ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ ਸਸਤੇ ਹੋਣਗੇ ਪੈਟਰੋਲ-ਡੀਜ਼ਲ

ਪੰਜਾਬ `ਚ ਸਸਤੇ ਹੋਣਗੇ ਪੈਟਰੋਲ-ਡੀਜ਼ਲ

ਪੰਜਾਬ ਤੇ ਕਰਨਾਟਕ `ਚ ਪੈਟਰੋਲ ਅਤੇ ਡੀਜ਼ਲ ਛੇਤੀ ਹੀ ਸਸਤੇ ਹੋ ਜਾਣਗੇ। ਇਹ ਖ਼ੁਸ਼ਖ਼ਬਰੀ ਭਰਪੂਰ ਜਾਣਕਾਰੀ ਕੁੱਲ ਹਿੰਦ ਕਾਂਗਰਸ ਕਮੇਟੀ (ਏਆਈਸੀਸੀ) ਦੇ ਹਿਮਾਚਲ ਪ੍ਰਦੇਸ਼ ਲਈ ਇੰਚਾਰਜ ਰਜਨੀ ਪਾਟਿਲ ਨੇ ਦਿੱਤੀ।


ਪ੍ਰਸ਼ਨਾਂ ਦੇ ਜਵਾਬ ਦਿੰਦਿਆਂ ਸ੍ਰੀਮਤੀ ਪਾਟਿਲ ਨੇ ਦੱਸਿਆ ਕਿ ਪੰਜਾਬ ਤੇ ਕਰਨਾਟਕ `ਚ ਕਾਂਗਰਸ ਦੀਆਂ ਸਰਕਾਰਾਂ ਹਨ ਤੇ ਉੱਥੋਂ ਦੇ ਮੁੱਖ ਮੰਤਰੀਆਂ ਨੂੰ ਪੈਟਰੋਲੀਅਮ ਪਦਾਰਥਾਂ `ਤੇ ‘ਵੈਟ` (ਵੈਲਿਯੂ ਐਡਡ ਟੈਕਸ) ਘਟਾਉਣ ਦੀ ਹਦਾਇਤ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਹੈ।


ਸ੍ਰੀਮਤੀ ਪਾਟਿਲ ਨਾਲ ਇਸ ਮੌਕੇ ਹਿਮਾਚਲ ਕਾਂਗਰਸ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੂ ਤੇ ਕਾਂਗਰਸ ਵਿਧਾਇਕ ਪਾਰਟੀ ਦੇ ਆਗੂ ਮੁਕੇਸ਼ ਅਗਨੀਹੋਤਰੀ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਵੀਰਭਦਰ ਸਿੰਘ ਦੀ ਅਗਵਾਈ ਹੇਠਲੀ ਪਿਛਲੀ ਕਾਂਗਰਸ ਸਰਕਾਰ ਨੇ ਹਿਮਾਚਲ ਪ੍ਰਦੇਸ਼ `ਚ ‘ਵੈਟ` ਦੋ ਫ਼ੀ ਸਦੀ ਘਟਾਇਆ ਸੀ।


ਇੱਥੇ ਵਰਨਣਯੋਗ ਹੈ ਕਿ ਭਲਕੇ ਕਾਂਗਰਸ ਦੇ ਸੱਦੇ `ਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ `ਚ ਤਿੱਖੇ ਵਾਧੇ ਨੂੰ ਧਿਆਨ `ਚ ਰੱਖਦਿਆਂ ‘ਭਾਰਤ ਬੰਦ` ਦਾ ਾਐਲਾਨ ਕੀਤਾ ਹੋਇਆ ਹੈ। ਸ੍ਰੀਮਤੀ ਪਾਟਿਲ ਨੇ ਕਿਹਾ ਕਿ ਜਦੋਂ ਡਾ. ਮਨਮੋਹਨ ਸਰਕਾਰ ਵੇਲੇ ਤੇਲ ਕੀਮਤਾਂ `ਚ ਵਾਧਾ ਹੋਇਆ ਸੀ, ਤਦ ਵੀ ਕੀਮਤਾਂ ਇੰਨੀਆਂ ਜਿ਼ਆਦਾ ਨਹੀਂ ਵਧੀਆਂ ਸਨ ਪਰ ਨਰਿੰਦਰ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਤੇਲ ਕੀਮਤਾਂ ਅਸਮਾਨਾਂ ਨੂੰ ਛੋਹਣ ਲੱਗ ਪਈਆਂ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol Diesel will be cheaper in Punjab