ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਗ਼ੈਰ–ਕਾਨੂੰਨੀ ਮਾਈਨਿੰਗ ਕਾਰਨ ਆਇਆ ਫਿਲੌਰ ਦੇ ਪਿੰਡਾਂ ’ਚ ਹੜ੍ਹ

​​​​​​​ਗ਼ੈਰ–ਕਾਨੂੰਨੀ ਮਾਈਨਿੰਗ ਕਾਰਨ ਆਇਆ ਫਿਲੌਰ ਦੇ ਪਿੰਡਾਂ ’ਚ ਹੜ੍ਹ

ਫਿਲੌਰ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਦੇ ਨਿਵਾਸੀਆਂ ਦਾ ਦੋਸ਼ ਹੈ ਕਿ ਸਤਲੁਜ ਦਰਿਆ ਦੇ ਕੰਢਿਆਂ ਉੱਤੇ ਬਹੁਤ ਵੱਡੇ ਪੱਧਰ ’ਤੇ ਰੇਤੇ ਦੀ ਲਗਾਤਾਰ ਗ਼ੈਰ–ਕਾਨੂੰਨੀ ਪੁਟਾਈ (ਮਾਈਨਿੰਗ) ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋਏ ਹਨ।

 

 

ਭਾਰੀ ਵਰਖਾ ਤੋਂ ਬਾਅਦ ਭਾਖੜਾ ਬੰਨ੍ਹ ਤੋਂ ਵੱਡੇ ਪੱਧਰ ਉੱਤੇ ਪਾਣੀ ਛੱਡਣਾ ਪਿਆ ਸੀ। ਉਸ ਕਾਰਨ ਫ਼ਿਲੌਰ ਸਬ–ਡਿਵੀਜ਼ਨ ’ਚ ਚਾਰ ਥਾਵਾਂ ਉੱਤੇ ਸਤਲੁਜ ਦਰਿਆ ’ਚ ਚਾਰ ਥਾਵਾਂ ਉੱਤੇ ਪਾੜ ਪੈ ਗਿਆ ਸੀ।  31 ਪਿੰਡਾਂ ਦੀ 11,000 ਏਕੜ ਫ਼ਸਲ ਤਬਾਹ ਹੋ ਗਈ ਸੀ।

 

 

ਮੀਓਵਾਲ, ਮੌਅ ਸਾਹਿਬ, ਮੋਤੀਪੁਰ ਖ਼ਾਲਸਾ ਤੇ ਭੋਲੇਵਾਲ ਪਿੰਡਾਂ ਨੇੜੇ ਸਤਲੁਜ ਦਰਿਆ ’ਚ ਵੱਡੇ ਪਾੜ ਬੀਤੇ ਦਿਨੀਂ ਪਏ ਸਨ। ਸਥਾਨਕ ਨਿਵਾਸੀਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਦੀ ਕੁਝ ਲਾਪਰਵਾਹੀ ਭਰਪੂਰ ਪਹੁੰਚ ਕਾਰਨ ਰੇਤੇ ਦੀ ਗ਼ੈਰ–ਕਾਨੂੰਨੀ ਮਾਈਨਿੰਗ ਨੂੰ ਕਦੇ ਰੋਕਿਆ ਹੀ ਨਹੀਂ ਗਿਆ, ਜਿਸ ਕਾਰਨ ਹੁਣ ਹੜ੍ਹਾਂ ਨਾਲ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ।

 

 

ਲੋਕਾਂ ਨੇ ਗ਼ੈਰ–ਕਾਨੂੰਨੀ ਮਾਈਨਿੰਗ ਦਾ ਮੁੱਦਾ ਕੋਈ ਪਹਿਲੀ ਵਾਰ ਨਹੀਂ ਉਠਾਇਆ। ਫਿਲੌਰ ਦੇ ਨਿਵਾਸੀਆਂ ਨੇ ਤਾਂ ਇਸੇ ਮੁੱਦੇ ਨੂੰ ਲੈ ਕੇ ਚਾਰ ਮਹੀਨੇ ਪਹਿਲਾਂ ਵੀ ਹਾਈਵੇਅ ਜਾਮ ਕੀਤਾ ਸੀ।

 

 

