ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PGI ਚੰਡੀਗੜ੍ਹ ਨੂੰ ਕੋਰੋਨਾ ਵਾਇਰਸ ਦਾ ਇਲਾਜ ਲੱਭਣ ’ਚ ਮਿਲੀ ਕੁਝ ਸਫ਼ਲਤਾ

PGI ਚੰਡੀਗੜ੍ਹ ਨੂੰ ਕੋਰੋਨਾ ਵਾਇਰਸ ਦਾ ਇਲਾਜ ਲੱਭਣ ’ਚ ਮਿਲੀ ਕੁਝ ਸਫ਼ਲਤਾ

ਇਸ ਵੇਲੇ ਜਦੋਂ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਜੂਝ ਰਹੀ ਹੈ, ਵਿਕਸਤ ਦੇਸ਼ ਵੀ ਇਸ ਵਾਇਰਸ ਦਾ ਤੋੜ ਲੱਭਣ ’ਚ ਲੱਗੇ ਹੋਏ ਹਨ। ਇਸੇ ਲੜੀ ਵਿੱਚ ਪੀਜੀਆਈ (PGI) ਚੰਡੀਗੜ੍ਹ ਦੇ ਡਾਕਟਰਾਂ ਨੇ ਇੱਕ ਸਫ਼ਲਤਾ ਹਾਸਲ ਕੀਤੀ ਹੈ। ਪੀਜੀਆਈ ਦੀ ਐਕਸਪੈਰੀਮੈਂਟਲ ਫ਼ਾਰਮਾਕੌਲੋਜੀ ਲੈਬਾਰੇਟਰੀ, ਫ਼ਾਰਮਾਕੌਲੋਜੀ ਵਿਭਾਗ ਨੇ ਦੋ ਮਹੀਨਿਆਂ ਦੀ ਮਿਹਨਤ ਪਿੱਛੋਂ ਪੰਜ ਅਜਿਹੇ ਸੰਭਾਵੀ ਟੀਚਿਆਂ ਦੀ ਸ਼ਨਾਖ਼ਤ ਕੀਤੀ ਹੈ, ਜੋ ਕੋਰੋਨਾ ਵਾਇਰਸ ਵੱਲੋਂ ਮੁੱਖੀ ਸਰੀਰ ਨੂੰ ਨੁਕਸਾਨ ਪਹੁੰਚਾਉਣ ਜਾਂ ਫੈਲਣ ਤੋਂ ਰੋਕਣਗੇ?

 

 

ਪੀਜੀਆਈ ਦੇ ਡਾਕਟਰਾਂ ਨੇ ਜਿਹੜੇ ਸੰਭਾਵੀ ਟੀਚਿਆਂ ਦੀ ਸ਼ਨਾਖ਼ਤ ਕੀਤੀ ਹੈ; ਉਨ੍ਹਾਂ ਵਿੱਚ ਨਿਊਕਲੀਓ–ਕੈਪਸਿਡ ਪ੍ਰੋਟੀਨ, ਪ੍ਰੋਟੀਜ਼ ਐਨਜ਼ਾਈਮ, ਈ–ਪ੍ਰੋਟੀਨ, ਐੱਮ ਪ੍ਰੋਟੀਨ ਅਤੇ ਸਪਾਈਕ ਪ੍ਰੋਟੀਨ ਸ਼ਾਮਲ ਹਨ। ਇਹ ਸਾਰੇ ਪ੍ਰੋਟੀਨ ਵਾਇਰਸ ਨੂੰ ਖ਼ਤਮ ਕਰਨ ਵਿੱਚ ਕਾਰਗਰ ਸਿੱਧ ਹੋ ਸਕਦੇ ਹਨ।

 

 

