੰਮਦ ਨਾਲ ਵੀ ਦੱਸੇ ਜਾਂਦੇ ਹਨ।


ਹੁਣ ਪੰਜਾਬ ਦੇ ਸਾਰੇ ਹੀ ਕਾਲਜਾਂ ਤੇ ਹੋਰ ਵਿਦਿਅਕ ਅਦਾਰਿਆਂ ਨੂੰ ਹੋਰਨਾਂ ਸੂਬਿਆਂ ਦੇ ਸਾਰੇ ਵਿਦਿਆਰਥੀਆਂ ਦੇ ਆਧਾਰ ਨੰਬਰ, ਪੱਕੇ (ਸਥਾਈ) ਪਤੇ, ਈ-ਮੇਲ ਪਤੇ, ਜਨਮ ਮਿਤੀ, ਪਿਤਾ ਦਾ ਨਾਮ, ਕੋਰਸ ਦਾ ਨਾਮ ਤੇ ਮਿਆਦ, ਦਾਖ਼ਲੇ ਦੀ ਤਾਰੀਖ਼ ਅਤੇ ਤਾਜ਼ਾ ਤਸਵੀਰਾਂ ਜਿਹੇ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ।


ਪੁਲਿਸ ਨੇ ਇਨ੍ਹਾਂ ਦਸਤਾਵੇਜ਼ਾਂ ਲਈ ਬਾਕਾਇਦਾ ਇੱਕ ਪ੍ਰੋਫ਼ਾਰਮਾ ਵੀ ਤਿਆਰ ਕੀਤਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pb Police collecting other states students details