ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

89 ਰੁਪਏ ਫ਼ੀ ਲਿਟਰ ਤੋਂ ਵੀ ਟੱਪੀ ਪੰਜਾਬ `ਚ ਪੈਟਰੋਲ ਦੀ ਕੀਮਤ

89 ਰੁਪਏ ਫ਼ੀ ਲਿਟਰ ਤੋਂ ਵੀ ਟੱਪੀ ਪੰਜਾਬ `ਚ ਪੈਟਰੋਲ ਦੀ ਕੀਮਤ

ਪੰਜਾਬ `ਚ ਪੈਟਰੋਲ ਦੀ ਕੀਮਤ ਸੋਮਵਾਰ ਨੂੰ 89 ਰੁਪਏ ਪ੍ਰਤੀ ਲਿਟਰ ਤੋਂ ਵੀ ਵਧ ਕੇ 89.79 ਰੁਪਏ ਹੋ ਗਈ। ਮੋਹਾਲੀ `ਚ ਡੀਜ਼ਲ ਦੀ ਕੀਮਤ ਇਸ ਵੇਲੇ 75.20 ਰੁਪਏ ਪ੍ਰਤੀ ਲਿਟਰ ਹੈ। ਇਸ ਦੌਰਾਨ ਉੱਤਰੀ ਭਾਰਤ ਦੇ ਪੈਟਰੋਲ ਪੰਪ ਮਾਲਕ ਹੁਣ ਪੈਟਰੋਲੀਅਮ ਪਦਾਰਥਾਂ `ਤੇ ਟੈਕਸਾਂ ਵਿੱਚ ਇੱਕਸਾਰਤਾ ਲਿਆਉਣ ਦੀ ਮੰਗ ਕਰ ਰਹੇ ਹਨ। ਇਸ ਤੋਂ ਪਹਿਲਾਂ ਪੈਟਰੋਲ ਤੇ ਡੀਜ਼ਲ ਦੀ ਕੀਮਤ ਇੰਨੀ ਜਿ਼ਆਦਾ ਕਦੇ ਵੀ ਨਹੀਂ ਹੋਈ।


ਪੈਟਰੋਲ ਪੰਪ ਮਾਲਕ ਮੰਗ ਕਰ ਰਹੇ ਹਨ ਕਿ ਪੰਜਾਬ ਸਰਕਾਰ ਹੋਰਨਾਂ ਸੂਬਿਆਂ ਵਾਂਗ ਸਾਰੇ ਪੈਟਰੋਲੀਅਮ ਉਤਪਾਦਾਂ `ਤੇ ਇੱਕਸਾਰ ‘ਵੈਟ` (ਵੈਲਿਯੂ ਐਡਡ ਟੈਕਸ) ਲਾਵੇ। ਹੁਣ ਪੰਜਾਬ ਤੇ ਚੰਡੀਗੜ੍ਹ `ਚ ਪੈਟਰੋਲ ਦੀ ਕੀਮਤ ਵਿਚਾਲੇ 9 ਰੁਪਏ ਦਾ ਫ਼ਰਕ ਹੋ ਗਿਆ ਹੈ। ਪੰਜਾਬ ਦੇ ਲਾਗਲੇ ਸ਼ਹਿਰਾਂ ਦੇ ਵੱਡੇ ਵਪਾਰੀ ਤੇ ਟਰਾਂਸਪੋਰਟਰ ਜਿ਼ਆਦਾਤਰ ਤੇਲ ਚੰਡੀਗੜ੍ਹ ਤੋਂ ਹੀ ਖ਼ਰੀਦਦੇ ਹਨ। ਜਿਸ ਦਾ ਖ਼ਮਿਆਜ਼ਾ ਪੈਟਰੋਲ ਪੰਪ ਮਾਲਕਾਂ ਨੂੰ ਭੁਗਤਣਾ ਪੈਂਦਾ ਹੈ। ਇਹ ਹਾਲਤ ਸੰਗਰੂਰ, ਪਟਿਆਲਾ, ਬਠਿੰਡਾ, ਗੁਰਦਾਸਪੁਰ, ਮੋਹਾਲੀ, ਫ਼ਤਿਹਗੜ੍ਹ ਸਾਹਿਬ, ਰੂਪਨਗਰ, ਹੁਸਿ਼ਆਰਪੁਰ ਤੇ ਮਾਨਸਾ ਜਿਹੇ ਪੰਜਾਬ ਦੇ ਸਾਰੇ ਹੀ ਜਿ਼ਲ੍ਹਿਆਂ ਦੇ ਪੈਟਰੋਲ ਪੰਪਾਂ ਦੀ ਹੈ। ਇੰਝ ਤੇਲ `ਤੇ ਟੈਕਸ ਵੱਧ ਹੋਣ ਕਾਰਨ ਪੰਜਾਬ ਨੂੰ ਹਰ ਸਾਲ 400 ਤੋਂ ਲੈ ਕੇ 500 ਕਰੋੜ ਰੁਪਏ ਦਾ ਨੁਕਸਾਨ ੋਹ ਰਿਹਾ ਹੈ। ਦੇਸ਼ ਵਿੱਚ ਮਹਾਰਾਸ਼ਟਰ ਤੋਂ ਬਾਅਦ ਪੰਜਾਬ ਵਿੱਚ ਪੈਟਰੋਲ `ਤੇ ਸਭ ਤੋਂ ਵੱਧ 35.12 ਰੁਪਏ ਦਾ ਟੈਕਸ ਲਾਇਆ ਜਾਂਦਾ ਹੈ।


ਪੰਜਾਬ `ਚ ਇਸ ਵੇਲੇ ਡੀਜ਼ਲ `ਤੇ 16.74 ਫ਼ੀ ਸਦੀ ਟੈਕਸ ਲਾਇਆ ਜਾ ਰਿਹਾ ਹੈ। ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਤੇ ਚੰਡੀਗੜ੍ਹ `ਚ ਪੈਟਰੋਲ `ਤੇ ਕ੍ਰਮਵਾਰ 26.25, 24.43, 27 ਤੇ 19.74 ਫ਼ੀ ਸਦੀ ਟੈਕਸ ਲਾਇਆ ਜਾ ਰਿਹਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol price in Punjab is now Rs 89 per litre