ਪੰਜਾਬ ’ਚ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਆਮ ਲੋਕ, ਖ਼ਾਸ ਤੌਰ ’ਤੇ ਕਿਸਾਨ ਡਾਢੇ ਪਰੇਸ਼ਾਨ ਹਨ।। ਅਵਾਰਾ ਪਸ਼ੂ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਕਰ ਦਿੰਦੇ ਹਨ। ਇਸ ਬਾਰੇ ਸਰਕਾਰ ਨੂੰ ਵੱਖੋ–ਵੱਖਰੀਆਂ ਜੱਥੇਬੰਦੀਆਂ ਕਈ ਵਾਰ ਆਖ ਵੀ ਚੁੱਕੀਆਂ ਹਨ।
ਫ਼ਿਰੋਜ਼ਪੁਰ ਦੇ ਲੋਕ ਇਸ ਸਮੱਸਿਆ ਤੋਂ ਇੰਨੇ ਪਰੇਸ਼ਾਨ ਹਨ ਕਿ ਉਨ੍ਹਾਂ ਅੱਜ ਅਵਾਰਾ ਪਸ਼ੂਆਂ ਕਾਰਨ ਸਰਕਾਰ ਵਿਰੁੱਧ ਆਪਣਾ ਰੋਹ ਤੇ ਰੋਸ ਪ੍ਰਗਟਾਉਂਦਿਆਂ ਸਾਰੇ ਬਾਜ਼ਾਰ ਬੰਦ ਰੱਖੇ।
ਅੱਜ ਫ਼ਿਰੋਜ਼ਪੁਰ ’ਚ ਕੋਈ ਵੀ ਗ਼ੈਰ–ਸਰਕਾਰੀ ਅਦਾਰਾ ਤੇ ਹੋਰ ਨਿਜੀ ਦੁਕਾਨਾਂ ਤੇ ਕਾਰੋਬਾਰੀ ਸੰਸਥਾਨ ਪੂਰੀ ਤਰ੍ਹਾਂ ਬੰਦ ਰਹੇ।
ਬੇਸਹਾਰਾ ਗੌ ਰਕਸ਼ਕ ਸਮੂਹ ਸੰਗਠਨ ਕਮੇਟੀ – ਫ਼ਿਰੋਜ਼ਪੁਰ ਦੇ ਅਹੁਦੇਦਾਰਾਂ ਨੇ ਕਿਹਾ ਸੜਕਾਂ ਉੱਤੇ ਖੁੱਲ੍ਹੇ ਘੁੰਮ ਰਹੇ ਬੇਸਹਾਰਾ ਗਊ–ਵੰਸ਼ ਨੂੰ ਗਊਸ਼ਾਲਾਵਾਂ ਵਿੱਚ ਲਿਆਂਦਾ ਜਾਵੇ; ਤਾਂ ਜੋ ਸੜਕਾਂ ਉੱਤੇ ਲਗਾਤਾਰ ਹੋ ਰਹੇ ਹਾਦਸੇ ਰੋਕੇ ਜਾ ਸਕਣ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਗਊ–ਮਾਤਾ ਦੇ ਨਾਂਅ ਉੱਤੇ ‘ਕਾਓ ਸੈੱਸ’ ਵਜੋਂ ਇਕੱਠੇ ਕੀਤੇ ਕਰੋੜਾਂ ਰੁਪਏ ਛੇਤੀ ਜਾਰੀ ਕਰਨ ਦਾ ਹੁਕਮ ਦਿੱਤਾ ਜਾਵੇ; ਤਾਂ ਜੋ ਉਹ ਰਕਮ ਗਊਆਂ ਦੀ ਦੇਖਭਾਲ ਉੱਤੇ ਖ਼ਰਚ ਕੀਤੀ ਜਾ ਸਕੇ।