ਅਗਲੀ ਕਹਾਣੀ

ਪੰਜਾਬ ਦੇ ਪੈਟਰੋਲ-ਪੰਪ ਮਨਾ ਰਹੇ ਕਾਲੀ ਦੀਵਾਲੀ

ਪੰਜਾਬ ਦੇ ਪੈਟਰੋਲ-ਪੰਪ ਮਨਾ ਰਹੇ ਕਾਲੀ ਦੀਵਾਲੀ

ਪੰਜਾਬ ਦੇ ਪੈਟਰੋਲ-ਪੰਪ ਮਾਲਕ ਇਸ ਵਾਰ ਕਾਲੀ ਦੀਵਾਲੀ ਮਨਾ ਰਹੇ ਹਨ। ਉਹ ਰੋਸ ਵਜੋਂ ਸੋਮਵਾਰ ਤੋਂ ਰੋਜ਼ਾਨਾ ਸ਼ਾਮੀਂ 7 ਵਜੇ ਤੋਂ ਲੈ ਕੇ 7:30 ਵਜੇ ਤੱਕ ਬੱਤੀਆਂ ਬੰਦ ਕਰ ਕੇ ਬਹਿ ਜਾਂਦੇ ਹਨ ਤੇ ਕਿਸੇ ਵਾਹਨ `ਚ ਪੈਟਰੋਲ-ਡੀਜ਼ਲ ਨਹੀਂ ਪਾਇਆ ਜਾਂਦਾ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵੇਲੇ ਅਜਿਹਾ ਕਾਨੁੰਨ ਲਾਗੂ ਹੈ ਕਿ ਕਿਸੇ ਵੀ ਹਾਲਤ `ਚ ਪੈਟਰੋਲ-ਡੀਜ਼ਲ ਖੁੱਲ੍ਹਾ ਨਹੀਂ ਮਿਲਦਾ; ਇਹ ਸਿਰਫ਼ ਕਿਸੇ ਵਾਹਨ `ਚ ਹੀ ਪਾਇਆ ਜਾ ਸਕਦਾ ਹੈ। ਪਰ ਚੰਡੀਗੜ੍ਹ ਦੇ ਪੈਟਰੋਲ ਪੰਪਾਂ `ਤੇ ਕਿਸਾਨ ਡਰੰਮਾਂ ਦੇ ਡਰੰਮ ਭਰ ਕੇ ਡੀਜ਼ਲ ਲਿਜਾ ਰਹੇ ਹਨ; ਇਸੇ ਲਈ ਹੁਣ ਚੰਡੀਗੜ੍ਹ ਅਤੇ ਰਾਜਸਥਾਨ ਤੋਂ ਪੰਜਾਬ ਵਿੱਚ ਡੀਜ਼ਲ ਦੀ ਸਮੱਗਲਿੰਗ ਹੋ ਰਹੀ ਹੈ। ਇਹ ਡੀਜ਼ਲ ਪੰਜਾਬ `ਚ ਟਰੱਕ ਆਪਰੇਟਰਾਂ ਤੇ ਕਿਸਾਨਾਂ ਨੂੰ ਘੱਟ ਕੀਮਤ `ਤੇ ਵੇਚਿਆ ਜਾਂਦਾ ਹੈ। ਦਰਅਸਲ, ਪੰਜਾਬ ਤੇ ਚੰਡੀਗੜ੍ਹ ਦੀਆਂ ਪੈਟਰੋਲ-ਡੀਜ਼ਲ ਦਰਾਂ ਵਿੱਚ 10 ਰੁਪਏ ਪ੍ਰਤੀ ਲਿਟਰ ਦਾ ਵੱਡਾ ਫ਼ਰਕ ਹੈ।


ਅਜਿਹੇ ਕੁਝ ਕਾਰਨਾਂ ਕਰਕੇ  ਹੀ ਪੰਜਾਬ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਨੇ ਸੋਮਵਾਰ ਤੋਂ ‘ਕਾਲੀ ਦੀਵਾਲੀ` ਮਨਾਉਣ ਦਾ ਐਲਾਨ ਕੀਤਾ ਹੋਇਆ ਹੈ। ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਦੱਸਿਆ ਕਿ ਚੰਡੀਗੜ੍ਹ ਤੇ ਪੰਜਾਬ `ਚ ਪੈਟਰੋਲ-ਡੀਜ਼ਲ ਦੀ ਕੀਮਤ `ਚ ਵੱਡੇ ਫ਼ਰਕ ਕਾਰਨ ਖ਼ਾਸ ਕਰਕੇ ਸਰਹੱਦੀ ਜਿ਼ਲ੍ਹਿਆਂ ਮੋਹਾਲੀ, ਪਠਾਨਕੋਟ, ਹੁਸਿ਼ਆਰਪੁਰ, ਨਵਾਂਸ਼ਹਿਰ, ਰੋਪੜ, ਫਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ ਤੇ ਬਠਿੰਡਾ ਦੇ 1,000 ਦੇ ਲਗਭਗ ਪੈਟਰੋਲ ਪੰਪ ਲਗਭਗ ਬੰਦ ਹੋਣ ਕੰਢੇ ਪੁੱਜ ਚੁੱਕੇ ਹਨ।


ਐਕਸਾਈਜ਼ ਵਿਭਾਗ ਨੇ ਕਿਸਾਨਾਂ ਨੂੰ ਖੁੱਲ੍ਹਾ ਡੀਜ਼ਲ ਖ਼ਰੀਦਣ ਦੀ ਖੁੱਲ੍ਹ ਦਿੱਤੀ ਹੋਈ ਹੈ ਪਰ ਇਸ ਖੁੱਲ੍ਹ ਦਾ ਹੁਣ ਨਾਜਾਇਜ਼ ਫ਼ਾਇਦਾ ਉਠਾਇਆ ਜਾ ਰਿਹਾ ਹੈ। ਪੈਟਰੋਲ ਪੰਪ ਮਾਲਕ ਇਸੇ ਦਾ ਵਿਰੋਧ ਕਰ ਰਹੇ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol Pumps to go dark for 30 minutes in Punjab