ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ਦੀਆਂ ਮੀਟਿੰਗਾਂ ਦਾ ਦੌਰ, ਇਨ੍ਨਾਂ ਮੁੱਦਿਆਂ ’ਤੇ ਦਿੱਤਾ ‘ਜ਼ੋਰ’

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਰਾਜ ਸਲਾਹਕਾਰ ਕੌਂਸਲ (ਪੀ.ਐਸ..ਸੀ) ਨੂੰ ਖੇਤੀਬਾੜੀ ਅਤੇ ਇਸ ਨਾਲ ਸਬੰਧਤ ਖੇਤਰਾਂ ਉੱਤੇ ਧਿਆਨ ਕੇਂਦਰਤ ਕਰਨ ਲਈ ਕਿਹਾ ਹੈ ਤਾਂ ਜੋ ਖੇਤੀ ਅਧਾਰਤ ਅਰਥਚਾਰੇ ਨੂੰ ਹੋਰ ਪ੍ਰਫੁੱਲਿਤ ਕੀਤਾ ਜਾ ਸਕੇ।

 

ਇਥੇ ਵੀਰਵਾਰ ਦੀ ਸਾਮ ਨੂੰ ਪੀ.ਐਸ..ਸੀ ਦੀ ਦੂਜੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਚੰਗੀ ਕਾਰਜ ਮੁਖੀ ਨੀਤੀ ਤਿਆਰ ਕਰਨ ਦੀ ਲੋੜ ਦੀ ਵਕਾਲਤ ਕੀਤੀ ਤਾਂ ਜੋ ਫਾਰਮਾ, ਆਈਟੀ, ਆਟੋ ਖੇਤਰਾਂ ਵਿਚ ਵੱਡੇ ਨਿਵੇਸ਼ਕਾਂ ਨੂੰ ਖਿੱਚਿਆ ਜਾ ਸਕੇ।

 

ਸੂਬੇ ਵਿੱਚ ਉਦਯੋਗਿਕ ਵਿਕਾਸ ਅਤੇ ਰਵਾਇਤੀ ਢੰਗਾਂ ਦੀ ਖੇਤੀ ਕਾਰਨ ਖੇਤੀਬਾੜੀ ਖੇਤਰ ਵਿੱਚ ਆਈ ਰੁਜਗਾਰ ਦੀ ਖੜੋਤ ਦੇ ਮੱਦੇਨਜਰ ਨੌਜਵਾਨਾਂ ਲਈ ਹੋਰ ਖੇਤਰਾਂ ' ਰੁਜ਼ਗਾਰ ਮੌਕੇ ਤਲਾਸ਼ਣ 'ਤੇ ਜ਼ੋਰ ਦਿੰਦਿਆਂ ਉਨਾਂ ਕਿਹਾ ਕਿ ਪੜਾਅ ਵਾਰ ਵਿਭਿੰਨਤਾ ਲਈ ਸਮਾਂਬੱਧ ਕਾਰਜ ਯੋਜਨਾਵਾਂ ਅਖਤਿਆਰ ਕਰਨਾ ਹੀ ਸਮੇਂ ਦੀ ਮੰਗ ਹੈ।

 

ਮੁੱਖ ਮੰਤਰੀ ਨੇ ਮਾਹਰਾਂ ਨੂੰ ਆਪਣੇ ਤਜਰਬੇ ਅਤੇ ਮੁਹਾਰਤ ਨੂੰ ਵਰਤ ਕੇ ਸੂਬਾ ਸਰਕਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਤਾਂ ਜੋ ਪ੍ਰਸ਼ਾਸਕੀ ਸੁਧਾਰਾਂ ਹਿੱਤ ਤਿਆਰ ਕੀਤੀ ਸੁਚੱਜੀ ਰੂਪਰੇਖਾ ਨੂੰ ਲਾਗੂ ਕੀਤੇ ਜਾਣ ਲਈ ਸਰਕਾਰ ਅਤੇ ਨਾਗਰਿਕਾਂ ਦੀ ਸਮੂਲੀਅਤ ਨੂੰ ਯਕੀਨੀ ਬਣਾਇਆ ਜਾ ਸਕੇ।

 

ਉਨਾਂ ਨੌਜਵਾਨੀ ਨੂੰ ਤਰੱਕੀ ਦੀ ਲੀਹਾਂ 'ਤੇ ਪਾਉਣ ਲਈ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਅਤੇ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕਰਨ ਲਈ ਵੀ ਮੈਂਬਰਾਂ ਤੋਂ ਸੁਝਾਅ ਮੰਗੇ ਤਾਂ ਜੋ ਨੌਜਵਾਨਾਂ ਨੂੰ ਸੂਬੇ ਦੀ ਪ੍ਰਗਤੀ ਦਾ ਅਨਿੱਖੜਾ ਅੰਗ ਬਣਾਇਆ ਜਾ ਸਕੇ।

 

ਉਨਾਂ ਪੀ.ਐਸ..ਸੀ ਦੇ ਮੈਂਬਰਾਂ ਨੂੰ ਆਪਸ ਵਿੱਚ ਸੁਚੱਜਾ ਤਾਲਮੇਲ ਬਣਾ ਕੇ ਕੰਮ ਕਰਨ ਅਤੇ ਕਾਮਯਾਬ ਸੁਝਾਵਾਂ ਦੇ ਲਾਗੂ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਵੀ ਮੁੱਖ ਸਕੱਤਰ ਨੂੰ ਤਾਕੀਦ ਕੀਤੀ।

