ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਦੇ ਸ਼ੱਕ ਕਾਰਨ ਪਰੇਸ਼ਾਨ ਕਰਦੇ ਸਨ ਲੋਕ – ਮੁਸਲਿਮ ਨੌਜਵਾਨ ਵੱਲੋਂ ਖੁਦਕੁਸ਼ੀ

ਕੋਰੋਨਾ ਦੇ ਸ਼ੱਕ ਕਾਰਨ ਪਰੇਸ਼ਾਨ ਕਰਦੇ ਸਨ ਲੋਕ – ਮੁਸਲਿਮ ਨੌਜਵਾਨ ਵੱਲੋਂ ਖੁਦਕੁਸ਼ੀ

ਕੋਰੋਨਾ ਵਾਇਰਸ ਦੇ ਸ਼ੱਕ ਦੇ ਚੱਲਦਿਆਂ ਪਿੰਡ ਦੇ ਲੋਕਾਂ ਵੱਲੋਂ ਕਥਿਤ ਤੌਰ ਤੇ ਪ੍ਰੇਸ਼ਾਨ ਕੀਤੇ ਜਾਣ ਤੇ ਇੱਕ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਮਿਲਿਆ ਹੈ ।

 

 

ਇਕੱਤਰ ਕੀਤੀ ਗਈ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਪਿੰਡ ਬੰਨਗੜ੍ਹ ਵਿੱਚ 36 ਸਾਲਾ ਨੌਜਵਾਨ ਦਿਲਸ਼ਾਦ ਉਰਫ਼ ਵਿਪਨ ਰਹਿੰਦਾ ਸੀ। ਪਿਛਲੇ ਦਿਨੀਂ ਤਬਲੀਗੀ ਜਮਾਤ ਦੇ ਕੁਝ ਆਗੂਆਂ ਵੱਲੋਂ ਇਲਾਕੇ ਵਿੱਚ ਪੁੱਜਣ ਦੀਆਂ ਅਫਵਾਹਾ ਦਾ ਵੀ ਜ਼ੋਰ ਸੀ

 

 

ਸੂਤਰਾਂ ਮੁਤਾਬਕ ਉਕਤ ਨੌਜਵਾਨ ਬੰਨਗੜ੍ਹ ਦੀ ਮਸਜਿਦ ਵਿੱਚ ਨਮਾਜ ਪੜ੍ਹਨ ਜਾਂਦਾ ਸੀ ਅਤੇ ਜਿਨ੍ਹਾਂ ਦਿਨਾਂ ਵਿੱਚ ਤਬਲੀਗੀ ਜਮਾਤ ਦੇ ਆਗੂਆਂ ਦਾ ਰੌਲਾ ਪੈ ਰਿਹਾ ਸੀ ਉਨ੍ਹਾਂ ਦਿਨਾਂ ਵਿੱਚ ਇਸ ਕੋਲ ਦੇਹਲਾ ਪਿੰਡ ਦਾ ਇੱਕ ਵਿਅਕਤੀ ਜੋ ਕਿ ਬੱਦੀ ਹਿਮਾਚਲ ਪ੍ਰਦੇਸ਼ ਤੋਂ ਵਾਪਸ ਆਇਆ ਸੀ ਅਤੇ ਬਾਰਡਰ ਸੀਲ ਹੋਣ ਕਾਰਨ ਘਰ ਨਹੀਂ ਪਹੁੰਚ ਸਕਿਆ ਅਤੇ ਰਾਤ ਇਸਦੇ ਕੋਲ੍ਹ ਰਿਹਾ ਸੀ ।

 

 

ਰੌਲਾ ਪੈਣ ਤੋਂ ਬਾਅਦ ਪ੍ਰਸ਼ਾਸਨ ਨੇ ਦੋਹਾਂ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕਰ ਲਿਆ ਸੀ ਅਤੇ ਉਨ੍ਹਾਂ ਦੇ ਕੋਰੋਨਾ ਨਾਲ ਸਬੰਧਤ ਲੋੜੀਂਦੇ ਟੈਸਟ ਵੀ ਕੀਤੇ ਗਏ ਸਨ ਜੋ ਕਿ ਨੈਗਟਿਵ ਆਏਸਨ ।

 

 

ਕੁਲਵਿੰਦਰ ਭਾਟੀਆ ਦੀ ਰਿਪੋਰਟ ਮੁਤਾਬਕ ਤਿੰਨ ਦਿਨ ਪ੍ਰਸ਼ਾਸਨ ਕੋਲ ਰਹਿਣ ਤੋਂ ਬਾਅਦ ਦੋ ਦਿਨ ਪਹਿਲਾਂ ਹਸਪਤਾਲ ਤੋਂ ਮ੍ਰਿਤਕ ਆਪਣੇ ਘਰ ਵਾਪਸ ਆ ਗਿਆ ਸੀ । ਦਿਲਸ਼ਾਦ ਦੀ ਮਾਤਾ ਓੂਸ਼ਾ ਦੇਵੀ ਅਨੁਸਾਰ ਓਕਤ ਨੂੰ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਵਾਰ ਵਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਦੇ  ਚੱਲਦਿਆਂ ਦਿਲਸ਼ਾਦ ਨੇ ਫਾਹਾ ਲਗਾ ਕੇ ਅਤੇ ਆਪਣੀ ਨਸ ਕੱਟ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ

 

 

ਦਿਲਸ਼ਾਦ ਸੱਤ ਭੈਣਾਂ ਦਾ ਇਕੱਲਾ ਭਰਾ ਸੀ ਅਤੇ ਉਹ ਆਪਣੇ ਪਿੱਛੇ ਪਤਨੀ ਅਤੇ ਪੰਜ ਸਾਲ ਦੇ ਬੱਚੇ ਨੂੰ ਛੱਡ ਗਿਆ ਹੈ । ਮੌਕੇ ਤੇ ਮਹਿਤਪੁਰ ਚੌਕੀ ਤੋਂ ਇੰਚਾਰਜ ਏਐੱਸਆਈ ਕੁਲਦੀਪ ਨੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਖਬਰ ਲਿਖੇ ਜਾਣ ਤੱਕ ਪੋਸਟਮਾਰਟਮ ਲਈ ਲਾਸ਼ ਨੂੰ ਲਿਜਾਇਆ ਗਿਆ ਸੀ । ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਮੁਢਲੀ ਜਾਂਚ ਤੋਂ ਬਾਅਦ ਹੀ ਕੋਈ ਗੱਲ ਦੱਸਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:People were harassing on doubt of Corona Muslim Youth commits suicide