ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਨੌਜਵਾਨਾਂ ਨੂੰ ਲੱਗ ਰਿਹਾ ਆਈਸ ਡਰੱਗ ਦਾ ਚਸਕਾ

ਸਭ ਤੋਂ ਮਹਿੰਗਾ ਨਸ਼ਾ

ਕਸੌਲੀ ਵਿੱਚ ਇਕ ਰਾਤ ਨੂੰ ਪਾਰਟੀ ਕਰਨ ਦੌਰਾਨ ਇੱਕ 23 ਸਾਲਾ ਲੜਕੇ ਨੂੰ ਖੂਨ ਦੇ ਤੇਜ਼ ਦਬਾਅ ਅਤੇ ਦਿਲ ਦੀ ਦਰ ਵਧਣ ਤੋਂ ਬਾਅਦ ਪੋਸਟ ਗਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ.ਜੀ.ਆਈ.ਐਮ.ਈ.ਆਰ.) ਦੇ ਐਮਰਜੈਂਸੀ ਵੌਰਡ ਵਿੱਚ ਲਿਆਂਦਾ ਗਿਆ ਅਤੇ ਇਕ ਜਦੋਂ ਡਾਕਟਰਾਂ ਨੇ ਉਸ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਸਨੂੰ ਕਈ ਨਸ਼ੀਲੇ ਪਦਾਰਥਾਂ ਸਮੇਤ ਆਈਸ ਡਰੱਗ ਦਿੱਤੀ ਗਈ ਸੀ।

 

ਪੀਜੀਆਈ ਜੀ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਅਜਿਹੇ ਮਾਮਲਿਆਂ ਵਿਚ ਵਾਧਾ ਦੇਖ ਰਹੇ ਹਨ, ਜਿੱਥੇ ਨੌਜਵਾਨ ਮਹਿੰਗੇ ਐਮਫੈਟਾਮਾਈਨ-ਕਿਸਮ ਦੇ ਨਸ਼ੇ ਲੈ ਰਹੇ ਹਨ। ਪੰਜ ਤੋਂ ਛੇ ਗੈਰ ਕਾਨੂੰਨੀ ਦਵਾਈਆਂ ਦੀ ਸੂਚੀ ਜਿਸ ਵਿੱਚ ਕ੍ਰਿਸਟਲਿਨ ਮੈਥੰਫੈਟਾਮਾਈਨ ਸ਼ਾਮਲ ਹੈ।

 

ਡਾ.ਦੇਬਾਸ਼ੀਸ ਬਾਸੂ ਨੇ ਕਿਹਾ ਕਿ ਇਸ ਨੂੰ ਆਈਸ ਕਿਹਾ ਜਾਂਦਾ ਹੈ,  ਇਹ ਕੁਚਲੇ ਹੋਏ ਬਰਫ਼ ਦੀ ਤਰ੍ਹਾਂ ਲੱਗਦਾ ਹੈ ਅਤੇ ਇਹ ਚੰਡੀਗੜ੍ਹ ਤੇ ਨੇੜੇ ਦੇ ਹੋਰ ਹਿੱਸਿਆਂ ਵਿੱਚ ਉਪਲਬਧ ਹੈ, ਹਾਲਾਂਕਿ, ਉੱਤਰੀ-ਪੂਰਬੀ ਰਾਜਾਂ ਵਿੱਚ ਆਈਸ ਦੀ ਵਰਤੋਂ ਜ਼ਿਆਦਾ ਆਮ ਹੈ।

 

ਸਭ ਤੋਂ ਮਹਿੰਗਾ ਨਸ਼ਾ

 

"ਇਹ ਮਹਿੰਗਾ ਨਸ਼ਾ ਹੈ.ਆਈਸ ਦੇ ਇੱਕ ਗ੍ਰਾਮ ਲਈ ਤੁਹਾਨੂੰ ₹ 10,000 ਅਤੇ ₹ 20,000 ਦੇ ਵਿਚਕਾਰ ਖ਼ਰਚ ਕਰਨਾ ਪਵੇਗਾ। ਜਦਕਿ ਇੱਕ ਗ੍ਰਾਮ ਦੀ ਹੈਰੋਇਨ ਦੀ ਲਾਗਤ ਚੰਡੀਗੜ ਵਿੱਚ 3500 ਰੁਪਏ ਹੈ।"

 

ਹਾਲਾਂਕਿ ਇਸਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ, ਪਰ ਡਾਕਟਰਾਂ ਨੂੰ ਡਰ ਹੈ ਕਿ ਇਸ ਦੀ ਵਰਤੋਂ ਬਹੁਤ ਨੁਕਸਾਨ ਕਰੇਗੀ ਕਿਉਂਕਿ  "ਇਸ ਅਮਲ ਨੂੰ ਠੀਕ ਕਰਨ ਜਾਂ ਕੰਟਰੋਲ ਕਰਨ ਲਈ ਕੋਈ ਖਾਸ ਦਵਾਈ ਅਜੇ ਤੱਕ ਨਹੀਂ ਹੈ। ਹਾਲਾਂਕਿ ਕੌਂਸਲਿੰਗ ਅਤੇ ਸਾਇਕੋ-ਥੈਰੇਪੀ ਕੀਤੀ ਜਾ ਸਕਦੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PGI doctors said youth are consuming costly drugs that include ICE