ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PGI ’ਚ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਮਰੀਜ਼ਾਂ ਲਈ ਬਣ ਰਹੀ ਘਾਤਕ

PGI ’ਚ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਮਰੀਜ਼ਾਂ ਲਈ ਬਣ ਰਹੀ ਘਾਤਕ

ਨੈਸ਼ਨਲ ਮੈਡੀਕਲ ਕਮਿਸ਼ਨ ਬਿਲ ਦਾ ਵਿਰੋਧ ਕਰਨ ਕਰਕੇ ਚੰਡੀਗੜ੍ਹ ਸਥਿਤ ਪੀਜੀਆਈ (PGIMER – ਪੋਸਟ ਗ੍ਰੈਜੂਏਟ ਇੰਸਟੀਚਿਊਟ ਆੱਫ਼ ਮੈਡੀਕਲ ਐਜੂਕੇਸ਼ਨ ਐਂਡ ਰੀਸਰਚ) ਦੇ ਰੈਜ਼ੀਡੈਂਟ ਡਾਕਟਰ ਕੱਲ੍ਹ ਸਨਿੱਚਰਵਾਰ ਨੂੰ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਚਲੇ ਗਏ ਸਨ; ਇਸ ਕਾਰਣ ਮਰੀਜ਼ਾਂ ਤੇ ਉਨ੍ਹਾਂ ਦੀ ਦੇਖਭਾਲ ’ਚ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

 

ਕੱਲ੍ਹ ਦੀ ਹੜਤਾਲ ਕੁਝ ਗੰਭੀਰ ਮਰੀਜ਼ਾਂ ਲਈ ਤਾਂ ਬਹੁਤ ਘਾਤਕ ਸਿੱਧ ਹੋਈ ਹੈ ਕਿਉਂਕਿ ਡਾਕਟਰਾਂ ਨੇ ਆਪਰੇਸ਼ਨਾਂ ਦੀਆਂ ਤਰੀਕਾਂ ਵੀ ਅੱਗੇ ਪਾ ਦਿੱਤੀਆਂ ਹਨ।

 

 

ਕੱਲ੍ਹ ਤਿੰਨ ਅਗਸਤ ਨੂੰ ਇੱਕੋ ਦਿਨ ਵਿੱਚ ਪੀਜੀਆਈ ’ਚ ਪੁੱਜੇ 34 ਮਰੀਜ਼ਾਂ ਦੀ ਮੌਤ ਹੋ ਗਈ। ਪਿਛਲੇ ਕੁਝ ਦਿਨਾਂ ਵਿੱਚ ਮੌਤਾਂ ਦੀ ਗਿਣਤੀ ਕਦੇ ਇੰਨੀ ਨਹੀਂ ਵੇਖੀ ਗਈ।

 

 

ਬੀਤੀ 31 ਜੁਲਾਈ ਨੂੰ ਪੀਜੀਆਈ ’ਚ 18 ਮਰੀਜ਼ਾਂ ਦੀ ਮੌਤ ਹੋਈ ਸੀ, 1 ਅਗਸਤ ਨੂੰ 21 ਤੇ 2 ਅਗਸਤ ਨੂੰ 19 ਮਰੀਜ਼ਾਂ ਦੀ ਮੌਤ ਹੋਈ ਸੀ 3 ਅਗਸਤ ਨੂੰ 34 ਮਰੀਜ਼ਾਂ ਦੀ ਮੌਤ ਕਾਰਨ ਹੁਣ ਕਈ ਤਰ੍ਹਾਂ ਦੇ ਸੁਆਲ ਪੈਦਾ ਹੋ ਰਹੇ ਹਨ। ਆਮ ਦਿਨਾਂ ਵਿੱਚ ਮੌਤਾਂ ਦਾ ਅੰਕੜਾ 12 ਤੋਂ 15 ਦੇ ਵਿਚਕਾਰ ਰਹਿੰਦਾ ਹੈ।

 

 

ਕੱਲ੍ਹ ਇੰਨੀ ਵੱਡੀ ਗਿਣਤੀ ’ਚ ਮੌਤਾਂ ਕਾਰਨ ਉਨ੍ਹਾਂ ਮਰੀਜ਼ਾਂ ਦੇ ਰਿਸ਼ਤੇਦਾਰਾਂ ਦਾ ਚੀਕ–ਚਿਹਾੜਾ ਮਚਿਆ ਰਿਹਾ।  ਪੀਜੀਆਈ ਦੇ ਐਮਰਜੈਂਸੀ ਤੇ ਟਰੌਮਾ ਵਾਰਡ ਸਭ ਸੀਨੀਅਰ ਰੈਜ਼ੀਡੈਂਟ ਡਾਕਟਰਾਂ ਦੀ ਨਿਗਰਾਨੀ ਹੇਠ ਹੀ ਹੁੰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PGI Resident Doctors Strike is becoming fatal for patients