ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੁਰਾਕ ਨਮੂਨਿਆਂ ਦੀ ਜਾਂਚ ਲਈ ਪੀਬੀਟੀਆਈ ਰੈਫਰਲ ਲੈਬ ਵਜੋਂ ਨੋਟੀਫਾਈ

ਖੁਰਾਕ ਨਮੂਨਿਆਂ ਦੀ ਜਾਂਚ ਲਈ ਪੀਬੀਟੀਆਈ ਰੈਫਰਲ ਲੈਬ ਵਜੋਂ ਨੋਟੀਫਾਈ

ਪੰਜਾਬ `ਚ ਭੋਜਨ ਪਦਾਰਥਾਂ `ਚ ਮਿਲਾਵਟ ਨੂੰ ਰੋਕਣ ਲਈ ਥਾਂ-ਥਾਂ `ਤੇ ਛਾਪੇਮਾਰੀ ਕਰਕੇ ਫੜ੍ਹੀਆ ਜਾ ਰਹੀਆਂ ਮਿਲਾਵਟ ਵਾਲੀਆਂ ਚੀਜ਼ਾਂ ਦੀ ਜਾਂਚ `ਤੇ ਤੇਜ਼ੀ ਲਿਆਉਣ ਲਈ ਪੰਜਾਬ ਬਾਇਓ-ਤਕਨਾਲੋਜੀ ਇਨਕਿਊਬੇਟਰ (ਪੀਬੀਟੀਆਈ) ਲੈਬਾਟਰੀ ਦਾ ਸਹਿਯੋਗ ਲਿਆ ਜਾਵੇਗਾ। ਇਸ ਸਬੰਧੀ ਫੂਡ ਅਤੇ ਡਰੱਗ ਪ੍ਰਸ਼ਾਸਨ ਕਮਿਸ਼ਨ ਕੇ ਐਸ ਪੰਨੂੰ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਫੂਡ ਸੇਫਟੀ ਅਤੇ ਸਟੈਡਰਡ ਐਕਟ ਅਧੀਨ  ਐਸ ਏ ਐਸ ਨਗਰ ਮੋਹਾਲੀ ਵਿਖੇ ਸਥਿਤ ਪੰਜਾਬ ਬਾਇਓ-ਤਕਨਾਲੋਜੀ ਇਨਕਿਊਬੇਟਰ ਨੂੰ ਰੈਫਰਲ ਲੈਬਾਟਰੀ ਵਜੋਂ ਨੋਟੀਫਾਈ ਕੀਤਾ ਗਿਆ ਹੈ।

 

ਉਨ੍ਹਾਂ ਕਿਹਾ ਕਿ ਇਕ ਹੋਰ ਲੈਬ ਮਿਲ ਜਾਣ ਨਾਲ ਭਰੇ ਗਏ ਨਮੂਨਿਆਂ ਦੀ ਜਾਂਚ ਜਲਦ ਕਰਨ `ਚ ਮਦਦ ਮਿਲੇਗੀ, ਜਿਸ ਨਾਲ ਡਿਫਾਲਟਰਾਂ ਵਿਰੁੱਧ ਤੇਜੀ ਨਾਲ ਸਖ਼ਤ ਕਾਰਵਾਈ ਅਮਲ `ਚ ਲਿਆਂਦੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਪੀ ਬੀ ਟੀ ਆਈ ਇਕ ਅਤਿ ਆਧੁਨਿਕ ਮਸ਼ੀਨਾਂ ਨਾਲ ਲੈਸ ਇਕ ਹਾਈ-ਟੈੱਕ ਲੈਬ ਹੈ, ਜਿਸ `ਚ ਜਾਂਚ ਦੌਰਾਨ ਕਿਸੇ ਵੀ ਤਰ੍ਹਾਂ ਦੀ ਰਹਿੰਦ-ਖੂਹੰਦ ਅਤੇ ਕੀਟਨਾਸ਼ਕਾਂ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ।

 

ਇਸ ਤੋਂ ਇਲਾਵਾ ਦਵਾਈਆਂ ਅਤੇ ਭਾਰੇ ਤੱਤ, ਫੂਡ ਅਡਿਕਟਿਵ ਐਨਾਲਾਈਜਸ, ਅਡਲਟਰੈਂਟਸ ਐਨਾਲਾਈਜਸ ਅਤੇ ਨਵੀਨਤਮ ਸਹੂਲਤਾਂ ਜਿਵੇਂ ਸ਼ਹਿਦ ਅਤੇ ਬਾਸਮਤੀ ਚਾਵਲ ਦੀ ਪ੍ਰਮਾਣਿਕਤਾ ਦੀ ਟੈਸਟਿੰਗ ਵਰਗੀਆਂ ਉਚ ਪੱਧਰੀ ਜਾਂਚ ਸਹੂਲਤਾਂ ਉਪਲੱਬਧ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PBTI notified as Referral lab