ਪੀਜੀਆਂਹੀ ਦੇ ਡਾਕਟਰਾਂ ਦੀ ਇਸ ਖੋਜ ਬਾਰੇ ਰੋਜ਼ਾਨਾ ‘ਅਮਰ ਉਜਾਲਾ’ ਅਖ਼ਬਾਰ ਸਮੂਹ ਨੇ ਪ੍ਰਮੁੱਖਤਾ ਨਾਲ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇਸ ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਦੀ ਦਵਾਈਦੀ ਖੋਜ ਕਰਨ ਦੀ ਦਿਸ਼ਾ ਵਿੱਚ ਇਹ ਇੱਕ ਅਹਿਮ ਕਦਮ ਹੈ ਤੇ ਇਨ–ਸਿਲੀਕੋ ਡ੍ਰੱਗ ਡਿਜ਼ਾਇਨ ਕਰਨ ਦੇ ਜਤਨ ਕੀਤੇ ਜਾ ਰਹੇ ਹਨ।

 

 

ਫ਼ਾਰਮਾਕੌਲੋਜੀ ਵਿਭਾਗ ਦੇ ਪ੍ਰੋ. ਵਿਕਾਸ ਮੇਧੀ ਦੀ ਅਗਵਾਈ ਹੇਠ ਡਾ. ਫ਼ੁਲੇਨ ਸਰਮਾ, ਨਿਸ਼ਾਂਤ ਸ਼ੇਖਰ, ਮਨੀਸ਼ਾ ਪ੍ਰਜਾਪਤ, ਡਾ. ਪ੍ਰਮੋਦ ਅਵੱਤੀ, ਡਾ. ਅਜੇ ਪ੍ਰਕਾਸ਼, ਡਾ. ਹਰਦੀਪ ਕੌਰ, ਡਾ. ਸੁਬੋਧ ਕੁਮਾਰ, ਡਾ. ਹਰੀਸ਼ ਕੁਮਾਰ ਅਤੇ ਡਾ. ਸੀਮਾ ਬਾਂਸਲ ਦੀ ਟੀਮ ਨੇ ਉਪਰੋਕਤ ਸੰਭਾਵੀ ਟੀਚਿਆਂ ਦੀ ਸ਼ਨਾਖ਼ਤ ਦੋ ਮਹੀਨਿਆਂ ਦੀ ਅਣਥੱਕ ਮਿਹਨਤ ਤੋਂ ਬਾਅਦ ਕੀਤੀ ਹੈ।

 

 

ਛੇਤੀ ਹੀ ਇਨ੍ਹਾਂ ਸੰਭਾਵੀ ਟੀਚਿਆਂ ਤੇ ਮੁੜ–ਸ਼ੁੱਧ ਕੀਤੇ ਗਏ ਅਣੂਆਂ ਨੂੰ ਅਗਲੇਰੀ ਤਸਦੀਕ ਲਈ ਇਨ–ਵਿਟ੍ਰੋ ਅਤੇ ਇਨ–ਵੀਵੋ ਤਜਰਬੇ ’ਚੋਂ ਲੰਘਾਇਆ ਜਾਵੇਗਾ।

 

 

ਡਾਕਟਰਾਂ ਨੇ ਦੱਸਿਆ ਕਿ ਜਿਹੜੇ ਪ੍ਰੋਟੀਨ ਦੀ ਖੋਜ ਉਨ੍ਹਾਂ ਕੀਤੀ ਹੈ, ਉਨ੍ਹਾਂ ਦੇ ਸਹਿਯੋਗ ਨਾਲ ਪੁਰਾਣੀਆਂ ਦਵਾਈਆਂ ਜਿਵੇਂ ਕਲੋਰੋਕੁਈਨ, ਐੱਚ1ਐੱਨ1 ਵਾਇਰਸ ਲਈ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੇ ਨਾਲ ਅਸੀਂ ਪਾਜ਼ਿਟਿਵ ਮਰੀਜ਼ ਉੱਤੇ ਇਸ ਦੀ ਖੋਜ ਕਰ ਕੇ ਮਰੀਜ਼ ਨੂੰ ਠੀਕ ਕਰਨ ਦਾ ਜਤਨ ਕਰਾਂਗੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PGI Chandigarh got some success in finding treatment of Corona Virus