 

ਇਸ ਮੀਟਿੰਗ ਦੌਰਾਨ ਸੂਬੇ ਨੂੰ ਦਰਪੇਸ਼ ਚੁਣੌਤੀਆਂ ਅਤੇ ਇਨਾਂ ਨਾਲ ਨਜਿੱਠਣ ਲਈ ਸੁਯੋਗ ਪਹੁੰਚ ਅਖਤਿਆਰ ਕੀਤੇ ਜਾਣ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਜੋ ਸੂਬੇ ਦੀ ਪੁਰਾਣੀ ਸਾਨ ਨੂੰ ਮੁੜ ਸੁਰਜੀਤ ਕਰਕੇ ਰਾਜ ਨੂੰ ਸਮਾਜਕ ਤੇ ਆਰਥਿਕ ਖੇਤਰ ਵਿਚ ਦੇਸ ਦਾ ਮੋਹਰੀ ਸੂਬਾ ਬਣਾਇਆ ਜਾ ਸਕੇ।

 

ਇਸ ਦੌਰਾਨ ਅਮਰੀਕਾ ਦੀ ਹੌਪਕਿਨਜ ਯੂਨੀਵਰਸਿਟੀ ਤੋਂ ਪ੍ਰੋ. ਦਿਵੇਸ ਕਪੂਰ ਨੇ ਸਰਕਾਰ ਨੂੰ ਆਪਣੀਆਂ ਮੌਜੂਦਾ ਚੁਣੌਤੀਆਂ ਨਾਲ ਨਜਿੱਠਣ ਲਈ ਨੀਤੀ ਅਤੇ ਢਾਂਚਾਗਤ ਤਬਦੀਲੀਆਂ ਅਪਣਾਉਣ ਦੀ ਲੋੜ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਜਿਸ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਗਿਰਾਵਟ, ਕਿਸਾਨਾਂ ਦੀ ਆਮਦਨ ਵਿੱਚ ਰਹੀ ਖੜੋਤ ਅਤੇ ਲੋੜਾਂ ਸਮੇਤ ਆਰਥਿਕ ਵਿਕਾਸ ਨੂੰ ਤੇਜ ਕਰਨ ਲਈ ਸਹਿਰੀ ਵਿਕਾਸ 'ਤੇ ਵਧੇਰੇ ਧਿਆਨ ਕੇਂਦਰ ਕੀਤਾ ਗਿਆ।

 

ਇਸ ਦੌਰਾਨ ਸਕੂਲ ਸਿੱਖਿਆ, ਖੇਤੀਬਾੜੀ, ਯੁਵਾ ਰੁਝੇਵਿਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਜੁੜੇ ਵੱਖ-ਵੱਖ ਪਹਿਲੂਆਂ 'ਤੇ ਵੀ ਵਿਚਾਰ ਕੀਤਾ ਗਿਆ। ਮੈਂਬਰਾਂ ਨੇ ਰਾਜ ਨੂੰ ਮੁੜ ਪੈਰਾਂ 'ਤੇ ਕਰਨ ਅਤੇ ਇਸ ਦੀ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਸਬੰਧੀ ਸੰਭਾਵਨਾਵਾਂ ਦਾ ਲਾਭ ਉਠਾਉਣ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ।

 

ਜਿਕਰਯੋਗ ਹੈ ਕਿ ਪੀਐਸਏਸੀ ਦਾ ਗਠਨ ਪਿਛਲੇ ਸਾਲ ਰਾਜ ਸਰਕਾਰ ਨੇ ਪ੍ਰਸ਼ਾਸਨ ਦੇ ਅਹਿਮ ਖੇਤਰਾਂ ਵਿਚ ਤਬਦੀਲੀ ਕਰਨ ਅਤੇ ਪੰਜਾਬ ਦੇ ਸਰਵਪੱਖੀ ਵਿਕਾਸ ਦੀ ਪ੍ਰਕਿਰਿਆ ਨੂੰ ਤੇਜ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਸੀ।

 

ਮੀਟਿੰਗ ਵਿੱਚ ਬੋਰਡ ਦੇ ਮੈਂਬਰ ਜੌਹਨ ਹੋਪਕਿੰਜ ਯੂਨੀਵਰਸਿਟੀ (ਅਮਰੀਕਾ) ਦੇ ਪ੍ਰੋ ਦੇਵੇਸ ਕਪੂਰ, ਰਾਵੀ ਵੈਂਕਟੇਸਾਨ, ਟੀ ਨੰਦਾ ਕੁਮਾਰ, ਯਾਮਿਨੀ ਅਈਅਰ ਤੇ ਡਾ ਗਿਆਨੇਂਦਰਾ ਬਡਗਿਆਨ ਤੋਂ ਇਲਾਵਾ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਧੀਕ ਮੁੱਖ ਸਕੱਤਰ ਪ੍ਰਸਾਸਕੀ ਸੁਧਾਰ ਵਿਨੀ ਮਹਾਜਨ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਿਸੇਸ ਸਕੱਤਰ ਪ੍ਰਸਾਸਕੀ ਸੁਧਾਰ ਰਵੀ ਭਗਤ ਤੇ ਡਾਇਰੈਕਟਰ ਪ੍ਰਸਾਸਕੀ ਸੁਧਾਰ ਪਰਮਿੰਦਰ ਪਾਲ ਸਿੰਘ ਹਾਜ਼ਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Period of Punjab Government meetings