ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਸ਼ਵ ਆਬਾਦੀ ਦਿਵਸ ਮੌਕੇ ਲੋਕਾਂ ਨੇ ਜਾਣੇ ਪਰਿਵਾਰ ਨਿਯੋਜਨ ਦੇ ਲਾਭ

ਵਿਸ਼ਵ ਆਬਾਦੀ ਦਿਵਸ ਮੌਕੇ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸਿਵਲ ਸਰਜਨ ਡਾ. ਸੁਖਪਾਲ ਸਿੰਘ ਬਰਾੜ ਨੇ ਕਿਹਾ ਕਿ ਸਿਹਤ ਅਮਲੇ ਵਲੋਂ ਲੋਕਾਂ ਨੂੰ ਵਧ ਰਹੀ ਆਬਾਦੀ ਦੇ ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਪਰਿਵਾਰ ਨਿਯੋਜਨ ਦੀਆਂ ਸੇਵਾਵਾਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ

 

ਡਾ. ਸੁਖਪਾਲ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਧੀਨ ਪਰਿਵਾਰ ਨਿਯੋਜਨ ਦੀਆਂ ਸਹੂਲਤਾਂ ਸਰਕਾਰੀ ਸਿਹਤ ਕੇਂਦਰਾਂਤੇ ਮੁਫ਼ਤ ਉਪਲੱਬਧ ਕਰਵਾਉਣ ਤੋਂ ਇਲਾਵਾ ਆਸ਼ਾ ਵਰਕਰਾਂ ਰਾਹੀਂ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਵੀ ਯਤਨ ਕੀਤੇ ਜਾ ਰਹੇ ਹਨਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਚੋਂ ਵਧੀਆ ਕਾਰਗੁਜ਼ਾਰੀ ਤੇ ਪ੍ਰਾਪਤੀਆਂ ਲਈ ਚੁਣਿਆ ਗਿਆ ਤੇ ਅੱਜ ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਵਲੋਂ ਜ਼ਿਲ੍ਹੇ ਦੇ ਡਾਕਟਰਾਂ ਤੇ ਸਟਾਫ ਨੂੰ ਸਨਮਾਨਿਤ ਕੀਤਾ ਗਿਆ ਹੈ।

 

ਡਾ. ਜਾਗਤੀ ਚੰਦਰ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ 11 ਜੁਲਾਈ ਤੋਂ 24 ਜੁਲਾਈ ਤੱਕ ਆਬਾਦੀ ਸਥਿਰਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਜਿਸ ਚ ਸਿਹਤ ਵਿਭਾਗ ਦੀਆਂ ਸਾਰੀਆਂ ਸੰਸਥਾਵਾਂ ਪਰਿਵਾਰ ਨਿਯੋਜਨ ਦੇ ਅਪ੍ਰੇਸ਼ਨ ਕੈਂਪ, ਕਾਪਰ ਟੀ ਦੇ ਕੈਂਪ ਅਤੇ ਪਰਿਵਾਰ ਨਿਯੋਜਨ ਦੇ ਹੋਰ ਸਾਧਨ ਮੁਹੱਈਆ ਕਰਵਾਏ ਜਾ ਰਹੇ ਹਨੇ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਐਨ ਐਸ ਵੀ (ਚੀਰਾ ਰਹਿਤ ਨਸਬੰਦੀ) ਦੇ ਵਿਸ਼ੇਸ਼ ਕੈਂਪ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ 11,15,18 ਤੇ 22 ਜੁਲਾਈ ਨੂੰ, ਸਿਵਲ ਹਸਪਤਾਲ ਮਲੋਟ ਵਿਖੇ 12,17,19, 24 ਜੁਲਾਈ ਨੂੰ, ਸਿਵਲ ਹਸਪਤਾਲ ਗਿੱਦੜਬਾਹਾ ਵਿਖੇ 11, 18 ਅਤੇ 24 ਜੁਲਾਈ ਨੂੰ ਅਤੇ ਸੀ.ਐਚ.ਸੀ. ਲੰਬੀ ਵਿਖੇ 12,16,19 ਅਤੇ 23 ਨੂੰ ਲਗਾਏ ਜਾਣਗੇ

 

