ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ ਪੈਟਰੋਲ-ਡੀਜ਼ਲ ਸਸਤਾ ਕਰਨ ਬਾਰੇ ਫ਼ੈਸਲਾ ਅੱਜ, ਕੈਪਟਨ ਨੇ ਸੱਦੀ ਮੀਟਿੰਗ

ਪੰਜਾਬ `ਚ ਪੈਟਰੋਲ-ਡੀਜ਼ਲ ਸਸਤਾ ਕਰਨ ਬਾਰੇ ਫ਼ੈਸਲਾ ਅੱਜ, ਕੈਪਟਨ ਨੇ ਸੱਦੀ ਮੀਟਿੰਗ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੈਟਰੋਲੀਅਮ ਪਦਾਰਥਾਂ ਤੋਂ ਵੈਟ ਘਟਾਉਣ ਬਾਰੇ ਕੋਈ ਫ਼ੈਸਲਾ ਲੈਣ ਲਈ ਸੋਮਵਾਰ ਨੂੰ ਮੀਟਿੰਗ ਸੱਦ ਲਈ ਹੈ। ਇਸ ਮੀਟਿੰਗ `ਚ ‘ਵੈਟ` (ਵੈਲਿਯੂ ਐਡਡ ਟੈਕਸ) ਵਿੱਚ ਕਮੀ ਕਰ ਕੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਦੀ ਸੰਭਾਵਨਾ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਦਰਅਸਲ, ਪੰਜਾਬ `ਚ ਵੈਟ ਨੂੰ ਲੈ ਕੇ ਇਸ ਲਈ ਵੀ ਹੰਗਾਮਾ ਚੱਲ ਰਿਹਾ ਹੈ ਕਿਉਂਕਿ ਸਾਰੇ ਗੁਆਂਢੀ ਰਾਜਾਂ ਦੇ ਮੁਕਾਬਲੇ ਪੰਜਾਬ `ਚ ਪੈਟਰੋਲ `ਤੇ ਵੈਟ ਬਹੁਤ ਜਿ਼ਆਦਾ ਹੈ ਤੇ ਡੀਜ਼ਲ ਵੀ ਕੁਝ ਰਾਜਾਂ ਦੇ ਮੁਕਾਬਲੇ ਮਹਿੰਗਾ ਹੈ। ਪੰਜਾਬ `ਚ ਪੈਟਰੋਲ ਤੇ ਡੀਜ਼ਲ ਸਸਤਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੇ ਵੀ ਦੋ ਦਿਨਾਂ ਦਾ ਅਲਟੀਮੇਟਮ ਦਿੱਤਾ ਹੋਇਆ ਹੈ।


ਉਂਝ ਪੰਜਾਬ `ਚ ਜੇ ‘ਵੈਟ` ਦਰਾਂ ਦੇ ਇਤਿਹਾਸ `ਤੇ ਰਤਾ ਬਾਰੀਕੀ ਨਾਲ ਝਾਤ ਪਾਈ ਜਾਵੇ, ਤਾਂ ਸਾਲ 2007 `ਚ ਸ਼੍ਰੋਮਣੀ਼ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਗੱਠਜੋੜ ਸਰਕਾਰ ਕਾਇਮ ਹੋਣ ਤੋਂ ਬਾਅਦ ਪੰਜਾਬ `ਚ ਵੈਟ `ਚ ਤਿੱਖਾ ਵਾਧਾ ਹੋਇਆ ਸੀ। ਸਾਲ 2008 `ਚ ਪੰਜਾਬ `ਚ ਪੈਟਰੋਲ `ਤੇ ਵੈਟ 27.5 ਫ਼ੀ ਸਦੀ ਸੀ ਤੇ ਡੀਜ਼ਲ `ਤੇ ਇਹ 8.8 ਫ਼ੀ ਸਦੀ ਸੀ ਪਰ ਸਾਲ 2016-17 ਵੇਲੇ ਜਦੋਂ ਅਕਾਲੀ ਸੱਤਾ ਤੋਂ ਲਾਂਭੇ ਹੋਏ, ਤਦ ਡੀਜ਼ਲ `ਤੇ ਵੈਟ ਦੁੱਗਣਾ ਹੋ ਕੇ 17 ਫ਼ੀ ਸਦੀ ਹੋ ਚੁੱਕਾ ਸੀ ਤੇ ਪੈਟਰੋਲ `ਤੇ ਇਹ 37 ਫ਼ੀ ਸਦੀ ਸੀ, ਜੋ ਸਮੁੱਚੇ ਉੱਤਰੀ ਭਾਰਤ `ਚ ਸਭ ਤੋਂ ਵੱਧ ਹੈ।


ਪਿਛਲੇ ਸਾਲ ਤੋਂ ਤੇਲ ਕੀਮਤਾਂ ਉਂਝ ਹੀ ਕੌਮਾਂਤਰੀ ਬਾਜ਼ਾਰ `ਚ ਹੀ ਉਤਾਂਹ ਵੱਲ ਨੂੰ ਜਾ ਰਹੀਆਂ ਹਨ। ਕਾਂਗਰਸ ਸਰਕਾਰ ਨੇ ਵੈਟ ਦਰਾਂ `ਚ ਕੋਈ ਤਬਦੀਲੀ ਨਹੀਂ ਕੀਤੀ।


ਪੈਟਰੋਲ ਤੇ ਡੀਜ਼ਲ `ਤੇ ਲੱਗਣ ਵਾਲੇ ਵੈਟ ਕਾਰਨ ਸਾਲ 2014-15 ਦੌਰਾਨ ਪੰਜਾਬ ਨੂੰ 4,179 ਕਰੋੜ ਰੁਪਏ ਦੀ ਆਮਦਨ ਹੋਈ ਸੀ ਤੇ 2017-18 ਦੌਰਾਨ ਇਹ ਵਧ ਕੇ 5,658 ਕਰੋੜ ਰੁਪਏ ਹੋ ਗਈ ਹੈ। ਇਸ ਦੇ ਮੁਕਾਬਲੇ ਹਰਿਆਣਾ ਨੂੰ 2014-17 ਦੌਰਾਨ ਇਹ ਆਮਦਨ ਇਸੇ ਸਮੇਂ ਦੌਰਾਨ 5,112 ਕਰੋੜ ਰੁਪਏ ਤੋਂ ਵਧ ਕੇ 7,655 ਕਰੋੜ ਰੁਪਏ ਹੋ ਗਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol Diesel may be cheaper today in Punjab