ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਵਰਸਿਟੀ ’ਚ ‘ਗ੍ਰੈਜੂਏਸ਼ਨ ਦੇ ਨਾਲ ਹੀ ਹੋ ਸਕੇਗੀ Ph.D.’

ਪੰਜਾਬ ’ਵਰਸਿਟੀ ’ਚ ‘ਗ੍ਰੈਜੂਏਸ਼ਨ ਦੇ ਨਾਲ ਹੀ ਹੋ ਸਕੇਗੀ Ph.D.’

ਵਿਦੇਸ਼ੀ ਯੂਨੀਵਰਸਿਟੀਜ਼ ਵਾਂਗ ਹੁਣ ਪੰਜਾਬ ਯੂਨੀਵਰਸਿਟੀ ਵੀ ਗ੍ਰੈਜੂਏਸ਼ਨ ਦੀ ਪੜ੍ਹਾਈ ਦੇ ਨਾਲ ਹੀ ਪੀ–ਐੱਚ.ਡੀ. ਕਰਵਾਉਣ ਦੀ ਤਿਆਰੀ ਕਰ ਰਹੀ ਹੈ। ਯੂਨੀਵਰਸਿਟੀ ਨੇ ਅਜਿਹਾ ਪ੍ਰਸਤਾਵ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰਾਲੇ ਨੂੰ ਭੇਜਿਆ ਹੈ। ਮਨਜ਼ੂਰੀ ਮਿਲਦਿਆਂ ਹੀ ਇਸ ਯੋਜਨਾ ਨੂੰ ਅਮਲੀ ਰੂਪ ਦਿੱਤਾ ਜਾਵੇਗਾ।

 

 

ਇਹ ਵੀ ਪਤਾ ਲੱਗਾ ਹੈ ਕਿ ਅਮਰੀਕੀ ਸ਼ਹਿਰ ਸਟੈਮਫ਼ਰਡ ਸ਼ਹਿਰ ਦੇ ਇੱਕ ਪ੍ਰੋਫ਼ੈਸਰ ਨੇ ਚਾਰ ਵਰ੍ਹੇ ਪਹਿਲਾਂ ਪੰਜਾਬ ਯੂਨੀਵਰਸਿਟੀ ਦਾ ਦੌਰਾ ਕੀਤਾ ਸੀ; ਉਸੇ ਨੇ ਯੂਨੀਵਰਸਿਟੀ ਨੂੰ ਰਾਇ ਦਿੱਤੀ ਸੀ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਸਕੂਲੀ ਸਿੱਖਿਆ ਤੋਂ ਆਅਦ ਸਿੱਧੀ ਖੋਜ ਨਾਲ ਜੋੜਨ।

 

 

ਇਹ ਸੁਝਾਅ ਪੰਜਾਬ ਯੂਨੀਵਰਸਿਟੀ ਨੂੰ ਬਹੁਤ ਵਧੀਆ ਲੱਗਾ ਪਰ ਇਸ ਲਈ ਯੋਜਨਾਬੰਦੀ ਤੇ ਬਜਟ ਦੀ ਜ਼ਰੂਰਤ ਸੀ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਜੇ ਪੰਜਾਬ ਯੂਨੀਵਰਸਿਟੀ ਸਿਖ਼ਰਲੀਆਂ 10 ਸੰਸਥਾਨਾਂ ਵਿੱਚ ਸ਼ਾਮਲ ਹੁੰਦਾ ਹੈ, ਤਾਂ ਬੀਏ (ਗ੍ਰੈਜੂਏਸ਼ਨ) ਦੀ ਪੜ੍ਹਾਈ ਦੇ ਨਾਲ ਹੀ ਪੀ–ਐੱਚ.ਡੀ. ਸ਼ੁਰੂ ਹੋ ਜਾਵੇਗੀ। ਇਸ ਦੇ ਤਿੰਨ ਪੜਾਅ ਦੱਸੇ ਗਏ ਹਨ। ਤਿੰਨ ਸਾਲ ਵਿੱਚ ਪੰਜਾਬ ਯੂਨੀਵਰਸਿਟੀ ਗ੍ਰੈਜੂਏਸ਼ਨ ਦੀ ਡਿਗਰੀ ਦੇਵੇਗਾ। ਇਸ ਦੇ ਨਾਲ ਹੀ ਰੀਸਰਚ ਦੀ ਟ੍ਰੇਨਿੰਗ ਵੀ ਚਲਦੀ ਰਹੇਗੀ। ਉਸ ਦੇ ਦੋ ਵਰਿ੍ਹਆਂ ਬਾਅਦ ਭਾਵ ਪੰਜ ਸਾਲ ਮੁਕੰਮਲ ਹੋਣ ਉੱਤੇ ਗ੍ਰੈਜੂਏਸ਼ਨ ਤੇ ਪੋਸਟ–ਗ੍ਰੈਜੂਏਸ਼ਨ ਦੀ ਡਿਗਰੀ ਤੇ ਸਿਖਲਾਈ ਮਿਲੇਗੀ।

 

 

ਫਿਰ ਸੱਤ ਸਾਲਾਂ ਵਿੱਚ ਪੀ–ਐੱਚ.ਡੀ. ਦੀ ਡਿਗਰੀ ਵੀ ਪੰਜਾਬ ਯੂਨੀਵਰਸਿਟੀ ਨਾਲ ਹੀ ਦੇਵੇਗਾ। ਪੰਜਾਬ ਯੂਨੀਵਰਸਿਟੀ ਵਿੱਚ ਲਗਭਗ 150 ਵਿਦੇਸ਼ੀ ਵਿਦਿਆਰਥੀ ਪੀ–ਐੱਚ.ਡੀ. ਕਰ ਰਹੇ ਹਨ। ਇਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਲਈ ‘ਰੀਸਰਚ ਹੱਬ’ ਬਣਾਈ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PhD could be done simultaneously with Graduation in Pb Uni