ਇਸ ਤੋਂ ਇਲਾਵਾ ਸਿਵਲ ਹਸਪਤਾਲ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਵਿਖੇ ਰੋਜਾਨਾ, ਦੋਦਾ ਅਤੇ ਲੰਬੀ ਵਿਖੇ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਔਰਤਾਂ ਦੇ ਨਲਬੰਦੀ ਅਪ੍ਰੇਸ਼ਨ ਕੀਤੇ ਜਾਣਗੇ ਡਾ. ਸੁਨੀਤਾ ਨੇ ਪਰਿਵਾਰ ਨਿਯੋਜਨ ਦੇ ਸਾਧਨ ਅੰਤਰਾ ਟੀਕਾ ਅਤੇ ਗਰਭ ਨਿਰੋਧਕ ਗੋਲੀਆਂ ਬਾਰੇ ਵੀ ਜਾਣਕਾਰੀ ਦਿੱਤੀ ਡਾ. ਪਰਮਜੀਤ ਕੌਰ ਨੇ ਦੱਸਿਆ ਕਿ ਅੰਤਰਾ ਟੀਕਾ, ਗਰਭ ਨਿਰੋਧਕ ਦਾ ਵਧੀਆ ਸਾਧਨ ਹੈ ਇਹ ਟੀਕਾ ਜ਼ਿਲੇ ਦੇ ਸਾਰੇ ਸਰਕਾਰੀ ਹਸਪਤਾਲਾਂ ਅਤੇ ਸੀ.ਐਚ.ਸੀ. ਪੱਧਰਤੇ ਉਪਲੱਬਧ ਹੈ

 

ਇਸ ਮੌਕੇ ਸੁਖਮੰਦਰ ਸਿੰਘ ਬਰਾੜ, ਡਾ. ਨਰੇਸ਼ ਪਰੂਥੀ, ਡਾ. ਸ਼ਿਵਾਨੀ ਨਾਗਪਾਲ ਨੇ ਵੀ ਵਧ ਰਹੀ ਅਬਾਦੀ ਸਬੰਧੀ ਹਾਜਰੀਨ ਨੂੰ ਜਾਗਰੂਕ ਕੀਤਾ ਅਤੇ ਅਪੀਲ ਕੀਤੀ ਕਿ ਉਹ ਪਰਿਵਾਰ ਨਿਯੋਜਨ ਦੇ ਤਰੀਕਿਆਂ ਸਬੰਧੀ ਆਪਣੇ ਪਰਿਵਾਰ ਦੇ ਮੈਂਬਰ, ਦੋਸਤਾਂ, ਰਿਸ਼ਤੇਦਾਰਾਂ ਅਤੇ ਖਾਸ ਕਰਕੇ ਨਵੇਂ ਵਿਆਹੇ ਜੋੜਿਆਂ ਨੂੰ ਦੋ ਬੱਚਿਆਂ ਵਿੱਚ ਘੱਟੋ ਘੱਟ 3 ਸਾਲ ਦਾ ਅੰਤਰ ਰੱਖਣ ਲਈ ਜਾਗਰੂਕ ਕਰਨ

 

ਇਸ ਮੌਕੇ 2018-19 ਵਿੱਚ ਪਰਿਵਾਰ ਨਿਯੋਜਨ ਸਬੰਧੀ ਵਧੀਆ ਕੰਮ ਕਰਨ ਵਾਲੇ ਡਾਕਟਰ ਰਾਣਾ ਚਾਵਲਾ, ਡਾ ਦੀਪਕ ਰਾਏ, ਸਵਰਨ ਕੌਰ ਸਟਾਫ਼ ਨਰਸ, ਦਰਸ਼ਨਾ ਦੇਵੀ .ਐਨ.ਐਮ., ਜਸਵੀਰ ਕੌਰ ਆਸ਼ਾ, ਵਿਨੋਦ ਕੁਮਾਰ ਮਾਸ ਮੀਡੀਆ ਅਫ਼ਸਰ ਤੇ ਰਾਜ ਕੁਮਾਰ ਨੂੰ ਸਨਮਾਨਿਤ ਵੀ ਕੀਤਾ ਗਿਆ ਵਿਨੋਦ ਖੁਰਾਣਾ ਨੇ ਸਟੇਜ ਸੰਚਾਲਨ ਕੀਤਾ

 

ਇਸ ਮੌਕੇ ਜ਼ਿਲਾ ਟੀਕਾਕਰਨ ਅਫਸਰ ਡਾ. ਜਾਗਿ੍ਰ੍ਰਤੀ ਚੰਦਰ, ਐਸ.ਐਮ. ਡਾ. ਦੇਸਰਾਜ, ਐਸਐਮਓ ਡਾ. ਕਿਰਨਦੀਪ ਕੌਰ, ਡਾ ਬੰਧਨਾ ਬਾਂਸਲ, ਡਾ. ਪਵਨ ਮਿਤਲ, ਡਾ. ਸ਼ਿਵਾਨੀ ਨਾਗਪਾਲ, ਡਾ. ਸੁਨੀਤਾ ਅਤੇ ਡਾ. ਨਰੇਸ਼ ਪਰੂਥੀ, ਬੂਟਾ ਰਾਮ ਕਾਮਰਾ ਆਦਿ ਹਾਜ਼ਰ ਸਨਇਸ ਮੌਕੇ ਗੁਰਤੇਜ ਸਿੰਘ ਢਿੱਲੋਂ ਨੇ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:people known the benefits of family planning on the World Population Day in mukatsar