ਅਗਲੀ ਕਹਾਣੀ

ਰਾਜਾਸਾਂਸੀ ਧਮਾਕੇ ਪਿੱਛੋਂ ਪੰਜਾਬ `ਚ ਗਰਮ-ਖਿ਼ਆਲੀ ਸਿੱਖਾਂ ਦੇ ਘਰਾਂ `ਤੇ ਛਾਪੇ

ਰਾਜਾਸਾਂਸੀ ਧਮਾਕੇ ਪਿੱਛੋਂ ਪੰਜਾਬ `ਚ ਗਰਮ-ਖਿ਼ਆਲੀ ਸਿੱਖਾਂ ਦੇ ਘਰਾਂ `ਤੇ ਛਾਪੇ

ਅੰਮ੍ਰਿਤਸਰ ਜਿ਼ਲ੍ਹੇ `ਚ ਰਾਜਾਸਾਂਸੀ ਲਾਗੇ ਅਦਲੀਵਾਲ ਸਥਿਤ ਨਿਰੰਕਾਰੀ ਭਵਨ `ਤੇ ਐਤਵਾਰ ਨੂੰ ਹੋਏ ਹਮਲੇ ਤੋਂ ਬਾਅਦ ਜਿੱਥੇ ਸਮੁੱਚੇ ਉੱਤਰੀ ਭਾਰਤ `ਚ ਸੁਰੱਖਿਆ ਚੌਕਸੀ ਬਹੁਤ ਜਿ਼ਆਦਾ ਵਧਾ ਦਿੱਤੀ ਗਈ ਹੈ; ਉੱਥੇ ਅੱਜ ਮੰਗਲਵਾਰ ਨੂੰ ਵੱਡੇ ਤੜਕੇ ਪੁਲਿਸ ਨੇ ਕੁੱਝ ਸਿੱਖ ਆਗੂਆਂ ਤੇ ਕਾਰਕੁੰਨਾਂ `ਤੇ ਛਾਪੇ ਵੀ ਮਾਰੇ।


ਕੁਝ ਗਰਮ-ਖਿ਼ਆਲੀ ਸਮੂਹਾਂ ਦੇ ਮੈਂਬਰਾਂ ਨੇ ਦੋਸ਼ ਲਾਇਆ ਕਿ ਪੰਜਾਬ ਪੁਲਿਸ ਨੇ ਬਿਨਾ ਕਿਸੇ ਠੋਸ ਸਬੂਤ ਦੇ ਪੁੱਛਗਿੱਛ ਲਈ ਕਈ ਨੌਜਵਾਨਾਂ ਨੂੰ ਹਿਰਾਸਤ `ਚ ਲੈ ਲਿਆ ਹੈ।


ਆਈਜੀ ਪੁਲਿਸ, ਬਾਰਡਰ ਰੇਂਜ ਸ੍ਰੀ ਐੱਸਪੀਐੱਸ ਪਰਮਾਰ ਨੇ ਦੱਸਿਆ ਕਿ ਇਸ ਵੇਲੇ ਨਿਰੰਕਾਰੀ ਭਵਨ ਧਮਾਕੇ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਦਲ ਖ਼ਾਲਸਾ ਮੈਂਬਰ ਗੁਰਜੰਟ ਸਿੰਘ ਨੂੰ ਹਿਰਾਸਤ `ਚ ਲਿਆ ਹੈ। ਜੀਐੱਸ ਪਾਲ (ਦਿਟ੍ਰਿ) ਦੀ ਰਿਪੋਰਟ ਅਨੁਸਾਰ ਪੁਲਿਸ ਨੇ ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਦੇ ਘਰ `ਤੇ ਵੀ ਛਾਪਾ ਮਾਰਿਆ। ਪਰਿਵਾਰ ਨੂੰ ਦੱਸਿਆ ਗਿਆ ਕਿ ਸ੍ਰੀ ਪਰਮਜੀਤ ਸਿੰਘ ਮੰਡ ਛੇਤੀ ਤੋਂ ਛੇਤੀ ਲਾਗਲੇ ਪੁਲਿਸ ਥਾਣੇ `ਚ ਜਾ ਕੇ ਰਿਪੋਰਟ ਕਰਨ।


ਦਲ ਖ਼ਾਲਸਾ ਦੇ ਬੁਲਾਰੇ ਕੰਵਰ ਪਾਲ ਸਿੰਘ ਬਿੱਟੂ ਨੇ ਕਿਹਾ ਕਿ ਪੁਲਿਸ ਨੇ ਚੁਣ-ਚੁਣ ਕੇ ਖ਼ਾਸ ਵਿਅਕਤੀਆਂ ਦੇ ਘਰਾਂ `ਤੇ ਛਾਪੇ ਮਾਰਨੇ ਸ਼ੁਰੂ ਕੀਤੇ ਹਨ। ਜਿਨ੍ਹਾਂ ਦੀ ਸਿਹਤ ਠੀਕ ਨਹੀਂ ਹੈ, ਉਨ੍ਹਾਂ ਨੂੰ ਵੀ ਪੁਲਿਸ ਥਾਣਿਆਂ `ਚ ਪੁੱਜਣ ਦੇ ਹੁਕਮ ਜਾਰੀ ਕੀਤੇ ਗਏ ਹਨ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pb Police raid on sikh activists