ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਆਸ ਦੀ ਸਕੂਲੀ ਬੱਚੀ ਨਾਲ ਬਲਾਤਕਾਰ ਵਿਰੁੱਧ ਲੋਕਾਂ ਲਾਇਆ ਜਾਮ

ਬਿਆਸ ਦੀ ਸਕੂਲੀ ਬੱਚੀ ਨਾਲ ਬਲਾਤਕਾਰ ਵਿਰੁੱਧ ਲੋਕਾਂ ਲਾਇਆ ਜਾਮ

ਨਾਬਾਲਗ਼ ਵਿਦਿਆਰਥਣ ਨਾਲ ਕਥਿਤ ਬਲਾਤਕਾਰ ਦੀ ਘਿਨਾਉਣੀ ਘਟਨਾ ਵਿਰੁੱਧ ਅੱਜ ਆਮ ਲੋਕਾਂ ਨੇ ਨੈਸ਼ਨਲ ਹਾਈਵੇਅ ਨੰਬਰ 1 ਉੱਤੇ ਰੋਸ ਮੁਜ਼ਾਹਰਾ ਕਰ ਕੇ ਆਵਾਜਾਈ ਠੱਪ ਕਰ ਦਿੱਤੀ।

 

 

ਇਹ ਰੋਸ ਮੁਜ਼ਾਹਰਾ ਕਰਨ ਵਾਲਿਆਂ ਵਿੱਚ ਜ਼ਿਆਦਾਤਰ ਸਕੂਲੀ ਵਿਦਿਆਰਥੀਆਂ/ਵਿਦਿਆਰਥਣਾਂ ਦੇ ਮਾਪੇ ਸਨ ਪਰ ਇਸ ਵਿੱਚ ਪੀੜਤ ਲੜਕੀ ਦੇ ਮਾਪੇ ਮੌਜੂਦ ਨਹੀਂ ਸਨ। ਇਨ੍ਹਾਂ ਸਾਰੇ ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਸਕੂਲ ਦੇ ਪ੍ਰਬੰਧਕ ਲੜਕੀਆਂ ਲਈ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਤੋਂ ਅਸਮਰੱਥ ਰਹੇ ਹਨ।

 

 

ਇਸ ਘਟਨਾ ਵਿਰੁੱਧ ਬਿਆਸ ਸ਼ਹਿਰ ’ਚ ਵੀ ਰੋਸ ਵਜੋਂ ਬੰਦ ਰਿਹਾ। ਚੇਤੇ ਰਹੇ ਕਿ ‘ਸੈਕਰਡ ਹਾਰਟ ਪਬਲਿਕ ਸਕੂਲ’ ਦੀ ਵਿਦਿਆਰਥਣ ਨਾਲ ਜਬਰ ਜਨਾਹ ਦੀ ਘਟਨਾ ਵਾਪਰਨ ਤੋਂ ਬਾਅਦ ਇਹ ਹੰਗਾਮਾ ਖੜ੍ਹਾ ਹੋਇਆ। ਇਹ ਸਕੂਲ ਰਾਸ਼ਟਰੀ ਰਾਜਮਾਰਗ–1 ਉੱਤੇ ਹੀ ਸਥਿਤ ਹੈ।

ਬਿਆਸ ਦੀ ਸਕੂਲੀ ਬੱਚੀ ਨਾਲ ਬਲਾਤਕਾਰ ਵਿਰੁੱਧ ਲੋਕਾਂ ਲਾਇਆ ਜਾਮ

 

ਸ਼ੁੱਕਰਵਾਰ ਨੂੰ 10ਵੀਂ ਜਮਾਤ ਦੇ ਵਿਦਿਆਰਥੀ ਨੇ ਆਪਣੇ ਹੀ ਸਕੂਲ ਦੀ ਦੂਜੀ ਜਮਾਤ ਦੀ ਵਿਦਿਆਰਥਣ ਨਾਲ ਘਿਨਾਉਣਾ ਕਾਰਾ ਕੀਤਾ ਸੀ।

 

 

ਪੁਲਿਸ ਅਧਿਕਾਰੀਆਂ ਮੁਤਾਬਕ 8 ਸਾਲਾਂ ਦੀ ਪੀੜਤ ਕੁੜੀ ਨੇ ਆਪਣੇ ਢਿੱਡ ਤੇ ਗੁਪਤ–ਅੰਗ ਵਿੱਚ ਦਰਦ ਦੀ ਸ਼ਿਕਾਇਤ ਆਪਣੀ ਮਾਂ ਕੋਲ ਕੀਤੀ। ਜਦੋਂ ਮਾਂ ਨੇ ਉਸ ਤੋਂ ਸਾਰੀ ਘਟਨਾ ਬਾਰੇ ਪੁੱਛਿਆ, ਤਾਂ ਉਸ ਨੇ ਦੱਸਿਆ ਕਿ ਸਕੂਲ ਦੇ ਹੀ ਇੱਕ ਨਾਬਾਲਗ਼ ਵਿਦਿਆਰਥੀ ਨੇ ਉਨ੍ਹਾਂ ਦੀ ਬੱਚੀ ਨਾਲ ਬਲਾਤਕਾਰ ਕੀਤਾ ਸੀ। ਤਦ ਇਹ ਮਾਮਲਾ ਪੁਲਿਸ ਕੋਲ ਪੁੱਜਾ।

 

 

ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨਾਬਾਲਗ਼ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ  ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:People jammed traffic against rape of Beas School student