ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ ‘ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ` ਵਿਰੁੱਧ ਪਟੀਸ਼ਨ ਵਾਪਸ ਲਈ, ਬਿਹਾਰ `ਚ ਕੇਸ ਦਰਜ ਕਰਨ ਦੇ ਹੁਕਮ

ਪੰਜਾਬ `ਚ ‘ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ` ਵਿਰੁੱਧ ਪਟੀਸ਼ਨ ਵਾਪਸ ਲਈ

ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ `ਚ ਘਿਰ ਕੇ ਬਹੁ-ਚਰਚਿਤ ਹੋ ਚੁੱਕੀ ਫਿ਼ਲਮ ‘ਦਿ ਐਕਸੀਡੈਂਟਲ ਪ੍ਰਾਈਮ-ਮਿਨਿਸਟਰ` (ਚਾਣਚੱਕ ਬਣੇ ਪ੍ਰਧਾਨ ਮੰਤਰੀ) ਵਿਰੁੱਧ ਕਾਂਗਰਸੀ ਆਗੂ ਅਨੁਮੀਤ ਸਿੰਘ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ `ਚ ਦਾਇਰ ਕੀਤੀ ਪਟੀਸ਼ਨ ਅੱਜ ਵਾਪਸ ਲੈ ਲਈ ਗਈ।


ਸ੍ਰੀ ਅਨੁਮੀਤ ਸਿੰਘ ਨੇ ਕਿਹਾ ਕਿ ਅਜਿਹੀ ਇੱਕ ਪਟੀਸ਼ਨ ਦਿੱਲੀ ਹਾਈ ਕੋਰਟ ਨੇ ਬੀਤੇ ਦਿਨੀਂ ਰੱਦ ਕੀਤੀ ਹੈ, ਜਿਸ ਕਾਰਨ ਉਨ੍ਹਾਂ ਹੁਣ ਆਪਣੀ ਪਟੀਸ਼ਨ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ।


ਇੱਥੇ ਵਰਨਣਯੋਗ ਹੈ ਕਿ ਕਾਂਗਰਸ ਪਾਰਟੀ ਇਸ ਫਿ਼ਲਮ ਦਾ ਜ਼ੋਰਦਾਰ ਵਿਰੋਧ ਕਰ ਰਹੀ ਹੈ। ਇਹ ਫਿ਼ਲਮ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਜੀਵਨ `ਤੇ ਆਧਾਰਤ ਹੈ ਪਰ ਇਸ ਨੂੰ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਹਿ ਚੁੱਕੇ ਸ੍ਰੀ ਸੰਜੇ ਬਾਰੂ ਦੇ ਦ੍ਰਿਸ਼ਟੀਕੋਣ ਤੋਂ ਤਿਆਰ ਕੀਤਾ ਗਿਆ ਹੈ ਕਿਉਂਕਿ ਇਹ ਫਿ਼ਲਮ ਉਨ੍ਹਾਂ ਦੀ ਇਸੇ ਨਾਂਅ ਦੀ ਪੁਸਤਕ `ਤੇ ਹੀ ਆਧਾਰਤ ਹੈ।


ਉੱਧਰ ਬਿਹਾਰ `ਚ ਇੱਕ ਅਦਾਲਤ ਨੇ ਇੱਕ ਵਕੀਲ ਸੁਧੀਰ ਓਝਾ ਦੀ ਪਟੀਸ਼ਨ `ਤੇ ਸੁਣਵਾਈ ਕਰਦਿਆਂ ਫਿ਼ਲਮ ਅਦਾਕਾਰ ਅਨੁਪਮ ਖੇਰ, ਫਿ਼ਲਮਸਾਜ਼, ਨਿਰਮਾਤਾ-ਨਿਰਦੇਸ਼ਕ ਸਮੇਤ ਕੁੱਲ 14 ਜਣਿਆਂ ਵਿਰੁੱਧ ਕੇਸ ਦਾਇਰ ਕਰਨ ਦੇ ਹੁਕਮ ਜਾਰੀ ਕੀਤੇ ਹਨ।


ਡਾ. ਮਨਮੋਹਨ ਸਿੰਘ ਕਾਰਨ ਇਸ ਫਿ਼ਲਮ ਦੀ ਚਰਚਾ ਪੰਜਾਬ ਤੇ ਸਮੁੱਚੇ ਵਿਸ਼ਵ `ਚ ਵੱਸਦੇ ਪੰਜਾਬੀਆਂ ਵਿੱਚ ਹੋਣੀਆਂ ਸੁਭਾਵਕ ਹੈ।   

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like (ਲਾਈਕ) ਕਰੋ

https://www.facebook.com/hindustantimespunjabi/

 

ਅਤੇ

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ

https://twitter.com/PunjabiHT ਟਵਿਟਰ ਪੇਜ ਨੂੰ ਹੁਣੇ ਹੀ Follow (ਫ਼ਾਲੋ) ਕਰੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petition withdrawn from Pb Hry High Court in The Accidental Prime Minister