ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸਾਨਾਂ ਨੂੰ 'ਕਿਸਾਨ ਸੋਲਰ ਪਾਵਰ ਸਕੀਮ-2015' ਤਹਿਤ ਮਿਲੇ LOA

ਇਸ ਸਕੀਮ ਨੂੰ ਲਾਗੂ ਕਰਨ ਲਈ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ), ਪੰਜਾਬ ਰਾਜ ਦੀ ਮਨੋਨੀਤ ਏਜੰਸੀ (ਐਸ.ਡੀ.ਏ.) ਹੈ। ਲੈਟਰ ਆਫ ਅਵਾਰਡ ਜਾਰੀ ਕਰਨ ਦੇ ਸਮਾਗਮ ਦਾ ਉਦਘਾਟਨ ਕਰਦਿਆਂ ਚੇਅਰਮੈਨ ਸ੍ਰੀ ਐਚ.ਐੱਸ. ਹੰਸਪਾਲ, ਪੇਡਾ, ਨੇ ਪੰਜਾਬ ਰਾਜ ਵਿੱਚ ਸੂਰਜੀ ਊਰਜਾ ਦੀ ਜਰੂਰਤ ਤੇ ਜੋਰ ਦਿੱਤਾ ਹੈ।

 

ਇਸਦਾ ਉਦੇਸ ਸਾਡੇ ਰਾਜ ਨੂੰ ਸਵੱਛ, ਹਰਾ ਅਤੇ ਪ੍ਰਦੂਸਣ ਮੁਕਤ ਬਣਾਉਣਾ ਹੈ ਅਤੇ ਇਸ ਤੋਂ ਇਲਾਵਾ ਸਾਡੇ ਕਿਸਾਨਾਂ ਨੂੰ ਇਸ ਵਿਲੱਖਣ ਵਿਕਾਸ ਮਾਡਲ ਵਿਚ ਸਾਮਲ ਕਰਕੇ ਖੁਸ਼ਹਾਲ ਬਣਾਉਣਾ  ਹੈ।

 

ਸ੍ਰੀ  ਨਵਜੋਤ ਪਾਲ ਸਿੰਘ ਰੰਧਾਵਾ, ਆਈ.ਏ.ਐੱਸ, ਮੁੱਖ ਕਾਰਜਕਾਰੀ ਅਫਸਰ, ਪੇਡਾ ਨੇ ਪੰਜਾਬ ਰਾਜ ਵਿੱਚ ਪੇਡਾ ਵੱਲੋਂ ਸੂਰਜੀ ਊਰਜਾ ਦੀ ਜਰੂਰਤ ਬਾਰੇ ਚੁੱਕੇ ਜਾ ਰਹੇ ਉਪਰਾਲਿਆਂ ਬਾਰੇ ਚਾਨਣਾ ਪਾਇਆ।

 

ਉਨ੍ਹਾਂ ਦੱਸਿਆ ਕਿ ਤੇਜੀ ਨਾਲ ਉਭਰ ਰਹੇ ਸੂਰਜੀ ਊਰਜਾ ਹੱਬ ਵਜੋਂ ਪੰਜਾਬ, ਸੂਰਜੀ ਊਰਜਾ ਉਤਪਾਦਨ, ਸੋਲਰ ਉਪਕਰਣਾਂ ਦਾ ਨਿਰਮਾਣ ਅਤੇ ਘਰੇਲੂ, ਵਪਾਰਕ ਅਤੇ ਖੇਤੀਬਾੜੀ ਵਰਤੋਂ ਲਈ ਸੋਲਰ ਪਲਾਂਟਾਂ ਦੀ ਸਥਾਪਨਾ ਨੂੰ ਉਤਸਾਹਤ ਕਰਨ ਲਈ  ਸਹੂਲਤਾ ਦੇ ਰਿਹਾ ਹੈ।

 

ਪੰਜਾਬ ਨੇ ਰਾਜ ਸਕਤੀ ਸਹੂਲਤਾ ਲਈ ਲੰਬੀ ਮਿਆਦ ਦੇ ਬੈਂਕਏਬਲ ਪੀ ਪੀ ਏ ਸਾਈਨ ਕਰਨ  ਦਾ ਭਰੋਸਾ ਦਿੱਤਾ ਹੈ।

 

ਉਨ੍ਹਾਂ ਅੱਗੇ ਕਿਹਾ ਕਿ ਸਰਕਾਰ, ਪੰਜਾਬ ਰਾਜ ਵਿੱਚ ਘੱਟੋ ਘੱਟ 1 MWp  ਦੀ ਸਮਰੱਥਾ ਵਾਲੇ ਅਤੇ ਵੱਧ ਤੋਂ ਵੱਧ  2.5 MWp (ਪ੍ਰਤੀ ਜਮੀਨ ਮਾਲਕ) ਦੀ ਸਮਰੱਥਾ ਵਾਲੇ ਸੂਰਜੀ ਪ੍ਰੋਜੈਕਟਾ ਅਧੀਨ 3.20/ Kwh  ਫਿਕਸ ਟੈਰਿਫ ਦੇ ਹਿਸਾਬ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਬਿਜਲੀ ਵੇਚਣ ਲਈ  ਸੂਰਜੀ ਊਰਜਾ ਪ੍ਰਾਜੈਕਟਾਂ ਨੂੰ ਉਤਸਾਹਿਤ ਕਰ ਰਹੀ ਹੈ।

 

ਨਿਰਦੇਸਕ, ਪੇਡਾ ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਵਪਾਰਿਕ ਅਦਾਰੇ  ਅਤੇ ਰਿਹਾਇਸ਼ਾਂ ਤੇ ਸੂਰਜੀ ਊਰਜਾ  ਅਪਣਾਉਣ ਲਈ ਬੇਨਤੀ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PEDA Issued LETTER OF AWARD to Farmers under Farmers Solar Power Scheme-2015