ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਤੇ ਭਾਰਤ ਵਿਚਾਲੇ ਸ਼ਾਂਤੀ ਛੇਤੀ ਬਹਾਲ ਹੋਵੇ: ਦਲੀਪ ਤਾਹਿਲ

ਪਾਕਿ ਤੇ ਭਾਰਤ ਵਿਚਾਲੇ ਸ਼ਾਂਤੀ ਛੇਤੀ ਬਹਾਲ ਹੋਵੇ: ਦਲੀਪ ਤਾਹਿਲ

ਬਾਲੀਵੁੱਡ ਅਦਾਕਾਰ ਦਲੀਪ ਤਾਹਿਲ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ਾਂਤੀ ਛੇਤੀ ਬਹਾਲ ਹੋਣ ਦੀ ਵਕਾਲਤ ਕੀਤੀ ਹੈ। ਸ੍ਰੀ ਤਾਹਿਲ ਇੱਥੇ ਸਿੰਧੀ ਭਾਈਚਾਰੇ ਦੇ ਇੱਕ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਸਮਾਰੋਹ ਵਿੱਚ ਦੇਸ਼ ਦੀ ਵੰਡ ਵੇਲੇ ਦੇ ਸਿੰਧੀ ਭਾਈਚਾਰੇ ਦੇ ਕੁਝ ਤਜਰਬੇ ਸਾਂਝੇ ਕੀਤੇ ਗਏ।

 

 

ਕੱਲ੍ਹ ਇਸ ਸਮਾਰੋਹ ਦਾ ਦੂਜਾ ਤੇ ਆਖ਼ਰੀ ਦਿਨ ਸੀ ਤੇ ਸ੍ਰੀ ਦਲੀਪ ਤਾਹਿਲ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਖ਼ਾਸ ਤੌਰ ’ਤੇ ਪੁੱਜੇ ਸਨ।

 

 

ਇਸ ਸਮਾਰੋਹ ਦਾ ਨਾਂਅ ‘ਜਰਨੀ ਥਰੂ ਸਿੰਧ: ਏ ਲੌਸਟ ਹੋਮਲੈਂਡ’ (ਇੱਕ ਗੁਆਚੀ ਮਾਤਭੂਮੀ ਤੋਂ ਯਾਤਰਾ) ਰੱਖਿਆ ਗਿਆ ਸੀ।

 

 

ਸ੍ਰੀ ਦਲੀਪ ਤਾਹਿਲ ਨੇ ਆਰਟਸ ਐਂਡ ਕਲਚਰਲ ਹੈਰਿਟੇਜ ਟਰੱਸਟ ਦੇ ਮੈਂਬਰ ਸੁਨੈਨਾ ਆਨੰਦ ਤੇ ਪਿੰਕੀ ਆਨੰਦ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਦੇਸ਼ ਦੀ ਵੰਡ ਸਮੇਂ ਮੌਜੂਦਾ ਪਾਕਿਸਤਾਨ ਵਾਲੇ ਇਲਾਕੇ ’ਚੋਂ ਕਿਵੇਂ ਭਾਰਤ ਪੁੱਜਾ ਸੀ। ਉਨ੍ਹਾਂ ਸਿੰਧ ਦੇ ਸ਼ਾਨਦਾਰ ਇਤਿਹਾਸ ਦਾ ਵੀ ਜ਼ਿਕਰ ਕੀਤਾ।

 

 

ਸ੍ਰੀ ਦਲੀਪ ਤਾਹਿਲ ਨੇ ਦੂਰਦਰਸ਼ਨ ਦੇ ਪੁਰਾਣੇ ਲੜੀਵਾਰ ‘ਬੁਨਿਆਦ’ ਦਾ ਵੀ ਜ਼ਿਕਰ ਕੀਤਾ; ਜਿਸ ਵਿੱਚ ਦੇਸ਼ ਦੀ ਵੰਡ ਤੇ ਉਸ ਤੋਂ ਬਾਅਦ ਦੇ ਹਾਲਾਤ ਦਾ ਜ਼ਿਕਰ ਕੀਤਾ ਗਿਆ ਸੀ।

 

 

ਸ੍ਰੀ ਦਲੀਪ ਤਾਹਿਲ ਨੇ ਕਿਹਾ ਕਿ ਉਹ ਸਿੰਧੀ ਹਨ ਤੇ ਉਨ੍ਹਾਂ ਨੂੰ ਇਸ ’ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਤਾਂ ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਇੱਕ ਸੂਬਾ ਮਿਲ ਗਿਆ ਪਰ ਸਿੰਧੀ ਭਾਈਚਾਰੇ ਇਸ ਮਾਮਲੇ ਵਿੱਚ ਓਨੇ ਖ਼ੁਸ਼ਕਿਸਮਤ ਨਹੀਂ ਰਹੇ।

 

 

ਪਾਕਿਸਤਾਨੀ ਸੂਬਾ ਸਿੰਧ ਤੋਂ ਖ਼ਾਸ ਤੌਰ ’ਤੇ ਇਸ ਸਮਾਰੋਹ ਵਿੱਚ ਸ਼ਿਰਕਤ ਕਰਨ ਲਈ ਪੁੱਜੇ ਅਰੁਣਾ ਮਦਨਾਨੀ ਨੇ  ਸਿੰਧ ਦੇ ਸਭਿਆਚਾਰ ਦਾ ਜ਼ਿਕਰ ਕੀਤਾ ਤੇ ਉੱਥੋਂ ਦੇ ਪਹਿਰਾਵੇ, ਖਾਣੇ ਤੇ ਮਕਾਨਾਂ ਬਾਰੇ ਦੱਸਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Peace should be restored between Pakistan and India Dalip Tahil