ਮੀਓਵਾਲ ਪਿੰਡ ਦੇ ਨੰਬਰਦਾਰ ਜਤਿੰਦਰ ਅਟਵਾਲ ਨੇ ਦੱਸਿਆ ਕਿ – ‘ਪਿੰਡਾਂ ਦੀਆਂ ਪੰਚਾਇਤਾਂ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਰ ਮਹੀਨੇ ਪਹਿਲਾਂ ਇੱਕ ਮੈਮੋਰੈਂਡਮ ਇਸੇ ਸਬੰਧੀ ਦਿੱਤਾ ਸੀ ਤੇ ਉਸ ਵਿੱਚ ਇਹੋ ਆਖਿਆ ਗਿਆ ਸੀ ਕਿ ਗ਼ੈਰ–ਕਾਨੂੰਨੀ ਮਾਈਨਿੰਗ ਨਾਲ ਦਰਿਆ ਦੇ ਕੰਢੇ ਕਮਜ਼ੋਰ ਪੈ ਜਾਣਗੇ। ਪਰ ਕੋਈ ਫ਼ਾਇਦਾ ਨਹੀਂ ਹੋਇਆ।’

 

 

ਰੇਤੇ ਨਾਲ ਲੱਦੀਆਂ ਟਰਾਲੀਆਂ ਲਗਾਤਾਰ ਇੱਥੋਂ ਲਿਜਾਈਆਂ ਜਾਂਦੀਆਂ ਹਨ; ਜਿਨ੍ਹਾਂ ਕਾਰਨ ਧੁੱਸੀ ਬੰਨ੍ਹ ਕਮਜ਼ੋਰ ਪੈ ਗਿਆ ਹੈ। ਸ੍ਰੀ ਜਤਿੰਦਰ ਅਟਵਾਲ ਨੇ ਦੋਸ਼ ਲਾਇਆ ਕਿ ਸਿਆਸੀ ਦਬਾਅ ਕਾਰਨ ਸਥਾਨਕ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰਦੀ।

 

 

ਮੀਓਵਾਲ ਤੋਂ ਡੇਢ ਕਿਲੋਮੀਟਰ ਦੂਰ ਲੁਧਿਆਣਾ ਜ਼ਿਲ੍ਹੇ ਦੀ ਹੱਦ ਅੰਦਰ ਮਾਜਰਾ ਪਿੰਡ ਵਿੱਚ ਰੇਤੇ ਦੀ ਇੱਕ ਸਰਕਾਰੀ ਪ੍ਰਵਾਨਿਤ ਖੱਡ ਹੈ ਪਰ ਹੁਣ ਗ਼ੈਰ–ਕਾਨੂੰਨੀ ਤਰੀਕੇ ਨਾਲ ਮੀਓਵਾਲ ਤੋਂ ਵੀ ਗ਼ੈਰ–ਕਾਨੂੰਨੀ ਮਾਈਨਿੰਗ ਲਗਾਤਾਰ ਜਾਰੀ ਹੈ।

 

 

ਉੱਧਰ ਫਿਲੌਰ ਦੇ ਵਿਧਾਇਕ ਬਲਦੇਵ ਸਿੰਘ ਖੈਰਾ ਨੇ ਵੀ ਦਾਅਵਾ ਕੀਤਾ ਕਿ ਸਤਲੁਜ ਦਰਿਆ ’ਚ ਪਾੜ ਸਿਰਫ਼ ਉਨ੍ਹਾਂ ਹੀ ਥਾਵਾਂ ’ਤੇ ਪਏ ਹਨ, ਜਿੱਥੇ ਮਾਈਨਿੰਗ ਮਾਫ਼ੀਆ ਸਰਗਰਮ ਹੈ। ਪਰ ਸਥਾਨਕ ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਫਿਲੌਰ ਪਿੰਡ ਤੋਂ ਇਸ ਵਰ੍ਹੇ ਗ਼ੈਰ–ਕਾਨੂੰਨੀ ਢੰਗ ਨਾਲ ਰੇਤਾ ਲਿਜਾ ਰਹੀਆਂ ਸੱਤ ਟਰੈਕਟਰ–ਟਰਾਲੀਆਂ ਫੜੀਆਂ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Phillaur villages submerged due to illegal sand mining