ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ ਦੇ ਲੋਕਾਂ ਨੂੰ ‘ਨਮੋ’ ਤੇ ‘ਨਿਆਇ’ ਨਹੀਂ, ਮੁੱਖ ਮਸਲਿਆਂ ਦਾ ਹੱਲ ਚਾਹੀਦੈ: ਖਹਿਰਾ

​​​​​​​ਪੰਜਾਬ ਦੇ ਲੋਕਾਂ ਨੂੰ ‘ਨਮੋ’ ਤੇ ‘ਨਿਆਇ’ ਨਹੀਂ, ਮੁੱਖ ਮਸਲਿਆਂ ਦਾ ਹੱਲ ਚਾਹੀਦੈ: ਖਹਿਰਾ

––  ‘ਬੇਅਦਬੀ ਤੇ ਬਰਗਾੜੀ ਪੁਲਿਸ ਗੋਲੀਕਾਂਡ ਲਈ ਜ਼ਿੰਮੇਵਾਰ ਬਾਦਲਾਂ ਨੂੰ ਨਤੀਜੇ ਭੁਗਤਣੇ ਪੈਣਗੇ’

 

 

ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਇਸ ਵੇਲੇ ਆਰ–ਪਾਰ ਦੀ ਲੜਾਈ ਲੜ ਰਹੇ ਹਨ। ਦੋ ਵਾਰ ਭੁਲੱਥ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਸ੍ਰੀ ਖਹਿਰਾ ਨੇ ਇਸੇ ਵਰ੍ਹੇ ਜਨਵਰੀ ’ਚ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਕੇ ਆਪਣੀ ਵੱਖਰੀ ਪਾਰਟੀ ਬਣਾ ਲਈ ਸੀ। ਉਨ੍ਹਾਂ ਨੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵੀ ਬਣਾਇਆ ਹੈ, ਜਿਸ ਵਿੱਚ ਛੇ ਪਾਰਟੀਆਂ ਸ਼ਾਮਲ ਹਨ। ‘ਹਿੰਦੁਸਤਾਨ ਟਾਈਮਜ਼’ ਨਾਲ ਉਨ੍ਹਾਂ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼:

 

 

ਸ੍ਰੀ ਸੁਖਪਾਲ ਸਿੰਘ ਖਹਿਰਾ ਨੇ ਸੁਆਲਾਂ ਦੇ ਜੁਆਬ ਦਿੰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਲਈ ਚਲੰਤ ਤੇ ਭਖਵੇਂ ਮਸਲੇ ਅਹਿਮ ਹਨ। ਆਮ ਲੋਕਾਂ ਨੂੰ ਨਸ਼ਿਆਂ ਦੀ ਸਮੱਸਿਆ, ਕਿਸਾਨ ਖ਼ੁਦਕੁਸ਼ੀਆਂ, ਬੇਰੁਜ਼ਗਾਰੀ ਤੇ ਕਰਜ਼ੇ ਦੀ ਫ਼ਿਕਰ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ‘ਨਮੋ’ ਅਤੇ ਕਾਂਗਰਸ ਦੇ ‘ਨਿਆਇ’ ਨਾਅਰਿਆਂ ਵੱਲ ਧਿਆਨ ਦੇਣ ਦਾ ਸਮਾਂ ਪੰਜਾਬ ’ਚ ਕਿਸੇ ਕੋਲ ਨਹੀਂ ਹੈ। ਇਹ ਨਾਅਰੇ ਸਿਰਫ਼ ‘ਹੈਸ਼–ਟੈਗ’ ਹਨ ਤੇ ਸਿਆਸੀ ਢਕਵੰਜ ਤੋਂ ਵੱਧ ਹੋਰ ਕੁਝ ਨਹੀਂ ਹਨ।

 

 

ਸ੍ਰੀ ਖਹਿਰਾ ਨੇ ਅੱਗੇ ਕਿਹਾ ਕਿ ਬਰਗਾੜੀ ਬੇਅਦਬੀ ਕਾਂਡ ਤੇ ਪੁਲਿਸ ਗੋਲੀਕਾਂਡ ਹਾਲੇ ਵੀ ਪੰਜਾਬ ਵਿੱਚ ਭਖਵੇਂ ਮੁੱਦੇ ਹਨ। ਜਿਸ ਤਰੀਕੇ ਅਕਾਲੀਆਂ ਨੇ SIT (Special Investigation Team – ਵਿਸ਼ੇਸ਼ ਜਾਂਚ ਟੀਮ) ਦੇ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਕਰਵਾਇਆ ਹੈ; ਉਸਤੋਂ ਆਮ ਜਨਤਾ ਦੀਆਂ ਭਾਵਨਾਵਾਂ ਨੂੰ ਵੱਡੀ ਠੇਸ ਪੁੱਜੀ ਹੈ। ‘ਸਭ ਨੂੰ ਪਤਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਤੇ ਪੁਲਿਸ ਗੋਲੀ ਕਾਂਡ ਬਾਦਲ ਪਰਿਵਾਰ ਹੀ ਜ਼ਿੰਮੇਵਾਰ ਹੈ; ਉਸ ਦਾ ਖ਼ਮਿਆਜ਼ਾ ਤਾਂ ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਨੂੰ ਭੁਗਤਣਾ ਹੀ ਪੈਣਾ ਹੈ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:People of Punjab dont need Namo and Nyay but solution of their problems Khaira